- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਲਐੱਫ ਨੇ ਅਕਤੂਬਰ 2024 ’ਚ ਲਗਪਗ 17 ਏਕੜ ਖੇਤਰ ’ਚ ਦ ਡਹਲਿਆਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀ। ਪ੍ਰੋਜੈਕਟ ’ਚ ਕੁੱਲ 420 ਅਪਾਰਟਮੈਂਟ ਤੇ ਪੇਂਟਹਾਊਸ ਹਨ। ਇਸ ਨੂੰ ਡੀਐੱਲਐੱਫ ਦੇ ਸਭ ਤੋਂ ਵੱਡੇ ਤੇ ਮਹਿੰਗੇ ਸੁਪਰ-ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟਾਂ ’ਚ ਗਿਣਿਆ ਜਾ ਰਿਹਾ ਹੈ। ਕੰਪਨੀ ਨੂੰ ਇਸ ਪ੍ਰੋਜੈਕਟ ਨਾਲ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਣ ਦੀ ਉਮੀਦ ਹੈ।

ਗੌਰਵ ਸਿੰਗਲਾ, ਜਾਗਰਣ ਗੁਰੂਗ੍ਰਾਮ : ਗੁਰੂਗ੍ਰਾਮ ਦੇ ਸੁਪਰ-ਲਗਜ਼ਰੀ ਰਿਅਲ ਅਸਟੇਟ ਬਾਜ਼ਾਰ ਨੇ ਇਕ ਵਾਰ ਫਿਰ ਦੇਸ਼ਭਰ ’ਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ। ਸੈਕਟਰ-54 ਸਥਿਤ ਡੀਐੱਲਐੱਫ ਦੇ ਅਲਟਰਾ-ਲਗਜ਼ਰੀ ਪ੍ਰੋਜੈਕਟ ‘ਦ ਡਹਲਿਆਸ’ ’ਚ ਇਕ ਪੇਂਟਹਾਊਸ 271 ਕਰੋੜ ਰੁਪਏ ’ਚ ਵਿਕਿਆ ਹੈ। ਇਸ ਨੂੰ ਭਾਰਤ ’ਚ ਕਿਸੇ ਇਕ ਰਿਹਾਇਸ਼ੀ ਯੂਨਿਟ ਦੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਦੱਸਿਆ ਜਾ ਰਿਹਾ ਹੈ। ਪੇਂਟਹਾਊਸ ਨੂੰ ਕਾਰੋਬਾਰੀ ਮਾਨਵ ਸਰਦਾਨਾ ਨੇ ਖ਼ਰੀਦਿਆ ਹੈ।
ਉਹ ਪਹਿਲਾਂ ਇੰਪੀਰੀਅਲ ਆਟੋ ਨਾਲ ਜੁੜੇ ਰਹੇ ਹਨ। ਕਰੀਬ 17,200 ਵਰਗ ਫੁੱਟ ਸੁਪਰ ਏਰੀਆ ਵਾਲੇ ਇਸ ਪੇਂਟਹਾਊਸ ਦਾ ਕਾਰਪੈਟ ਏਰੀਆ ਲਗਪਗ 10,500 ਵਰਗ ਫੁੱਟ ਹੈ। 271 ਕਰੋੜ ਰੁਪਏ ਦੀ ਡੀਲ ਦੇ ਹਿਸਾਬ ਨਾਲ ਸੁਪਰ ਏਰੀਆ ’ਤੇ ਇਸ ਦੀ ਕੀਮਤ ਕਰੀਬ 1.58 ਲੱਖ ਰੁਪਏ ਪ੍ਰਤੀ ਵਰਗ ਫੁੱਟ ਬੈਠਦੀ ਹੈ। ਉਥੇ ਕਾਰਪੈਟ ਏਰੀਆ ਦੇ ਆਧਾਰ ’ਤੇ ਕੀਮਤ ਕਰੀਬ 2.6 ਲੱਖ ਰੁਪਏ ਪ੍ਰਤੀ ਵਰਗ ਫੁੱਟ ਤੱਕ ਪੁੱਜ ਜਾਂਦੀ ਹੈ। ਇੰਨੀ ਉੱਚੀ ਕੀਮਤ ’ਤੇ ਹੋਈ ਇਹ ਡੀਲ ਗੁਰੂਗ੍ਰਾਮ ਦੇ ਨਾਲ-ਨਾਲ ਦੇਸ਼ ਦੇ ਪ੍ਰੀਮੀਅਮ ਰਿਅਲ ਅਸਟੇਟ ਬਾਜ਼ਾਰ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।