ਭਾਰਤ ਦੀ ਵੱਡੀ ਉਪਲਬਧੀ: 12 ਸਾਲਾਂ 'ਚ ਅੰਗ ਤਬਦੀਲੀ 'ਚ ਆਇਆ 4 ਗੁਣਾ ਉਛਾਲ, ਜਾਣੋ ਕਿਵੇਂ ਬਦਲੀ ਤਸਵੀਰ
ਮੰਤਰਾਲਾ ਨੇ ਬਿਆਨ ਵਿਚ ਕਿਹਾ, ‘ਕੌਮੀ ਅੰਗ ਅਤੇ ਟਿਸ਼ੂ ਤਬਦੀਲੀ ਸੰਸਥਾ (ਐਨਓਟੀਟੀਓ) ਨੇ ਪੂਰੇ ਮੁਲਕ ਵਿਚ ਅੰਗਦਾਨ ਅਤੇ ਤਬਦੀਲੀ ਵਿਚ ਪ੍ਰਗਤੀ ਦਰਜ ਕੀਤੀ ਹੈ। 2013 ਵਿਚ ਅੰਗ ਤਬਦੀਲੀ ਦੇ ਕੇਸਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਵੀ ਘੱਟ ਸੀ, ਜਦਕਿ 2025 ਵਿਚ ਇਹ ਗਿਣਤੀ ਵੱਧ ਕੇ ਕਰੀਬ ਲਗਪਗ 20 ਹਜ਼ਾਰ ਹੋ ਗਈ। ਇਸ ਸਮੇਂ ਕਰੀਬ 18 ਫ਼ੀਸਦ ਅੰਗ ਤਬਦੀਲੀ ਪਹਿਲਾਂ ਤੋਂ ਮਰ ਚੁੱਕੇ ਅੰਗ-ਦਾਤਾਵਾਂ ਦੇ ਅੰਗਾਂ ਦੀ ਵਰਤੋਂ ਕਰ ਕੇ ਕੀਤੇ ਜਾ ਰਹੀ ਹੈ।
Publish Date: Tue, 24 Feb 2026 10:59 AM (IST)
Updated Date: Tue, 24 Feb 2026 11:12 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਅੰਗ ਦਾਨ ਤੇ ਅੰਗ ਤਬਦੀਲੀ ਦੇ ਖੇਤਰ ਵਿਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਏ ਕਿ ਮੁਲਕ ਵਿਚ 12 ਸਾਲਾਂ ਵਿਚ ਅੰਗ ਤਬਦੀਲੀ ਚਾਰ ਗੁਣਾ ਵੱਧ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਕਾਰਜਕ੍ਰਮ ਵਿਚ ਅੰਗ ਦਾਨ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਇਸ ਨਾਲ ‘ਅੰਗ ਦਾਨ ਅੰਦੋਲਨ’ ਨੂੰ ਉਤਸ਼ਾਹ ਮਿਲਿਆ ਹੈ।
ਮੰਤਰਾਲਾ ਨੇ ਬਿਆਨ ਵਿਚ ਕਿਹਾ, ‘ਕੌਮੀ ਅੰਗ ਅਤੇ ਟਿਸ਼ੂ ਤਬਦੀਲੀ ਸੰਸਥਾ (ਐਨਓਟੀਟੀਓ) ਨੇ ਪੂਰੇ ਮੁਲਕ ਵਿਚ ਅੰਗਦਾਨ ਅਤੇ ਤਬਦੀਲੀ ਵਿਚ ਪ੍ਰਗਤੀ ਦਰਜ ਕੀਤੀ ਹੈ। 2013 ਵਿਚ ਅੰਗ ਤਬਦੀਲੀ ਦੇ ਕੇਸਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਵੀ ਘੱਟ ਸੀ, ਜਦਕਿ 2025 ਵਿਚ ਇਹ ਗਿਣਤੀ ਵੱਧ ਕੇ ਕਰੀਬ ਲਗਪਗ 20 ਹਜ਼ਾਰ ਹੋ ਗਈ। ਇਸ ਸਮੇਂ ਕਰੀਬ 18 ਫ਼ੀਸਦ ਅੰਗ ਤਬਦੀਲੀ ਪਹਿਲਾਂ ਤੋਂ ਮਰ ਚੁੱਕੇ ਅੰਗ-ਦਾਤਾਵਾਂ ਦੇ ਅੰਗਾਂ ਦੀ ਵਰਤੋਂ ਕਰ ਕੇ ਕੀਤੇ ਜਾ ਰਹੀ ਹੈ।
2025 ਵਿਚ 1,200 ਤੋਂ ਵੱਧ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਮੌਤ ਪਿੱਛੋਂ ਉਨ੍ਹਾਂ ਦੇ ਅੰਗ ਦਾਨ ਕੀਤੇ। 17 ਸਤੰਬਰ, 2023 ਤੋਂ ਚਾਰ ਲੱਖ ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਅੰਗ ਤੇ ਟਿਊਸ਼ ਦੇ ਦਾਨ ਲਈ ਰਜਿਸਟਰ ਕੀਤਾ ਗਿਆ ਹੈ, ਇਹ ਕਾਰਜ ਮਿ੍ਰਤਕਾਂ ਦੇ ਪਰਵਾਰਕ ਮੈਂਬਰਾਂ ਨੇ ਕੀਤਾ। ਭਾਰਤ ਨੇ ਦਿਲ, ਫੇਫੜੇ ਅਤੇ ਪੈਂਕਰੀਆਜ਼ ਤਬਦੀਲੀ ਸਮੇਤ ਜਟਿਲ ਅੰਗ ਤਬਦੀਲੀ ਕਰਨ ਵਿਚ ਸਮਰੱਥਾ ਵਿਕਸਤ ਕੀਤੀ ਹੈ।
ਹੱਥ ਦੀ ਤਬਦੀਲੀ ਵਿਚ ਵੀ ਸੰਸਾਰ ਵਿਚ ਭਾਰਤ ਮੋਹਰੀ ਹੈ ਤੇ ਕਿਸੇ ਹੋਰ ਦੇਸ਼ ਦੀ ਤੁਲਨਾਤਮਕ ਤੌਰ ’ਤੇ ਵੱਧ ਗਿਣਤੀ ਵਿਚ ਹੱਥ ਪਰਿਵਰਤਨ ਕਰਦਾ ਹੈ। ਇਹ ਉਪਲਬਧੀਆਂ ਕੇਂਦਰ ਦੀ ਐੱਨਡੀਏ ਸਰਕਾਰ ਵੱਲੋਂ ਦਿੱਤੇ ਗਏ ਉਤਸ਼ਾਹ ਨੂੰ ਦਰਸਾਉਂਦੀਆਂ ਹਨ। ਇਹ ਵਿਆਪਕ ਤੇ ਬਹੁ-ਪੱਖੀ ਸਰਕਾਰੀ ਰਣਨੀਤੀ ਦਾ ਨਤੀਜਾ ਹਨ। ਲੋਕ-ਜਾਗਰੂਕਤਾ ਮੁਹਿੰਮ, ਭਾਈਚਾਰਕ ਭਾਈਵਾਲੀ ਨੇ ਅੰਗ ਦਾਨ ਪ੍ਰਤੀ ਸਮਾਜਕ ਨਜ਼ਰੀਏ ਵਿਚ ਬਦਲਾਅ ਲਿਆ ਹੈ।