- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਮੰਤਰਾਲੇ ਨੇ ਸਖ਼ਤ ਰਸਮੀ ਵਿਰੋਧ ਦਰਜ ਕਰਵਾਇਆ। ਇਨ੍ਹਾਂ ਹਮਲਿਆਂ 'ਚ ਇਕ ਭਾਰਤੀ ਮਲਾਹ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ। ਰਿਪੋਰਟਾਂ ਮੁਤਾਬਕ ਮੋਮਬਾਸਾ ਤੇ ਅਲ ਬਾਹੀਆ ਨਾਂ ਦੇ ਦੋ ਟੈਂਕਰਾਂ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਹੋਰਮੁਜ਼ ਸਟ੍ਰੇਟ ਦੇ ਦੱਖਣੀ ਰਸਤੇ 'ਚੋਂ ਲੰਘ ਰਹੇ ਸਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਹਾਲ ਹੀ 'ਚ ਹੋਰਮੁਜ਼ ਸਟ੍ਰੇਟ 'ਚ ਕਮਰਸ਼ੀਅਲ ਜਹਾਜ਼ਾਂ 'ਤੇ ਹੋਏ ਹਮਲਿਆਂ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਇਸ ਸਬੰਧ 'ਚ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਈਰਾਨ ਦੇ ਡਿਪਲੋਮੈਟਸ ਨੂੰ ਤਲਬ ਕੀਤਾ ਹੈ। ਇਨ੍ਹਾਂ ਵਿਚ ਡਿਪਟੀ ਚੀਫ ਆਫ ਮਿਸ਼ਨ (DCM) ਮੁਹੰਮਦ ਜਾਵੇਦ ਹੁਸੈਨੀ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਨੇ ਸਖ਼ਤ ਰਸਮੀ ਵਿਰੋਧ ਦਰਜ ਕਰਵਾਇਆ। ਇਨ੍ਹਾਂ ਹਮਲਿਆਂ 'ਚ ਇਕ ਭਾਰਤੀ ਮਲਾਹ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ। ਰਿਪੋਰਟਾਂ ਮੁਤਾਬਕ ਮੋਮਬਾਸਾ ਤੇ ਅਲ ਬਾਹੀਆ ਨਾਂ ਦੇ ਦੋ ਟੈਂਕਰਾਂ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਹੋਰਮੁਜ਼ ਸਟ੍ਰੇਟ ਦੇ ਦੱਖਣੀ ਰਸਤੇ 'ਚੋਂ ਲੰਘ ਰਹੇ ਸਨ।
ਇਸ ਹਮਲੇ 'ਚ ਮੋਮਬਾਸਾ 'ਚ ਸਵਾਰ ਇਕ ਭਾਰਤੀ ਚਾਲਕ ਦਲ ਦਾ ਮੈਂਬਰ ਮਾਰਿਆ ਗਿਆ ਤੇ ਅੱਠ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀ ਹਨ। ਜ਼ਖ਼ਮੀਆਂ 'ਚ ਛੇ ਭਾਰਤੀ ਤੇ ਦੋ ਯੂਕਰੇਨੀ ਨਾਗਰਿਕ ਸ਼ਾਮਲ ਹਨ।
ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਹਮਲੇ ਤੋਂ ਬਾਅਦ ਅੱਗ ਲੱਗਣ ਕਾਰਨ ਦੋਵੇਂ ਟੈਂਕਰ ਨੁਕਸਾਨੇ ਗਏ। ਬਾਅਦ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਮੰਤਰਾਲੇ ਨੇ ਇਸ ਹਮਲੇ ਨੂੰ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੱਸਿਆ ਹੈ, ਜਿਸ ਨਾਲ ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਖਤਰਾ ਹੈ।
ਬਿਆਨ 'ਚ ਕਿਹਾ ਗਿਆ ਹੈ, 'ਯੂਏਈ ਨੂੰ ਇਸ ਵਧਦੀ ਕਾਰਵਾਈ ਦਾ ਜਵਾਬ ਦੇਣ ਤੇ ਆਪਣੇ ਖੇਤਰ, ਨਾਗਰਿਕਾਂ ਤੇ ਨਿਵਾਸੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰਨ ਦਾ ਪੂਰਾ ਅਧਿਕਾਰ ਹੈ।' ਮੰਤਰਾਲੇ ਨੇ ਅੱਗੇ ਕਿਹਾ ਕਿ ਉਹ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਤੇ ਮੁਸਤੈਦ ਹੈ।