- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਾ ਦੇ ਇੰਜੀਨੀਅਰ ਗੌਰਵ ਰਾਏ ਦੀ ਟੀਮ ਨੇ ਇਹ ਐਕਸੋਸੂਟ ਤਿਆਰ ਕੀਤਾ ਹੈ। ਇਸ ਨੂੰ ਪਹਿਨ ਕੇ ਜਵਾਨ ਹਥਿਆਰ, ਗੋਲ਼ਾ-ਬਾਰੂਦ ਸਮੇਤ ਵੱਖ-ਵੱਖ ਫ਼ੌਜੀ ਸਾਮਾਨ ਨੂੰ ਰੇਗਿਸਤਾਨ, ਬਰਫੀਲੀਆਂ ਪਹਾੜੀਆਂ ਅਤੇ ਸੰਘਣੇ ਜੰਗਲਾਂ ਵਿਚ ਡਿਊਟੀ ਕਰ ਸਕਣਗੇ।

ਜਾਗਰਣ ਸੰਵਾਦਦਾਤਾ, ਜੈਪੁਰ : ਭਾਰਤੀ ਫ਼ੌਜ ਦੇ ਜਵਾਨ ਹੁਣ 200 ਕਿੱਲੋ ਤੱਕ ਦੇ ਹਥਿਆਰ ਅਤੇ ਗੋਲ਼ਾ-ਬਾਰੂਦ ਲੈ ਕੇ ਦੌੜ ਸਕਣਗੇ। ਇਹ ਸੰਭਵ ਹੋਵੇਗਾ ‘ਹਿਊਮਨ ਐਕਸੋਸੂਟ’ ਜ਼ਰੀਏ। ਇਸ ਨੂੰ ਰਾਜਸਥਾਨ ਦੇ ਕੋਟਾ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਸ ਹਿਊਮਨ ਐਕਸੋਸੂਟ ਦੀ ਮਦਦ ਨਾਲ ਭਾਰੀ ਫ਼ੌਜੀ ਸਾਮਾਨ ਲਿਜਾਣ ’ਤੇ ਸੈਨਿਕਾਂ ਨੂੰ ਘੱਟ ਥਕਾਵਟ ਮਹਿਸੂਸ ਹੋਵੇਗੀ।
ਕੋਟਾ ਦੇ ਇੰਜੀਨੀਅਰ ਗੌਰਵ ਰਾਏ ਦੀ ਟੀਮ ਨੇ ਇਹ ਐਕਸੋਸੂਟ ਤਿਆਰ ਕੀਤਾ ਹੈ। ਇਸ ਨੂੰ ਪਹਿਨ ਕੇ ਜਵਾਨ ਹਥਿਆਰ, ਗੋਲ਼ਾ-ਬਾਰੂਦ ਸਮੇਤ ਵੱਖ-ਵੱਖ ਫ਼ੌਜੀ ਸਾਮਾਨ ਨੂੰ ਰੇਗਿਸਤਾਨ, ਬਰਫੀਲੀਆਂ ਪਹਾੜੀਆਂ ਅਤੇ ਸੰਘਣੇ ਜੰਗਲਾਂ ਵਿਚ ਡਿਊਟੀ ਕਰ ਸਕਣਗੇ। ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਆਈਡੀਈਐਕਸ ਪ੍ਰਾਜੈਕਟ (ਇਨੋਵੇਸ਼ਨ ਆਫ ਡਿਫੈਂਸ ਐਕਸੀਲੈਂਸ) ਤੇ ਅਦਿਤੀ ਪ੍ਰੋਗਰਾਮ ਦੇ ਤਹਿਤ ਇਸ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਭਾਰਤੀ ਰੱਖਿਆ ਯੂਨੀਵਰਸਿਟੀ ਦੇ ਅਧਿਕਾਰੀਆਂ ਜ਼ਰੀਏ ਫ਼ੌਜ ਅਤੇ ਡੀਆਰਡੀਓ ਦੇ ਸਾਹਮਣੇ ਐਕਸੋਸੂਟ ਦੀ ਪ੍ਰੈਜ਼ੈਂਟੇਸ਼ਨ ਕੀਤੀ ਜਾ ਚੁੱਕੀ ਹੈ। ਹੁਣ ਇਸ ਦੇ ਪੇਟੈਂਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਗੌਰਵ ਨੇ ਦੱਸਿਆ ਕਿ ਐਕਸੋਸੂਟ ਦਾ ਟ੍ਰਾਇਲ ਹੋ ਚੁੱਕਾ ਹੈ। ਜਵਾਨਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਇਸ ਨੂੰ ਲਗਾਤਾਰ ਬਿਹਤਰ ਕੀਤਾ ਜਾ ਰਿਹਾ ਹੈ। ਇਸ ਦੀ ਲੈਬ ਟੈਸਟਿੰਗ ਅਤੇ ਤਕਨੀਕੀ ਸੁਧਾਰ ਦਾ ਕੰਮ ਹਰਿਆਣਾ ਦੇ ਸੋਨੀਪਤ ਵਿਚ ਹੋ ਰਿਹਾ ਹੈ। ਇਹ ਐਕਸੋਸੂਟ ਡੇਲਜ਼ ਸਪ੍ਰਿੰਗ ਸਿਸਟਮ ’ਤੇ ਕੰਮ ਕਰੇਗਾ। ਇਹ ਪਿੱਠ ’ਤੇ ਲੱਦੇ ਭਾਰ ਨੂੰ ਜੁੱਤੀਆਂ ਜ਼ਰੀਏ ਜ਼ਮੀਨ ਵੱਲ ਤਬਦੀਲ ਕਰਦਾ ਹੈ। ਜਿਸ ਤਰ੍ਹਾਂ ਬਿਜਲੀ ਵਿਚ ਅਰਥਿੰਗ ਹੁੰਦੀ ਹੈ, ਉਸੇ ਤਰ੍ਹਾਂ ਇਹ ਕੰਮ ਕਰਦਾ ਹੈ। ਸਪ੍ਰਿੰਗ ਤੋਂ ਬਣਿਆ ਇਹ ਉਪਕਰਨ ਸਰੀਰ ਦੀ ਮਾਸਪੇਸ਼ੀ ਪ੍ਰਣਾਲੀ ਦੀ ਤਰ੍ਹਾਂ ਕੰਮ ਕਰਦੇ ਹੋਏ ਪੈਰਾਂ ਦੀ ਮੂਵਮੈਂਟ ਦੇ ਨਾਲ ਅਨੁਕੂਲ ਹੋ ਕੇ ਭਾਰ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਦਦ ਕਰਦਾ ਹੈ।