- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਨੇ ਕਿਹਾ ਕਿ ਭਾਰਤ ਨੇ ਮੌਜੂਦਾ ਈਥਾਨੌਲ ਸਪਲਾਈ ਵਿਚ ਸਾਲ 2025-26 ਵਿਚ 20 ਫ਼ੀਸਦ ਈਥਾਨੌਲ ਬਲੈਂਡਿੰਗ ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਟੀਚਾ ਪੰਜ ਸਾਲ ਪਹਿਲਾਂ ਹੀ ਮੁਕੰਮਲ ਹੋ ਗਿਆ ਹੈ। ਕਈ ਯਤਨਾਂ ਜਿਵੇਂ ਕਿ ਈਥਾਨੌਲ ਦੀਆਂ ਨਿਰਧਾਰਤ ਕੀਮਤਾਂ, ਬਲੈਂਡਿੰਗ ਲਈ ਈਥਾਨੌਲ ’ਤੇ ਜੀਐਸਟੀ ਵਿਚ ਕਟੌਤੀ ਨੂੰ ਵਿਚਾਰਿਆ ਗਿਆ ਹੈ।

ਨਵੀਂ ਦਿੱਲੀ (ਏਐੱਨਆਈ) : ਈਥਾਨੌਲ ਬਲੈਂਡਿੰਗ, ਜਿਸਦਾ ਮਤਲਬ ਪੈਟਰੋਲ ਵਿਚ ਈਥਾਨੌਲ ਮਿਲਾਉਣਾ ਹੈ, ਦੇ ਸਬੰਧ ਵਿਚ ਚਿੰਤਾ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੈਟਰੋਲ ਵਿਚ 20 ਫ਼ੀਸਦ ਈਥਾਨੌਲ ਬਲੈਂਡਿੰਗ (ਈ20) ਤੋਂ ਅੱਗੇ ਦੀ ਤਿਆਰੀ ਦੇ ਸੰਕੇਤ ਦਿੱਤੇ ਹਨ।
ਸੋਮਵਾਰ ਨੂੰ ਰਾਜ ਸਭਾ ਵਿਚ ਸਵਾਲ ਦੇ ਲਿਖਤੀ ਜਵਾਬ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸਾਂ ਬਾਰੇ ਰਾਜ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਕਿ ਦੇਸ਼ ਵਿਚ ਈਥਾਨੌਲ ਉਤਪਾਦਨ ਸਮਰੱਥਾ ਦੀ ਯੋਜਨਾ ਨਾ-ਸਿਰਫ਼ ਈ20 ਬਲੈਂਡਿੰਗ ਦੀ ਮੌਜੂਦਾ ਜ਼ਰੂਰਤਾਂ ਲਈ ਬਣਾਈ ਗਈ ਹੈ, ਸਗੋਂ ਇਹ ਪੈਟਰੋਲ ਦੀ ਮੰਗ ਵਿਚ ਭਵਿੱਖ ਦੇ ਵਾਧੇ ਨੂੰ ਪੂਰਾ ਕਰਨ ਅਤੇ ਸਰਕਾਰ ਵੱਲੋਂ ਮਨਜ਼ੂਰੀ ਮਿਲਣ 'ਤੇ ਵੱਧ ਈਥਾਨੌਲ ਬਲੈਂਡਿੰਗ, ਫਲੈਕਸ-ਫਿਊਲ ਵਾਹਨਾਂ ਅਤੇ ਬਾਇਓਫਿਊਲ ਦੀ ਵਧੇਰੇ ਵਰਤੋਂ ਨੂੰ ਸਹਾਰਾ ਦੇਣ ਲਈ ਵੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਈਥਾਨੌਲ ਉਤਪਾਦਨ ਸਮਰੱਥਾ ਸਾਲਾਨਾ ਕਰੀਬ ਦੋ ਹਜ਼ਾਰ ਕਰੋੜ ਲੀਟਰ ਤੱਕ ਪਹੁੰਚ ਗਈ ਹੈ।
ਮੰਤਰੀ ਨੇ ਕਿਹਾ ਕਿ ਭਾਰਤ ਨੇ ਮੌਜੂਦਾ ਈਥਾਨੌਲ ਸਪਲਾਈ ਵਿਚ ਸਾਲ 2025-26 ਵਿਚ 20 ਫ਼ੀਸਦ ਈਥਾਨੌਲ ਬਲੈਂਡਿੰਗ ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਟੀਚਾ ਪੰਜ ਸਾਲ ਪਹਿਲਾਂ ਹੀ ਮੁਕੰਮਲ ਹੋ ਗਿਆ ਹੈ। ਕਈ ਯਤਨਾਂ ਜਿਵੇਂ ਕਿ ਈਥਾਨੌਲ ਦੀਆਂ ਨਿਰਧਾਰਤ ਕੀਮਤਾਂ, ਬਲੈਂਡਿੰਗ ਲਈ ਈਥਾਨੌਲ ’ਤੇ ਜੀਐਸਟੀ ਵਿਚ ਕਟੌਤੀ ਨੂੰ ਵਿਚਾਰਿਆ ਗਿਆ ਹੈ।
ਈ20 ਲਈ ਅਨੁਕੂਲ ਵਾਹਨਾਂ ਦੀ ਗਿਣਤੀ ਨਹੀਂ ਕੀਤੀ : ਇਕ ਹੋਰ ਪ੍ਰਸ਼ਨ ਦੇ ਜਵਾਬ ਵਿਚ ਗੋਪੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿਚ ਈ20 ਫਿਊਲ ਨਾਲ ਪੂਰੀ ਤਰ੍ਹਾਂ ਚੱਲਣ ਯੋਗ ਵਾਹਨਾਂ ਦੀ ਗਿਣਤੀ ਦਾ ਕੋਈ ਮੁਲਾਂਕਣ ਨਹੀਂ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਈਥਾਨੌਲ ਬਲੈਂਡਿਡ ਪੈਟਰੋਲ ਨੂੰ ਪ੍ਰਮਾਣਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ।
ਈ-20 ਵਿਰੁੱਧ ਅਗਲੇ ਮਹੀਨੇ ‘ਆਪ’ ਕਰੇਗੀ ਨੈਸ਼ਨਲ ਟਾਊਨਹਾਲ
ਸਟੇਟ ਬਿਊਰੋ, ਜਾਗਰਣ, ਨਵੀਂ ਦਿੱਲੀ : ਪੇਪਰ ਲੀਕ ਮਾਮਲੇ ਵਿਚ ਜੰਤਰ-ਮੰਤਰ ’ਤੇ ਹੋਏ ਵਿਦਿਆਰਥੀ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਈ-20 ਪੈਟਰੋਲ ਦੇ ਮਾਮਲੇ ’ਤੇ ਦੇਸ਼ ਭਰ ਦੇ ਲੋਕਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਪਹਿਲੀ ਅਗਸਤ ਨੂੰ ਕਾਂਸਟੀਟਿਊਸ਼ਨ ਕਲੱਬ ਵਿਚ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਇਕੱਠ ਕੀਤਾ ਜਾਵੇਗਾ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰੋਗਰਾਮ ਸਵੇਰੇ 11:30 ਵਜੇ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਲੋਕ ਸਿੱਧੇ ਜਾਂ ਆਨਲਾਈਨ ਦੋਵੇਂ ਜ਼ਰੀਏ ਦੇ ਨਾਲ ਸ਼ਾਮਲ ਹੋ ਸਕਣਗੇ। ਆਨਲਾਈਨ ਜੁੜਨ ਦੇ ਇੱਛੁਕ ਲੋਕਾਂ ਨੂੰ ਸ਼ੁੱਕਰਵਾਰ ਤੱਕ 8588833212 ਨੰਬਰ ’ਤੇ ਵ੍ਹਟਸਐਪ ਕਰਨਾ ਪਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਗਰਾਮ ਦਾ ਲਿੰਕ ਭੇਜਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਟਾਊਨਹਾਲ ਵਿਚ ਈ-20 ਵਿਸ਼ੇ ਨਾਲ ਜੁੜੇ ਮਾਹਿਰ, ਵਾਹਨ ਮਾਲਕ, ਪ੍ਰਭਾਵਤ ਉਪਭੋਗਤਾ ਅਤੇ ਇਸ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਆਪਣੇ ਵਿਚਾਰ ਰੱਖਣਗੇ। ਇਸ ਮਾਮਲੇ 'ਤੇ ਭਵਿੱਖ ਦੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ।
ਓਧਰ, ਦਿੱਲੀ ਟੈਕਸੀ ਐਂਡ ਟੂਰਿਸਟ ਟ੍ਰਾਂਸਪੋਰਟਰਸ ਐਂਡ ਟੂਰ ਆਪ੍ਰੇਟਰਸ ਐਸੋਸੀਏਸ਼ਨ ਨੇ ਈਥਾਨੌਲ ਮਿਲੇ ਪੈਟਰੋਲ ਮਾਮਲੇ ਨੂੰ ਲੈ ਕੇ ਚਾਰ ਅਗਸਤ ਨੂੰ ਜੰਤਰ-ਮੰਤਰ ’ਤੇ ਤਿੱਖੇ ਰੋਸ ਮੁਜ਼ਾਹਰੇ ਦੇ ਨਾਲ ਸੰਸਦ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ।