ਹਿੰਦ ਮਹਾਂਸਾਗਰ 'ਚ ਭਾਰਤ-ਇੰਡੋਨੇਸ਼ੀਆ ਦਾ ਵੱਡਾ ਦਾਅ: ਅੰਡੇਮਾਨ ਤੇ ਸਾਬਾਂਗ ਪੋਰਟ ਯੋਜਨਾ ਬਣੇਗੀ 'ਗੇਮਚੇਂਜਰ', ਮੋਦੀ-ਪ੍ਰੋਬੋਵੋ ਬੈਠਕ 'ਚ ਲੱਗੀ ਮੋਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਪ੍ਰੋਬੋਵੋ ਸੁਬਿਆਂਤੋ ਵਿਚਾਲੇ ਜਕਾਰਤਾ ’ਚ ਹੋਈ ਉੱਚ ਪੱਧਰੀ ਦੁਵੱਲੀ ਬੈਠਕ ’ਚ ਦੋਵਾਂ ਦੇਸ਼ਾਂ ਵਿਚਾਲੇ ਤਜਵੀਜ਼ਸ਼ੁਦਾ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਬੰਦਰਗਾਹ ਅਤੇ ਇੰਡੋਨੇਸ਼ੀਆ ਦੇ ਸਾਬਾਂਗ (ਅਚੇ ਸੂਬਾ) ਬੰਦਰਗਾਹ ਵਿਚਾਲੇ ਸਮੁੰਦਰੀ ਕੁਨੈਕਟੀਵਿਟੀ ਸਥਾਪਤ ਕਰਨ ’ਤੇ ਸਹਿਮਤੀ ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਰਣਨੀਤੀ ਨੂੰ ਲੈ ਕੇ ਗੇਮਚੇਂਜਰ ਸਾਬਿਤ ਹੋ ਸਕਦੀ ਹੈ। ਯੋਜਨਾ ਸਾਕਾਰ ਹੋਈ ਤਾਂ ਇਹ ਆਸੀਆਨ ਦੇਸ਼ਾਂ ਨਾਲ ਭਾਰਤ ਦੇ ਆਰਥਿਕ ਸਹਿਯੋਗ ਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਰਣਨੀਤਕ ਸੰਤੁਲਨ, ਦੋਵਾਂ ਨੂੰ ਮਜ਼ਬੂਤ ਕਰਨ ਵਾਲੀ ਸਾਬਿਤ ਹੋ ਸਕਦੀ ਹੈ।
Publish Date: Thu, 09 Jul 2026 01:48 PM (IST)
Updated Date: Thu, 09 Jul 2026 01:50 PM (IST)
ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਪ੍ਰੋਬੋਵੋ ਸੁਬਿਆਂਤੋ ਵਿਚਾਲੇ ਜਕਾਰਤਾ ’ਚ ਹੋਈ ਉੱਚ ਪੱਧਰੀ ਦੁਵੱਲੀ ਬੈਠਕ ’ਚ ਦੋਵਾਂ ਦੇਸ਼ਾਂ ਵਿਚਾਲੇ ਤਜਵੀਜ਼ਸ਼ੁਦਾ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਬੰਦਰਗਾਹ ਅਤੇ ਇੰਡੋਨੇਸ਼ੀਆ ਦੇ ਸਾਬਾਂਗ (ਅਚੇ ਸੂਬਾ) ਬੰਦਰਗਾਹ ਵਿਚਾਲੇ ਸਮੁੰਦਰੀ ਕੁਨੈਕਟੀਵਿਟੀ ਸਥਾਪਤ ਕਰਨ ’ਤੇ ਸਹਿਮਤੀ ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਰਣਨੀਤੀ ਨੂੰ ਲੈ ਕੇ ਗੇਮਚੇਂਜਰ ਸਾਬਿਤ ਹੋ ਸਕਦੀ ਹੈ। ਯੋਜਨਾ ਸਾਕਾਰ ਹੋਈ ਤਾਂ ਇਹ ਆਸੀਆਨ ਦੇਸ਼ਾਂ ਨਾਲ ਭਾਰਤ ਦੇ ਆਰਥਿਕ ਸਹਿਯੋਗ ਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਰਣਨੀਤਕ ਸੰਤੁਲਨ, ਦੋਵਾਂ ਨੂੰ ਮਜ਼ਬੂਤ ਕਰਨ ਵਾਲੀ ਸਾਬਿਤ ਹੋ ਸਕਦੀ ਹੈ। ਜਾਣਕਾਰਾਂ ਮੁਤਾਬਕ, ਸਾਲ 2018 ਤੋਂ ਹੀ ਉਕਤ ਯੋਜਨਾ ’ਤੇ ਦੋਵਾਂ ਦੇਸ਼ਾਂ ’ਚ ਜਾਰੀ ਵਿਚਾਰ-ਚਰਚਾ ’ਚ ਹੁਣ ਸੁਪਰੀਮ ਆਗੂਆਂ ਨੇ ਤੇਜ਼ ਪ੍ਰਗਤੀ ਦੇ ਸੰਕੇਤ ਦਿੱਤੇ ਹਨ। ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੂਰਬ) ਰੁਦੇਂਦਰ ਟੰਡਨ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਮਲੱਕਾ ਸਟ੍ਰੇਟ ਦੇ ਪੱਛਮੀ ਦੁਆਰ ’ਤੇ ਸਥਿਤ ਹੈ ਸਾਬਾਂਗ ਸਾਬਾਂਗ ਬੰਦਰਗਾਹ ਮਲੱਕਾ ਸਟ੍ਰੇਟ ਦੇ ਪੱਛਮੀ ਗੇਟ ’ਤੇ ਸਥਿਤ ਹੈ ਜਦਕਿ ਭਾਰਤ ਦੇ ਗ੍ਰੇਟ ਨਿਕੋਬਾਰ ਟਰਾਂਜ਼ਿਟ ਪੋਰਟ ਪ੍ਰਾਜੈਕਟ ਇਸੇ ਰਣਨੀਤਕ ਖੇਤਰ ਦੇ ਨਜ਼ਦੀਕ ਵਿਕਸਤ ਹੋ ਰਹੀ ਹੈ। ਮਲੱਕਾ ਸਟ੍ਰੇਟ ਦੁਨੀਆ ਦਾ ਸਭ ਤੋਂ ਭੀੜ ਵਾਲਾ ਸਮੁੰਦਰੀ ਰਸਤਾ ਹੈ। ਇੱਥੋਂ ਹਰ ਸਾਲ 94 ਹਜ਼ਾਰ ਤੋਂ ਜ਼ਿਆਦਾ ਜਹਾਜ਼ ਲੰਘਦੇ ਹਨ, ਜਿਹੜੇ ਦੁਨੀਆ ਦੇ ਲਗਪਗ ਇਕ ਚੌਥਾਈ ਵਪਾਰਕ ਮਾਲ ਨੂੰ ਲਿਜਾਂਦੇ ਹਨ। ਇਸ ਵਿਚ ਤੇਲ, ਕੋਲਾ, ਪਾਮ ਆਇਲ ਤੇ ਹੋਰ ਵਸਤਾਂ ਸਮੇਤ ਪੂਰਬੀ ਏਸ਼ੀਆ ਦੇ ਅਰਥਚਾਰਿਆਂ ਲਈ ਮਹੱਤਵਪੂਰਨ ਊਰਜਾ ਵਸੀਲੇ ਸ਼ਾਮਲ ਹਨ।
ਇਸੇ ਰਸਤੇ ਤੋਂ ਤੇਲ ਦਰਾਮਦ ਕਰਦਾ ਹੈ ਚੀਨ ਚੀਨ ਲਈ ਇਹ ਖੇਤਰ ਖ਼ਾਸ ਤੌਰ ’ਤੇ ਸੰਵੇਦਨਸ਼ੀਲ ਹੈ ਕਿਉਂਕਿ ਉਸ ਦੀ ਜ਼ਿਆਦਾਤਰ ਤੇਲ ਦਰਾਮਦ ਇਸੇ ਰਸਤੇ ਤੋਂ ਹੁੰਦੀ ਹੈ। ਚੀਨ ਨੇ ਦੱਖਣੀ ਚੀਨ ਸਾਗਰ ’ਚ ਨਕਲੀ ਟਾਪੂਆਂ ਦਾ ਨਿਰਮਾਣ ਕਰ ਕੇ ਉਨ੍ਹਾਂ ਨੂੰ ਫ਼ੌਜੀ ਟਿਕਾਣਿਆਂ ’ਚ ਬਦਲ ਦਿੱਤਾ ਹੈ ਜਿੱਥੇ ਮਿਜ਼ਾਈਲ ਪ੍ਰਣਾਲੀਆਂ, ਰਡਾਰ, ਹਵਾਈ ਪੱਟੀਆਂ ਤੇ ਹੋਰ ਫ਼ੌਜੀ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਹਨ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਤਿਆਰ ਕਰ ਲਈ ਹੈ ਤੇ ਇੰਜ ਚੀਨ ਇਸ ਇਲਾਕੇ ’ਚ ਆਪਣੀ ਹਾਜ਼ਰੀ ਤੇ ਪ੍ਰਭਾਵ ਵੀ ਲਗਾਤਾਰ ਵਧਾਉਣ ’ਚ ਲੱਗਾ ਹੋਇਆ ਹੈ।