- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ 25 ਮਈ ਨੂੰ ਤਕਨੀਕੀ ਖ਼ਰਾਬੀ ਕਾਰਨ 320 ਸੈਲਾਨੀ ਫਸ ਗਏ ਸਨ, ਜਿਨ੍ਹਾਂ ਨੂੰ ਕਾਮਯਾਬੀ ਨਾਲ ਕੱਢਿਆ ਗਿਆ ਸੀ।

ਸ੍ਰੀਨਗਰ : ਮਸ਼ਹੂਰ ਸੈਲਾਨੀ ਕੇਂਦਰ ਗੁਲਮਰਗ ਦੀ ਰੋਪ-ਵੇ ਸੇਵਾ ਮੁਰੰਮਤ ਕਾਰਜਾਂ ਕਾਰਨ ਪੰਜ ਜੂਨ ਤੱਕ ਬੰਦ ਰਹੇਗੀ। ਰੋਪ-ਵੇ ਦੀ ਨਿਗਰਾਨੀ ਕਰਨ ਵਾਲੇ ਜੰਮੂ-ਕਸ਼ਮੀਰ ਕੇਬਲ ਕਾਰ ਨਿਗਮ ਨੇ ਆਪਣੀ ਅਧਿਕਾਰਤ ਵੈਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ। 25 ਮਈ ਤੋਂ ਪੰਜ ਜੂਨ ਵਿਚਕਾਰ ਬੁੱਕ ਕੀਤੀਆਂ ਗਈਆਂ ਟਿਕਟਾਂ ਦਾ ਪੂਰਾ ਰਿਫੰਡ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰੋਪ-ਵੇ ਦਾ ਸੁਰੱਖਿਅਤ ਤੇ ਸੁਚਾਰੂ ਸੰਚਾਲਨ ਯਕੀਨੀ ਬਣਾਉਣ ਲਈ ਕੇਬਲ ਕਾਰ ਪ੍ਰਣਾਲੀ ’ਚ ਜ਼ਰੂਰੀ ਸਾਂਭ ਸੰਭਾਲ ਤੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 25 ਮਈ ਨੂੰ ਤਕਨੀਕੀ ਖ਼ਰਾਬੀ ਕਾਰਨ 320 ਸੈਲਾਨੀ ਫਸ ਗਏ ਸਨ, ਜਿਨ੍ਹਾਂ ਨੂੰ ਕਾਮਯਾਬੀ ਨਾਲ ਕੱਢਿਆ ਗਿਆ ਸੀ।