- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਇਸ ਦਾ ਖੇਤਰ ਸੀਮਤ ਹੋਵੇਗਾ, ਪਰ ਇਸ ਦੇ ਅਸਰ ਨਾਲ ਇੱਕ ਵੱਡੇ ਖੇਤਰ ਦੇ ਤਾਪਮਾਨ ਵਿਚ ਗਿਰਾਵਟ ਆਵੇਗੀ। ਇਸੇ ਦੌਰਾਨ ਇਕ ਨਵੀਂ ਪੱਛਮੀ ਗੜਬੜ ਵੀ ਉੱਤਰੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਅਰਨਬ ਤੂਫ਼ਾਨ ਦੇ ਅਸਰ ਤੇ ਬੰਗਾਲ ਦੀ ਖਾੜੀ ’ਚ ਨਵੇਂ ਮੌਸਮੀ ਤੰਤਰ ਤੇ ਪੱਛਮੀ ਗੜਬੜ ਦੇ ਸਰਗਰਮ ਹੋਣ ਨਾਲ ਦਿੱਲੀ, ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਵੀ ਮੀਂਹ ਦੀਆਂ ਸਰਗਰਮੀਆਂ ਵਧਣ ਵਾਲੀਆਂ ਹਨ। ਤਿੰਨਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਨਾਲ ਮੌਸਮ ਵਿਚ ਵੱਡਾ ਬਦਲਾਅ ਆ ਸਕਦਾ ਹੈ। ਦੋ-ਤਿੰਨ ਦਿਨਾਂ ’ਚ ਮੀਂਹ ਦਾ ਦੌਰ ਰੁਕਣ ਤੋਂ ਬਾਅਦ ਉੱਤਰੀ ਭਾਰਤ ਦੇ ਤਾਪਮਾਨ ’ਚ ਇਕਦਮ ਗਿਰਾਵਟ ਆ ਸਕਦੀ ਹੈ ਤੇ ਠੰਢ ਦੀ ਸ਼ੁਰੂਆਤ ਹੋ ਜਾਵੇਗੀ। ਮੌਸਮ ਵਿਗਿਆਨ ਵਿਭਾਗ ਮੁਤਾਬਕ ਤੂਫ਼ਾਨ ਦੇ ਅਸਰ ਨਾਲ ਸ਼ੁੱਕਰਵਾਰ ਨੂੰ ਬਿਹਾਰ ’ਚ ਕਈ ਥਾਵਾਂ ’ਤੇ ਬਹੁਤ ਭਾਰੀ ਮੀਂਹ ਪਵੇਗਾ। ਪੂਰਬੀ ਉੱਤਰ ਪ੍ਰਦੇਸ਼ ’ਚ ਵੀ ਦੋ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ’ਚ 30 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਹਾਲਾਂਕਿ ਉੱਚੇ ਪਹਾੜੀ ਇਲਾਕਿਆਂ ’ਚ ਵੀਰਵਾਰ ਨੂੰ ਵੀ ਕਾਫੀ ਬਰਫ਼ਬਾਰੀ ਹੋਈ ਹੈ ਜੋ ਸ਼ੁੱਕਰਵਾਰ ਨੂੰ ਵਧ ਸਕਦੀ ਹੈ। ਸਕਾਈਮੇਟ ਮੁਤਾਬਕ ਅੰਡੇਮਾਨ ਸਾਗਰ ਤੇ ਆਲੇ-ਦੁਆਲੇ ਦੇ ਖੇਤਰ ’ਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਦੋ ਦਿਨਾਂ ’ਚ ਬੰਗਾਲ ਦੀ ਖਾੜੀ ’ਚ ਮੁੜ ਘੱਟ ਦਬਾਅ ਵਾਲਾ ਖੇਤਰ ਬਣੇਗਾ, ਜੋ ਅਰਨਬ ਤੂਫ਼ਾਨ ਦੇ ਬਚੇ ਹੋਏ ਪ੍ਰਭਾਵ ਨੂੰ ਕਮਜ਼ੋਰ ਨਹੀਂ ਪੈਣ ਦੇਵੇਗਾ। ਇਹ ਮੀਂਹ ਦੇ ਸਿਲਸਿਲੇ ਨੂੰ ਜਾਰੀ ਰੱਖੇਗਾ। ਹਾਲਾਂਕਿ ਇਸ ਦਾ ਖੇਤਰ ਸੀਮਤ ਹੋਵੇਗਾ, ਪਰ ਇਸ ਦੇ ਅਸਰ ਨਾਲ ਇੱਕ ਵੱਡੇ ਖੇਤਰ ਦੇ ਤਾਪਮਾਨ ਵਿਚ ਗਿਰਾਵਟ ਆਵੇਗੀ। ਇਸੇ ਦੌਰਾਨ ਇਕ ਨਵੀਂ ਪੱਛਮੀ ਗੜਬੜ ਵੀ ਉੱਤਰੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ। , ਯੂਪੀ ਦੇ ਲਗਪਗ ਸਾਰੇ ਜ਼ਿਲ੍ਹੇ ਗਰਜ-ਚਮਕ ਨਾਲ ਮੀਂਹ ਤੇ ਤੇਜ਼ ਹਵਾਵਾਂ ਦੀ ਲਪੇਟ ਵਿਚ ਆਉਣਗੇ। ਸਭ ਤੋਂ ਵੱਧ ਮੀਂਹ ਪੂਰਬੀ ਉੱਤਰ ਪ੍ਰਦੇਸ਼ ਵਿਚ ਪਵੇਗਾ। ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ, ਪੂਰਬੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਵੀ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਸੂਬਿਆਂ ’ਚ ਗੜੇਮਾਰੀ ਦੀ ਵੀ ਚਿਤਾਵਨੀ ਹੈ। ਇਸ ਨਾਲ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।