- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦ ਰਹੇ, 22 ਅਗਸਤ 2025 ਨੂੰ ਵੀ ਐੱਨਐੱਚ-27 ਦੇ ਮਿਲਟਰੀ ਪੁਲ ਲਾਗੇ ਨਾਜਾਇਜ਼ ਤੌਰ ’ਤੇ ਪੁੱਟੇ ਟੋਏ ਵਿਚ ਡੁੱਬਣ ਕਾਰਨ ਚਾਰ ਵਿਅਕਤੀਆਂ (ਦੋ ਮਰਦ, ਇਕ ਔਰਤ ਅਤੇ ਇਕ ਬੱਚੀ) ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਮਾਈਨਿੰਗ ਮਾਫੀਆ ਨਾਲ ਜੁੜੇ ਮਾੜੇ ਅਨਸਰਾਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਜਾਸ, ਪੂਰਨੀਆ : ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਆਲਮਨਗਰ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਮਾਫੀਆ ਦੇ ਕਾਰੇ ਕਾਰਨ ਤਿੰਨ ਸਕੇ ਭਰਾਵਾਂ ਦੀ ਜ਼ਿੰਦਗੀ ਖਤਮ ਹੋ ਗਈ। ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਦੀ ਜ਼ਮੀਨ ’ਤੇ ਪੁੱਟੇ ਗਏ 8 ਤੋਂ 10 ਫੁੱਟ ਡੂੰਘੇ ਟੋਏ ਵਿਚ ਭਰੇ ਪਾਣੀ ਵਿਚ ਡੁੱਬਣ ਕਾਰਨ ਐਤਵਾਰ ਨੂੰ ਤਿੰਨ ਬੱਚਿਆਂ ਦੀ ਮੌਤ ਹੋ ਗਈ। ਬੱਚੇ ਖੇਡਦੇ-ਖੇਡਦੇ ਉਸ ਟੋਏ ਵਿਚ ਚਲੇ ਗਏ ਸਨ। ਸਥਾਨਕ ਅਧਿਕਾਰੀ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸਰਕਾਰੀ ਮੁਆਵਜ਼ਾ ਦਿੱਤਾ ਜਾਵੇਗਾ। ਜਾਂਚ ਲਈ ਮਾਲੀਆ ਮੁਲਾਜ਼ਮ ਮੌਕੇ ’ਤੇ ਭੇਜੇ ਹਨ।