IIT ਬੰਬੇ ਸੁਸਾਈਡ ਕੇਸ: ਪ੍ਰੀਖਿਆ ਹਾਲ ਤੋਂ ਹੋਸਟਲ ਸਾਹਿਲ ਨੇ ਕੀ-ਕੀ ਕੀਤਾ ? ਕ੍ਰਾਈਮ ਬ੍ਰਾਂਚ ਦੇ ਹੱਥ ਲੱਗੀ 15 ਮਿੰਟ ਦੀ CCTV ਫੁਟੇਜ
ਸਾਹਿਲ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਕੈਂਪਸ 'ਚ ਸੰਸਥਾਗਤ ਸ਼ੋਸ਼ਣ ਤੇ ਜਾਤੀ-ਆਧਾਰਿਤ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਭੇਦਭਾਵ ਦਾ ਦੋਸ਼ ਲਗਾਉਂਦਿਆਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ, 1989 ਤਹਿਤ ਮਾਮਲਾ ਦਰਜ ਕਰਵਾਇਆ ਹੈ।
Publish Date: Tue, 22 Sep 2026 03:52 PM (IST)
Updated Date: Tue, 22 Sep 2026 04:50 PM (IST)
ਡਿਜੀਟਲ ਡੈਸਕ, ਮੁੰਬਈ : ਆਈਆਈਟੀ ਬੰਬੇ 'ਚ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ ਤੋਂ ਬਾਅਦ ਹੋਈ ਮੌਤ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੂੰ ਅਹਿਮ ਸੁਰਾਗ ਮਿਲਿਆ ਹੈ। ਪੁਲਿਸ ਨੇ ਇੱਕ ਪ੍ਰੀਖਿਆ ਹਾਲ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ, ਜਿੱਥੇ ਸਾਹਿਲ ਰਵਿੰਦਰ ਵਾਕੋਡੇ ਨੂੰ ਕਥਿਤ ਤੌਰ ’ਤੇ ਨਕਲ ਕਰਦੇ ਹੋਏ ਫੜਿਆ ਗਿਆ ਸੀ। ਪੁਲਿਸ ਸਾਹਿਲ ਦੀ ਮੌਤ ਦੀ ਜਾਂਚ ਕਰ ਰਹੀ ਹੈ।
ਸਾਹਿਲ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਕੈਂਪਸ 'ਚ ਸੰਸਥਾਗਤ ਸ਼ੋਸ਼ਣ ਤੇ ਜਾਤੀ-ਆਧਾਰਿਤ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਭੇਦਭਾਵ ਦਾ ਦੋਸ਼ ਲਗਾਉਂਦਿਆਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ, 1989 ਤਹਿਤ ਮਾਮਲਾ ਦਰਜ ਕਰਵਾਇਆ ਹੈ।
ਕਿਉਂ ਅਹਿਮ ਹੈ ਇਹ ਸੀਸੀਟੀਵੀ ਫੁਟੇਜ?
ਜਾਂਚ ਲਈ ਦੁਪਹਿਰ 12:30 ਵਜੇ ਤੋਂ 12:45 ਵਜੇ ਦਰਮਿਆਨ ਦੀ ਸੀਸੀਟੀਵੀ ਕਲਿੱਪ ਅਹਿਮ ਸੀ, ਕਿਉਂਕਿ ਇਸੇ ਦੌਰਾਨ ਵਾਕੋਡੇ ਨੂੰ ਪੇਪਰ ਲਿਖਦੇ ਸਮੇਂ ਕਥਿਤ ਤੌਰ ’ਤੇ ਅਣਉਚਿਤ ਸਾਧਨਾਂ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ। ਪ੍ਰੀਖਿਆ ਦੁਪਹਿਰ 1 ਵਜੇ ਖ਼ਤਮ ਹੋਣੀ ਸੀ।
ਸੀਸੀਟੀਵੀ 'ਚ ਕੀ ਦਿਖਿਆ?
ਫੁਟੇਜ 'ਚ ਜਦੋਂ ਸਾਹਿਲ ਨੂੰ ਕਥਿਤ ਤੌਰ ’ਤੇ ਨਕਲ ਕਰਦੇ ਹੋਏ ਫੜਿਆ ਗਿਆ ਤਾਂ ਐਗਜ਼ਾਮ ਇਨਵਿਜੀਲੇਟਰ ਸੂਰਯਨਾਰਾਇਣ ਡੂਲਾ ਉਸ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਜਾਣ ਲਈ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ। ਇਮਾਰਤ 'ਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ 'ਚ ਉਸ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਨਿਕਲਦਿਆਂ ਤੇ ਕੈਂਪਸ ਹੋਸਟਲ 'ਚ ਆਪਣੇ ਕਮਰੇ ਵੱਲ ਜਾਂਦਿਆਂ ਦੇਖਿਆ ਗਿਆ। ਪੁਲਿਸ ਅਧਿਕਾਰੀ ਧਰਮਵੀਰ ਬੰਸੋਡ ਦੀ ਅਗਵਾਈ 'ਚ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਜਾਂਚ ਦੇ ਤਹਿਤ ਫੁਟੇਜ ਦੀ ਜਾਂਚ ਕਰੇਗੀ। ਪੁਲਿਸ ਨੇ ਉਸ ਕਮਰੇ ਦੀ ਤਲਾਸ਼ੀ ਪਹਿਲਾਂ ਹੀ ਲੈ ਲਈ ਹੈ, ਜਿੱਥੇ ਵਿਦਿਆਰਥੀ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕੀਤੀ ਸੀ।
ਘਟਨਾ ਨੂੰ ਲੈ ਕੇ ਕੈਂਪਸ 'ਚ ਵੰਡੀ ਹੋਈ ਹੈ ਰਾਏ
ਇਸ ਘਟਨਾ ਨੂੰ ਲੈ ਕੇ ਕੈਂਪਸ 'ਚ ਲੋਕਾਂ ਦੀ ਰਾਏ ਵੰਡੀ ਹੋਈ ਹੈ। ਜਿੱਥੇ ਕੁਝ ਲੋਕਾਂ ਨੇ ਪ੍ਰੋਫੈਸਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਸੰਸਥਾ ਦੇ ਨਿਯਮਾਂ ਦੀ ਪਾਲਣਾ ਕੀਤੀ, ਕਿਉਂਕਿ ਵਿਦਿਆਰਥੀ ਆਪਣੇ ਕੋਲ ਬਿਨਾਂ ਇਜਾਜ਼ਤ ਸਮਾਰਟਫੋਨ ਰੱਖਿਆ ਹੋਇਆ ਸੀ ਤੇ ਉਹ ਇਸ ਦੀ ਵਰਤੋਂ ਕਰ ਰਿਹਾ ਸੀ। ਉੱਥੇ ਹੀ ਦੂਜਿਆਂ ਨੇ ਕੈਂਪਸ ਦੇ ਹਾਲਾਤ ’ਤੇ ਸਵਾਲ ਉਠਾਏ ਹਨ।
ਵਾਕੋਡੇ ਦੇ ਇਕ ਕਰੀਬੀ ਦੋਸਤ ਨੇ ਕਿਹਾ ਹੈ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ 'ਚ ਜਾਤੀਵਾਦ ਦੇ ਜੋ ਦੋਸ਼ ਲਗਾਏ ਗਏ ਹਨ, ਉਹ ਸੱਚ ਨਹੀਂ ਹਨ। ਪ੍ਰੀਖਿਆ ਵਾਲੇ ਦਿਨ ਅਸਲ ਵਿਚ ਕੀ ਹੋਇਆ ਸੀ, ਇਸ ਬਾਰੇ ਵਿਦਿਆਰਥੀ ਨੇ ਕਿਹਾ ਕਿ ਉਸ ਦਾ ਦੋਸਤ ਨਕਲ ਕਰਦੇ ਹੋਏ ਫੜਿਆ ਗਿਆ ਸੀ।
ਸਾਹਿਲ ਦੇ ਦੋਸਤ ਨੇ ਕਿਹਾ, 'ਪ੍ਰੋਫੈਸਰ ਉਸ ਨੂੰ ਕਮਰੇ ਤੋਂ ਬਾਹਰ ਲੈ ਗਏ। ਇੰਸਟੀਚਿਊਟ ਨੇ ਕਿਹਾ ਕਿ ਉਸ ’ਤੇ ਡੀਏਸੀ ਦੀ ਕਾਰਵਾਈ ਨਹੀਂ ਕੀਤੀ ਗਈ। ਮੈਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਕੀ ਹੋਇਆ।' ਆਈਆਈਟੀ ਬੰਬੇ ਫੈਕਲਟੀ ਫੋਰਮ ਨੇ ਡੂਲਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਹੈ, ਸਗੋਂ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਖੁਦ ਆਪਣਾ ਅਹੁਦਾ ਛੱਡ ਦਿੱਤਾ ਹੈ।