- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਖਨਊ ਵਾਸੀ ਤ੍ਰਿਪਤਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਰਸ਼ਮੀ ਅਰੋੜਾ ਨੇ ਸਾਲ 2003 ’ਚ ਸਟੇਟ ਬੈਂਕ ਆਫ ਤ੍ਰਾਵਨਕੋਰ (ਹੁਣ ਐੱਸਬੀਆਈ) ਦੀ ਸਵਰੂਪ ਨਗਰ ਬ੍ਰਾਂਚ ਵਿਚ ਬਚਤ ਖਾਤਾ ਖੁਲ੍ਹਵਾਇਆ ਸੀ। ਉਨ੍ਹਾਂ ਨੂੰ ਲਾਕਰ ਨੰਬਰ 23 ਅਲਾਟ ਹੋਇਆ ਸੀ। ਮਾਂ ਨੇ ਉਸ ਵਿਚ ਕਰੀਬ 50 ਲੱਖ ਰੁਪਏ ਦੇ ਗਹਿਣੇ ਰੱਖੇ ਸਨ।

ਜਾਗਰਣ ਸੰਵਾਦਦਾਤਾ, ਕਾਨਪੁਰ : ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਲਾਕਰ ਵਿੱਚੋਂ ਕਰੀਬ 50 ਲੱਖ ਰੁਪਏ ਦੇ ਗਹਿਣੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਗਾਹਕ ਦੇ ਦੋਸ਼ ’ਤੇ ਬ੍ਰਾਂਚ ਮੈਨੇਜਰ ਤੇ ਮੁਲਾਜ਼ਮਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ ਹੈ। ਪੁਲਿਸ ਨੇ ਬੈਂਕ ਵਿਚ 2020 ਤੋਂ ਹੁਣ ਤੱਕ ਤਾਇਨਾਤ ਰਹੇ ਮੈਨੇਜਰਾਂ ਤੇ ਮੁਲਾਜ਼ਮਾਂ ਦੀ ਜਾਣਕਾਰੀ ਮੰਗੀ ਹੈ। ਪੁੱਛਗਿੱਛ ਲਈ 10 ਸਵਾਲਾਂ ਦੀ ਸੂਚੀ ਵੀ ਤਿਆਰ ਕੀਤੀ ਹੈ।
ਲਖਨਊ ਵਾਸੀ ਤ੍ਰਿਪਤਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਰਸ਼ਮੀ ਅਰੋੜਾ ਨੇ ਸਾਲ 2003 ’ਚ ਸਟੇਟ ਬੈਂਕ ਆਫ ਤ੍ਰਾਵਨਕੋਰ (ਹੁਣ ਐੱਸਬੀਆਈ) ਦੀ ਸਵਰੂਪ ਨਗਰ ਬ੍ਰਾਂਚ ਵਿਚ ਬਚਤ ਖਾਤਾ ਖੁਲ੍ਹਵਾਇਆ ਸੀ। ਉਨ੍ਹਾਂ ਨੂੰ ਲਾਕਰ ਨੰਬਰ 23 ਅਲਾਟ ਹੋਇਆ ਸੀ। ਮਾਂ ਨੇ ਉਸ ਵਿਚ ਕਰੀਬ 50 ਲੱਖ ਰੁਪਏ ਦੇ ਗਹਿਣੇ ਰੱਖੇ ਸਨ। ਸਾਲ 2011 ’ਚ ਪਿਤਾ ਦੀ ਮੌਤ ਤੇ ਮਾਂ ਦੀ ਦਿਲ ਸਬੰਧੀ ਬਿਮਾਰੀ ਦੇ ਬਾਅਦ ਉਨ੍ਹਾਂ ਨੂੰ ਲਖਨਊ ਬੁਲਾ ਲਿਆ ਸੀ। ਤ੍ਰਿਪਤਾ ਦੇ ਮੁਤਾਬਕ, ਕਰੀਬ ਚਾਰ ਮਹੀਨੇ ਪਹਿਲਾਂ ਉਹ ਮਾਂ ਨਾਲ ਬੈਂਕ ਪਹੁੰਚੀ ਤਾਂ ਮੈਨੇਜਰ ਨੇ ਕਿਹਾ ਕਿ ਬ੍ਰਾਂਚ ਹੁਣ ਐੱਸਬੀਆਈ ’ਚ ਰਲੇਵਾਂ ਹੋ ਚੁੱਕੀ ਹੈ ਤੇ ਇੱਥੇ ਉਨ੍ਹਾਂ ਦਾ ਕੋਈ ਲਾਕਰ ਨਹੀਂ ਹੈ। ਖਾਤੇ ਦੇ ਦਸਤਾਵੇਜ਼ ਦਿਖਾਏ ਗਏ ਤੇ ਜਾਂਚ ਹੋਈ ਤਾਂ ਪਤਾ ਲੱਗਾ ਕਿ ਖਾਤੇ ਤੋਂ ਲਾਕਰ ਦਾ ਕਿਰਾਇਆ ਕੱਟ ਰਿਹਾ ਸੀ।
ਕੇਵਾਈਸੀ ਕਰਾਉਣ ਤੋਂ ਬਾਅਦ ਲਾਕਰ ਦਾ ਬਾਕੀ 3500 ਰੁਪਏ ਕਿਰਾਇਆ ਜਮ੍ਹਾ ਕੀਤਾ ਗਿਆ, ਲਾਕਰ ਖੋਲ੍ਹਿਆ ਤਾਂ ਖਾਲੀ ਮਿਲਿਆ। ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਬਾਅਦ ਮੁਕੱਦਮਾ ਦਰਜ ਹੋਇਆ। ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਕਿਹਾ ਕਿ ਲਾਕਰ ਧਾਰਕ ਸਾਲ 2020 ਵਿਚ ਦੋ ਵਾਰੀ ਲਾਕਰ ਦੇਖਣ ਬੈਂਕ ਆਈ ਸੀ ਤੇ ਬੈਂਕ ਦੇ ਰਜਿਸਟਰ ਵਿਚ ਇਹ ਦਰਜ ਹੈ। ਬੈਂਕ ਮੈਨੇਜਰ ਅਨੂਪ ਕੁਮਾਰ ਨੇ ਕਿਹਾ ਕਿ ਦੋਸ਼ ਸਹੀ ਨਹੀਂ ਹਨ। ਲਾਕਰ ਵਿਚ ਉਨ੍ਹਾਂ ਨੇ ਇਕ ਨਿੱਜੀ ਤਾਲਾ ਵੀ ਲਗਾਇਆ ਹੋਇਆ ਹੈ।