- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋ ਸਕਦਾ ਹੈ ਕਿ ਤੁਸੀਂ ਇਸ ਡਰ ਨਾਲ ਚੋਣਾਂ ਲੜ ਰਹੇ ਹੋਵੋ ਕਿ ਤੁਹਾਡਾ ਸਿਆਸੀ ਵਜੂਦ ਖ਼ਤਮ ਹੋ ਜਾਵੇਗਾ ਪਰ ਤੁਸੀਂ ਕਿਸ ਤਰ੍ਹਾਂ ਦੇ ਵਜੂਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਕਿ ਵੋਟ-ਚੋਰੀ ਹੋ ਰਹੀ ਹੈ, ਤੁਹਾਡੇ ਵਿਧਾਇਕਾਂ-ਸੰਸਦ ਮੈਂਬਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਤੁਹਾਡੀਆਂ ਪਾਰਟੀਆਂ ਵਿਚ ਵੰਡ ਕੀਤੀ ਜਾ ਰਹੀ ਹੈ? ਇਸ ਨੂੰ ਰਾਜਨੀਤਕ ਵਜੂਦ ਬਚਾਉਣਾ ਨਹੀਂ ਕਹਿ ਸਕਦੇ।

ਨਵੀਂ ਦਿੱਲੀ (ਪੀਟੀਆਈ) : ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਸੋਚਦੇ ਹਨ ਕਿ ਚੋਣ ਪ੍ਰਕਿਰਿਆ ਵਿਚ ਧਾਂਦਲੀ ਹੋ ਰਹੀ ਹੈ, ਤਾਂ ਉਹ ਚੋਣ ਅਮਲ ਵਿਚ ਹਿੱਸਾ ਲੈਣਾ ਬੰਦ ਕਰ ਦੇਣ। ਵਿਰੋਧੀ ਪਾਰਟੀਆਂ ਦੇ ਲਗਾਤਾਰ ਹਿੱਸਾ ਲੈਣ ਨਾਲ ਇਹੋ-ਜਿਹੀਆਂ ਚੋਣਾਂ ਨੂੰ ਮਾਨਤਾ ਮਿਲਦੀ ਹੈ ਅਤੇ ਇਹ ‘ਭਰਮ’ ਪੈਦਾ ਹੁੰਦਾ ਹੈ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਸ਼ਨੀਵਾਰ ਤੱਕ ਅਸਤੀਫ਼ਾ ਨਹੀਂ ਦਿੰਦੇ, ਤਾਂ ਸੀਜੇਪੀ ਦੋ ਅਕਤੂਬਰ ਤੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰੇਗੀ।
ਦੀਪਕੇ ਨੇ ‘ਐਕਸ’ ਉੱਤੇ ਪੋਸਟ ਵਿਚ ਕਿਹਾ ਕਿ ਵਿਰੋਧੀ ਪਾਰਟੀਆਂ ਇੱਕੋ ਸਮੇਂ ਇਹ ਦਾਅਵਾ ਕਰਦੀਆਂ ਹਨ ਕਿ ਚੋਣਾਂ ਵਿਚ ਧਾਂਦਲੀ ਹੋ ਰਹੀ ਹੈ ਅਤੇ ਨਾਲ ਹੀ ਦਮਖ਼ਮ ਨਾਲ ਚੋਣਾਂ ਵੀ ਲੜਦੀਆਂ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਤੁਸੀਂ ਇਸ ਡਰ ਨਾਲ ਚੋਣਾਂ ਲੜ ਰਹੇ ਹੋਵੋ ਕਿ ਤੁਹਾਡਾ ਸਿਆਸੀ ਵਜੂਦ ਖ਼ਤਮ ਹੋ ਜਾਵੇਗਾ ਪਰ ਤੁਸੀਂ ਕਿਸ ਤਰ੍ਹਾਂ ਦੇ ਵਜੂਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਕਿ ਵੋਟ-ਚੋਰੀ ਹੋ ਰਹੀ ਹੈ, ਤੁਹਾਡੇ ਵਿਧਾਇਕਾਂ-ਸੰਸਦ ਮੈਂਬਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਤੁਹਾਡੀਆਂ ਪਾਰਟੀਆਂ ਵਿਚ ਵੰਡ ਕੀਤੀ ਜਾ ਰਹੀ ਹੈ? ਇਸ ਨੂੰ ਰਾਜਨੀਤਕ ਵਜੂਦ ਬਚਾਉਣਾ ਨਹੀਂ ਕਹਿ ਸਕਦੇ।
ਤੁਸੀਂ ਇਸ ਤਰ੍ਹਾਂ ਕਿੰਨੀ ਦੇਰ ਟਿਕੇ ਰਹਿ ਸਕੋਗੇ? ਉਨ੍ਹਾਂ ਨੇ ਵਿਰੋਧੀ ਪਾਰਟੀਆਂ ਉੱਤੇ ਦੋਸ਼ ਲਾਇਆ ਕਿ ਉਹ ਕਥਿਤ ਚੋਣ ਧਾਂਦਲੀ ਦੇ ਮਸਲੇ ਨੂੰ ਚੁਣਿੰਦਾ ਢੰਗ ਨਾਲ ਉਠਾਉਂਦੀਆਂ ਹਨ, ਜੋ ਪ੍ਰਭਾਵਤ ਸੂਬੇ ਜਾਂ ਰਾਜਨੀਤਕ ਪਾਰਟੀ ਉੱਤੇ ਨਿਰਭਰ ਕਰਦਾ ਹੈ।