- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਲੈਟ ਦੀ ਤਲਾਸ਼ੀ ਲੈਣ ਦੌਰਾਨ ਪੁਲਿਸ ਨੂੰ ਇਕ ਫਰਿੱਜ ਦੇ ਅੰਦਰ ਪੋਲੀਥੀਨ ਬੈਗ ਵਿਚ ਰੱਖਿਆ ਰੀਆ ਦਾ ਕੱਟਿਆ ਹੋਇਆ ਸਿਰ ਮਿਲਿਆ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਰਾਮਾਨੁਜ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜੋ ਘਰ ਤੋਂ ਫਰਾਰ ਸੀ। ਗੁਆਂਢੀਆਂ ਨੇ ਉਸ ਨੂੰ ਆਖਰੀ ਵਾਰ ਸ਼ੁੱਕਰਵਾਰ ਨੂੰ ਦੇਖਿਆ ਸੀ।

ਡਿਜੀਟਲ ਡੈਸਕ, ਦਿਸਪੁਰ : ਗੁਹਾਟੀ 'ਚ ਪਤਨੀ ਦੀ ਹੱਤਿਆ ਦੇ ਮੁਲਜ਼ਮ ਰਾਮਾਨੁਜ ਗੋਸਵਾਮੀ ਨੂੰ ਅਦਾਲਤ ਨੇ 7 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਦਾਲਤ ਲਿਜਾਂਦੇ ਸਮੇਂ ਮੁਲਜ਼ਮ ਨੇ ਮੀਡੀਆ ਦੇ ਸਾਹਮਣੇ ਨਾ ਸਿਰਫ਼ ਆਪਣਾ ਜੁਰਮ ਕਬੂਲ ਕੀਤਾ, ਸਗੋਂ ਖੁੱਲ੍ਹੇਆਮ ਧਮਕੀ ਦਿੰਦਿਆਂ ਕਿਹਾ ਕਿ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਆਪਣੀ ਪਤਨੀ ਦੇ ‘ਸ਼ੂਗਰ ਡੈਡੀ’ ਨੂੰ ਵੀ ਜਾਨੋਂ ਮਾਰ ਦੇਵੇਗਾ।
ਅਸਾਮੀ ਭਾਸ਼ਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ ਅਤੇ ਉਹ ਮੁਆਫ਼ੀ ਨਹੀਂ ਮੰਗੇਗਾ। 25 ਸਾਲਾ ਮ੍ਰਿਤਕਾ ਰੀਆ ਤਾਲੁਕਦਾਰ ਦੇ ਪਤੀ ਤੋਂ ਜਦੋਂ ਪੱਤਰਕਾਰਾਂ ਨੇ ਉਸ ਅਣਪਛਾਤੇ ਵਿਅਕਤੀ ਦੀ ਪਛਾਣ ਬਾਰੇ ਪੁੱਛਿਆ ਤਾਂ ਉਹ ਭੜਕ ਗਿਆ ਅਤੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕਰਨ ਲੱਗਾ।
ਇਹ ਖੌਫ਼ਨਾਕ ਮਾਮਲਾ 6 ਸਤੰਬਰ ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਗੁਆਂਢੀਆਂ ਨੂੰ ਗੁਵਾਹਾਟੀ ਵਿਚ ਇਸ ਜੋੜੇ ਦੇ ਅਪਾਰਟਮੈਂਟ ਤੋਂ ਤੇਜ਼ ਬਦਬੂ ਆਉਣ ਲੱਗੀ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਨਵੇਂ ਵਿਆਹੇ ਜੋੜੇ ਨੂੰ ਦੋ ਦਿਨਾਂ ਤੋਂ ਨਹੀਂ ਦੇਖਿਆ ਸੀ ਅਤੇ ਦੋਵਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਸਨ।
ਜਦੋਂ ਪੁਲਿਸ ਨੇ ਅਪਾਰਟਮੈਂਟ ਦਾ ਤਾਲਾ ਤੋੜਿਆ ਤਾਂ ਅੰਦਰ ਔਰਤ ਦੀ ਲਾਸ਼ ਮਿਲੀ। ਪੁਲਿਸ ਮੁਤਾਬਕ, ਔਰਤ ਦੀਆਂ ਉਂਗਲਾਂ ਥੋੜ੍ਹੀਆਂ ਕੱਟੀਆਂ ਹੋਈਆਂ ਸਨ, ਸਰੀਰ ਸੜਨਾ ਸ਼ੁਰੂ ਹੋ ਗਿਆ ਸੀ ਅਤੇ ਧੜ ਤੋਂ ਸਿਰ ਗਾਇਬ ਸੀ। ਬਾਅਦ ਵਿਚ ਲਾਸ਼ ਦੀ ਪਛਾਣ ਰੀਆ ਤਾਲੁਕਦਾਰ ਵਜੋਂ ਹੋਈ, ਜਿਸ ਦਾ ਰਾਮਾਨੁਜ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਫਲੈਟ ਦੀ ਤਲਾਸ਼ੀ ਲੈਣ ਦੌਰਾਨ ਪੁਲਿਸ ਨੂੰ ਇਕ ਫਰਿੱਜ ਦੇ ਅੰਦਰ ਪੋਲੀਥੀਨ ਬੈਗ ਵਿਚ ਰੱਖਿਆ ਰੀਆ ਦਾ ਕੱਟਿਆ ਹੋਇਆ ਸਿਰ ਮਿਲਿਆ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਰਾਮਾਨੁਜ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜੋ ਘਰ ਤੋਂ ਫਰਾਰ ਸੀ। ਗੁਆਂਢੀਆਂ ਨੇ ਉਸ ਨੂੰ ਆਖਰੀ ਵਾਰ ਸ਼ੁੱਕਰਵਾਰ ਨੂੰ ਦੇਖਿਆ ਸੀ।
ਐਤਵਾਰ ਦੇਰ ਰਾਤ ਰਾਮਾਨੁਜ ਨੇ ਖੁਦ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਨੇ ਰੀਆ ਦੀ ਲਾਸ਼ ਅਤੇ ਸਿਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਹੁਣ ਰਾਮਾਨੁਜ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੱਤਿਆ ਦਾ ਅਸਲ ਕਾਰਨ ਪਤਾ ਲੱਗ ਸਕੇ ਅਤੇ ਘਟਨਾ ਦੀ ਪੂਰੀ ਕੜੀ ਨੂੰ ਜੋੜਿਆ ਜਾ ਸਕੇ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਰਾਮਾਨੁਜ ਨੇ ਰੀਆ ’ਤੇ ਕਿਸੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਸੀ।