- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਇਰਲ ਵੀਡੀਓ ਵਿਚ ਇਹ ਸਬ-ਇੰਸਪੈਕਟਰ ਕਾਰ ਦੀ ਅਗਲੀ ਸੀਟ ਉੱਤੇ ਬੈਠਾ ਨਜ਼ਰੀਂ ਪੈਂਦਾ ਹੈ ਜਦਕਿ ਨਾਬਾਲਿਗ ਕੁੜੀ ਸਟੇਅਰਿੰਗ ਦੇ ਪਿੱਛੇ ਹੈ। ਜਦੋਂ ਸਥਾਨਕ ਲੋਕਾਂ ਨੇ ਸਵਾਲ ਕੀਤੇ ਤਾਂ ਨਾਬਾਲਿਗ ਕੁੜੀ ਭੀੜ ਨੂੰ ਕਹਿੰਦੀ ਹੈ ਕਿ ਮੇਰਾ ਦਾਦਾ ਪੁਲਿਸ ਵਿਚ ਸਬ-ਇੰਸਪੈਕਟਰ ਲੱਗਾ ਹੈ। ਵਾਇਰਲ ਵੀਡੀਓ ਦੇਖ ਕੇ ਟ੍ਰੈਫਿਕ ਪੁਲਿਸ ਨੇ ਪੁਜਾਰੀ ਤਿਰੁਪਤੀ ਨਾਂ ਦੇ ਇਸ ਪੁਲਿਸ ਮੁਲਾਜ਼ਮ ’ਤੇ ਕੇਸ ਦਰਜ ਕੀਤਾ ਹੈ।

ਹੈਦਰਾਬਾਦ (ਪੀਟੀਆਈ) : ਹੈਦਰਾਬਾਦ ਪੁਲਿਸ ਦੇ ਇਕ ਸਬ-ਇੰਸਪੈਕਟਰ ਨੂੰ ਵਾਇਰਲ ਵੀਡੀਓ ਵਿਚ ਆਪਣੀ ਨਾਬਾਲਿਗ ਪੋਤੀ ਨੂੰ ਭੀੜ ਵਾਲੀ ਸੜਕ ਉੱਤੇ ਕਾਰ ਚਲਾਉਣ ਦੀ ਪ੍ਰਵਾਨਗੀ ਦੇਣ ਕਾਰਨ ਜਨਤਕ ਰੋਸ ਸਿਖਰਾਂ ’ਤੇ ਹੈ। ਇਸ ਤੋਂ ਬਾਅਦ ਇਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ’ਤੇ ਮਾਮਲਾ ਦਰਜ ਕੀਤਾ ਗਿਆ।