- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਪ੍ਰਬੰਧਕਾਂ ਨੇ ਅਧਿਆਪਕਾ ਆਇਸ਼ਾ ਪਰਵੀਨ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਡੀਸੀਪੀ (ਚਾਰਮਿਨਾਰ ਜ਼ੋਨ) ਕਿਰਨ ਪ੍ਰਭਾਕਰ ਮੁਤਾਬਕ ਬੁੱਧਵਾਰ ਨੂੰ ਅਧਿਆਪਕਾ ਨੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੂੰ ਹੋਮਵਰਕ ਵਿਚ ‘ਕਲਮਾ’ ਪੜ੍ਹਨ ਲਈ ਕਿਹਾ ਸੀ, ਇਸ ਦੀ ਜਾਂਚ ਜਾਰੀ ਹੈ।

ਜੇਐੱਨਐੱਨ, ਨਵੀਂ ਦਿੱਲੀ : ਹੈਦਰਾਬਾਦ ਦੇ ਨਿੱਜੀ ਸਕੂਲ ਵਿਚ ਦੂਜੀ ਕਲਾਸ ਦੇ ਵਿਦਿਆਰਥੀ ਨੂੰ ਇਸਤਰੀ ਅਧਿਆਪਕਾ ਵੱਲੋਂ ‘ਕਲਮਾ’ ਪੜ੍ਹਨ ਲਈ ਕਹਿਣ ਦੇ ਦੋਸ਼ ਲੱਗੇ ਹਨ। ਬੱਚੇ ਦੇ ਮਾਪੇ ਤੇ ਭਾਜਪਾਈਆਂ ਨੇ ਰੋਸ ਜ਼ਾਹਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਤੇਲੰਗਾਨਾ ਦੇ ਹੈਦਰਾਬਾਦ ਦੇ ਸੈਦਾਬਾਦ ਖੇਤਰ ਵਿਚ ਵਾਪਰੀ। ਸਕੂਲ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਲੇਡੀ ਟੀਚਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਦੋਸ਼ ਲਾਏ ਗਏ ਹਨ ਕਿ ਦੂਜੀ ਕਲਾਸ ਦੇ ਵਿਦਿਆਰਥੀ ਨੂੰ ਸਕੂਲ ਦੀ ਡਾਇਰੀ ਵਿਚ ਹੋਮਵਰਕ ਦੇ ਤੌਰ ਉੱਤੇ ‘ਕਲਮਾ’ ਅਤੇ ‘ਸੂਰਹ’ ਪੜ੍ਹਨ ਦਾ ਕੰਮ ਦਿੱਤਾ ਗਿਆ ਸੀ। ਓਧਰ, ਸਕੂਲ ਪ੍ਰਬੰਧਕਾਂ ਨੇ ਅਧਿਆਪਕਾ ਆਇਸ਼ਾ ਪਰਵੀਨ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਡੀਸੀਪੀ (ਚਾਰਮਿਨਾਰ ਜ਼ੋਨ) ਕਿਰਨ ਪ੍ਰਭਾਕਰ ਮੁਤਾਬਕ ਬੁੱਧਵਾਰ ਨੂੰ ਅਧਿਆਪਕਾ ਨੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੂੰ ਹੋਮਵਰਕ ਵਿਚ ‘ਕਲਮਾ’ ਪੜ੍ਹਨ ਲਈ ਕਿਹਾ ਸੀ, ਇਸ ਦੀ ਜਾਂਚ ਜਾਰੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਕਿਹਾ ਹੈ ਕਿ ਜੇ ਭਾਜਪਾ ਅਗਲੀ ਵਾਰ ਸੱਤਾ ਵਿਚ ਆਈ ਤਾਂ ਸਾਰੇ ਹਿੰਦੂ ਵਿਦਿਆਰਥੀਆਂ ਲਈ ‘ਤਿਲਕ’ ਲਗਾਉਣਾ ਲਾਜ਼ਮੀ ਕਰਾਂਗੇ। ਵਿਹਿਪ ਦੇ ਵਿਨੋਦ ਬਾਂਸਲ ਤੇ ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਇਸ ਦੀ ਆਲੋਚਨਾ ਕੀਤੀ ਹੈ।