ਸ਼ਰਾਬ ਦੇ ਨਸ਼ੇ 'ਚ ਹੈਵਾਨ ਬਣਿਆ ਪਤੀ, ਪਤਨੀ ਦਾ ਵੱਢ 'ਤਾ ਗਲਾ; ਫਿਰ ਜ਼ਮੀਨ 'ਚ ਦੱਬ ਦਿੱਤੀ ਲਾਸ਼
ਬਿਹਾਰ ’ਚ ਲਖੀਸਰਾਏ ਜ਼ਿਲ੍ਹੇ ਦੇ ਅਲੀਨਗਰ ਪਿੰਡ ’ਚ ਪਿਛਲੇ ਬੁੱਧਵਾਰ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਪਤੀ ਨਾਗੇਸ਼ਵਰ ਨੇ ਪਤਨੀ ਸਹੋਦਰੀ ਦੇਵੀ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਸਬੂਤ ਖ਼ਤਮ ਕਰਨ ਲਈ ਲਾਸ਼ ਨੂੰ ਘਰ ਦੇ ਅੰਦਰ ਹੀ ਜ਼ਮੀਨ ਪੁੱਟ ਕੇ ਦਫਨਾ ਦਿੱਤਾ। ਦੇਰ ਸ਼ਾਮ ਪਤੀ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਨਿਕਲ ਰਿਹਾ ਸੀ। ਗੁਆਂਢੀਆਂ ਨੇ ਸਹੋਦਰੀ ਨੂੰ ਨਾਲ ਨਹੀਂ ਦੇਖ ਕੇ ਉਸ ਬਾਰੇ ਪੁੱਛਿਆ ਤਾਂ ਪਤੀ ਨੇ ਦੱਸਿਆ ਕਿ ਪਤਨੀ ਪੇਕੇ ਚਲੀ ਗਈ ਹੈ। ਇਸ ’ਤੇ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਇਆ ਤੇ ਪਤੀ ਨੂੰ ਰੋਕ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
Publish Date: Fri, 10 Jul 2026 11:56 AM (IST)
Updated Date: Fri, 10 Jul 2026 11:57 AM (IST)
ਜਾਸ, ਲਖੀਸਰਾਏ : ਬਿਹਾਰ ’ਚ ਲਖੀਸਰਾਏ ਜ਼ਿਲ੍ਹੇ ਦੇ ਅਲੀਨਗਰ ਪਿੰਡ ’ਚ ਪਿਛਲੇ ਬੁੱਧਵਾਰ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਪਤੀ ਨਾਗੇਸ਼ਵਰ ਨੇ ਪਤਨੀ ਸਹੋਦਰੀ ਦੇਵੀ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਸਬੂਤ ਖ਼ਤਮ ਕਰਨ ਲਈ ਲਾਸ਼ ਨੂੰ ਘਰ ਦੇ ਅੰਦਰ ਹੀ ਜ਼ਮੀਨ ਪੁੱਟ ਕੇ ਦਫਨਾ ਦਿੱਤਾ। ਦੇਰ ਸ਼ਾਮ ਪਤੀ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਨਿਕਲ ਰਿਹਾ ਸੀ। ਗੁਆਂਢੀਆਂ ਨੇ ਸਹੋਦਰੀ ਨੂੰ ਨਾਲ ਨਹੀਂ ਦੇਖ ਕੇ ਉਸ ਬਾਰੇ ਪੁੱਛਿਆ ਤਾਂ ਪਤੀ ਨੇ ਦੱਸਿਆ ਕਿ ਪਤਨੀ ਪੇਕੇ ਚਲੀ ਗਈ ਹੈ। ਇਸ ’ਤੇ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਇਆ ਤੇ ਪਤੀ ਨੂੰ ਰੋਕ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦੀ ਤਲਾਸ਼ੀ ਲਈ, ਪਰ ਸਹੋਦਰੀ ਦਾ ਕੁਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਮੁਲਜ਼ਮ ਪਤੀ ਨੇ ਪਤਨੀ ਦੀ ਹੱਤਿਆ ਕਰ ਕੇ ਲਾਸ਼ ਨੂੰ ਘਰ ਦੇ ਅੰਦਰ ਹੀ ਦਫਨਾਉਣ ਦੀ ਗੱਲ ਮੰਨੀ। ਇਸ ਮਗਰੋਂ ਪੁਲਿਸ ਨੇ ਘਰ ਅੰਦਰ ਜ਼ਮੀਨ ਹੇਠਾਂ ਦੱਬੀ ਲਾਸ਼ ਬਰਾਮਦ ਕੀਤੀ। ਪੁੱਛਗਿੱਛ ’ਚ ਪਤੀ ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਸਹੋਦਰੀ ਤੋਂ ਕੋਈ ਸੰਤਾਨ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਉਸ ਨੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।