
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

PM Modi Look : 2023 'ਚ ਉਨ੍ਹਾਂ ਪੀਲੇ, ਹਰੇ ਤੇ ਲਾਲ ਰੰਗ ਦੇ ਸ਼ੇਡਸ ਵਾਲੀ ਬਾਂਧਨੀ ਪ੍ਰਿੰਟ ਪਗੜੀ ਨੂੰ ਕਾਲੀ V-ਨੇਕ ਜੈਕੇਟ ਦੇ ਨਾਲ ਪਹਿਨਿਆ ਸੀ, ਜਦੋਂ ਕਿ 2022 'ਚ ਉਨ੍ਹਾਂ ਨੇ ਲਾਲ ਮੋਟਿਫ ਤੇ ਲਹਿਰਾਉਂਦੀ ਪੂਛ ਵਾਲੀ ਕੇਸਰੀ ਪਗੜੀ ਚੁਣੀ ਸੀ। ਸਾਲ 2021 'ਚ ਉਨ੍ਹਾਂ ਨੇ ਕ੍ਰੀਮ ਅਤੇ ਕੇਸਰੀ ਰੰਗ ਦੀ ਪਗੜੀ ਪਹਿਨੀ, ਉੱਥੇ ਹੀ 2020 'ਚ ਕੋਵਿਡ-19 ਮਹਾਮਾਰੀ ਦੇ ਸਮੇਂ ਉਨ੍ਹਾਂ ਨੇ ਕੇਸਰੀ ਬਾਰਡਰ ਵਾਲੇ ਚਿੱਟੇ ਸਕਾਰਫ ਨਾਲ ਚਿਹਰਾ ਢਕਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: 80ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਦੀ ਤਰ੍ਹਾਂ ਆਪਣੇ ਵੱਖਰੇ ਤੇ ਖਾਸ ਅੰਦਾਜ਼ 'ਚ ਨਜ਼ਰ ਆਏ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਉਨ੍ਹਾਂ ਨੇ ਲਾਲ ਕਿਲੇ ਦੀ ਇਤਿਹਾਸਕ ਪ੍ਰਾਚੀਰ ਤੋਂ ਲਗਾਤਾਰ 13ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ।
ਇਸ ਇਤਿਹਾਸਕ ਪਲ ਵਿਚ ਉਨ੍ਹਾਂ ਨੇ ਰਵਾਇਤੀ ਲਾਲ ਰੰਗ ਦੀ tie-and-dye (ਬਾਂਧੇਜ) ਪਗੜੀ ਪਹਿਨ ਕੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਨਮਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚਿੱਟੇ ਕੁੜਤੇ ਅਤੇ ਚਾਕਲੇਟ ਬ੍ਰਾਊਨ ਵੈਸਟ (ਜੈਕੇਟ) ਦੇ ਨਾਲ ਇਹ ਰਵਾਇਤੀ ਪਗੜੀ ਪਹਿਨੀ, ਜੋ ਰਾਜਸਥਾਨੀ ਤੇ ਗੁਜਰਾਤੀ ਸੱਭਿਆਚਾਰ 'ਚ ਆਮ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੀ ਜੈਕੇਟ 'ਤੇ ਕੇਸਰੀ, ਹਰੇ ਤੇ ਚਿੱਟੇ ਰੰਗ ਦਾ ਤਿਰੰਗਾ ਪਾਕੇਟ ਸਕਵੇਅਰ ਵੀ ਲਗਾਇਆ ਸੀ।
ਸੁਤੰਤਰਤਾ ਦਿਵਸ ਦੇ ਸਮਾਰੋਹ 'ਚ ਪ੍ਰਧਾਨ ਮੰਤਰੀ ਦੀਆਂ ਪਗੜੀਆਂ ਹਮੇਸ਼ਾ ਤੋਂ ਹੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਰਹੀਆਂ ਹਨ। ਪਿਛਲੇ ਸਾਲ (2025) ਉਨ੍ਹਾਂ ਨੇ ਸੰਤਰੀ, ਪੀਲੇ ਤੇ ਹਰੇ ਰੰਗਾਂ ਦੀ ਝਲਕ ਵਾਲੀ ਚਮਕਦਾਰ ਰਾਜਸਥਾਨੀ ਲਹਿਰੀਆ ਪਗੜੀ ਪਹਿਨੀ ਸੀ।
ਉੱਥੇ ਹੀ 2023 ਵਿਚ ਉਨ੍ਹਾਂ ਪੀਲੇ, ਹਰੇ ਤੇ ਲਾਲ ਰੰਗ ਦੇ ਸ਼ੇਡਸ ਵਾਲੀ ਬਾਂਧਨੀ ਪ੍ਰਿੰਟ ਪਗੜੀ ਨੂੰ ਕਾਲੀ V-ਨੇਕ ਜੈਕੇਟ ਦੇ ਨਾਲ ਪਹਿਨਿਆ ਸੀ, ਜਦੋਂ ਕਿ 2022 'ਚ ਉਨ੍ਹਾਂ ਨੇ ਲਾਲ ਮੋਟਿਫ ਤੇ ਲਹਿਰਾਉਂਦੀ ਪੂਛ ਵਾਲੀ ਕੇਸਰੀ ਪਗੜੀ ਚੁਣੀ ਸੀ। ਸਾਲ 2021 'ਚ ਉਨ੍ਹਾਂ ਕ੍ਰੀਮ ਤੇ ਕੇਸਰੀ ਰੰਗ ਦੀ ਪਗੜੀ ਪਹਿਨੀ, ਉੱਥੇ ਹੀ 2020 'ਚ ਕੋਵਿਡ-19 ਮਹਾਮਾਰੀ ਦੇ ਸਮੇਂ ਉਨ੍ਹਾਂ ਨੇ ਕੇਸਰੀ ਬਾਰਡਰ ਵਾਲੇ ਚਿੱਟੇ ਸਕਾਰਫ ਨਾਲ ਚਿਹਰਾ ਢਕਿਆ ਸੀ।
ਜ਼ਿਕਰਯੋਗ ਹੈ ਕਿ 2014 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੇ ਪਹਿਲੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਉਨ੍ਹਾਂ ਗੂੜ੍ਹੇ ਲਾਲ ਰੰਗ ਦੀ ਜੋਧਪੁਰੀ ਬਾਂਧੇਜ ਪਗੜੀ ਪਹਿਨੀ ਸੀ।
ਇਸ ਤੋਂ ਬਾਅਦ 2015 ਦੀ ਪੀਲੀ-ਬਹੁਰੰਗੀ ਕ੍ਰਿਸ-ਕ੍ਰਾਸ ਪਗੜੀ, 2016 ਦੀ ਗੁਲਾਬੀ-ਪੀਲੀ tie-and-dye, 2017 ਦੀ ਗੂੜ੍ਹੇ ਲਾਲ-ਪੀਲੇ ਰੰਗ ਦੀ ਪਗੜੀ ਤੇ 2018 ਦੀ ਖਾਸ ਕੇਸਰੀ ਪਗੜੀ ਤਕ, ਹਰ ਸਾਲ ਉਨ੍ਹਾਂ ਦੇ ਇਸ ਪਹਿਰਾਵੇ ਨੇ ਭਾਰਤੀ ਪਰੰਪਰਾ ਤੇ ਰੰਗਾਂ ਦੇ ਵਖਰੇਵੇਂ ਨੂੰ ਬਾਖੂਬੀ ਪ੍ਰਦਰਸ਼ਿਤ ਕੀਤਾ ਹੈ।
(ਨਿਊਜ਼ ਏਜੰਸੀ PTI ਦੇ ਇਨਪੁਟ ਦੇ ਨਾਲ)