- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਵੜਾ ਦੇ ਆਂਦੁਲ ਦੀ ਰਹਿਣ ਵਾਲੀ ਅਲਪਨਾ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸੀ। ਵੀਰਵਾਰ ਨੂੰ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਅਲਪਨਾ ਦੀ ਮੌਤ ਬਾਰੇ ਦੱਸਿਆ ਗਿਆ।

ਕੋਲਕਾਤਾ: ਕੋਲਕਾਤਾ ਦੇ ਮਾਣਿਕਤਲਾ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਵਿਚ ਇਕ ਬਜ਼ੁਰਗ ਔਰਤ ਦੀ ਲਾਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ। ਹਾਵੜਾ ਦੇ ਆਂਦੁਲ ਦੀ ਰਹਿਣ ਵਾਲੀ ਅਲਪਨਾ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸੀ। ਵੀਰਵਾਰ ਨੂੰ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਅਲਪਨਾ ਦੀ ਮੌਤ ਬਾਰੇ ਦੱਸਿਆ ਗਿਆ। ਪਰਿਵਾਰ ਦਾ ਦੋਸ਼ ਹੈ ਲਾਸ਼ ਤੋਂ ਕੱਪੜਾ ਹਟਾਉਣ ’ਤੇ ਚਿਹਰੇ ਅਤੇ ਹੱਥਾਂ ’ਤੇ ਜ਼ਖ਼ਮਾਂ ਦੇ ਨਿਸ਼ਾਨ ਦਿਖਾਈ ਦਿੱਤੇ। ਅੱਖਾਂ ਦੀਆਂ ਪਲਕਾਂ ਅਤੇ ਬੁੱਲ੍ਹ ਦਾ ਇਕ ਹਿੱਸਾ ਵੀ ਗ਼ਾਇਬ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਚੂਹਿਆਂ ਨੇ ਲਾਸ਼ ਨੂੰ ਕੁਤਰਿਆ ਸੀ ਅਤੇ ਇਸ ਸਬੰਧੀ ਹਸਪਤਾਲ ਮੈਨੇਜਮੈਂਟ ਕੋਲ ਸ਼ਿਕਾਇਤ ਦਰਜ ਕਰਵਾਈ।