- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ ਵੀ ਦੋਹਾਂ ਵਿਚਕਾਰ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਮੁਲਜ਼ਮ ਦੇ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਘਰ ਦੇ ਵਿਵਾਦ ਖ਼ਤਮ ਕਰਨ ਦੀ ਸਲਾਹ ਦਿੱਤੀ ਸੀ। ਸਹੁਰੇ ਪੱਖ ਦੇ ਲੋਕਾਂ ਦੇ ਜਾਣ ਤੋਂ ਬਾਅਦ ਰਾਤ ਨੂੰ ਫਿਰ ਪਤੀ-ਪਤਨੀ ਵਿਚਕਾਰ ਵਿਵਾਦ ਹੋਇਆ।

ਨਈ ਦੁਨੀਆ, (ਦਮੋਹ) : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਪਤਨੀ ਅਤੇ ਤਿੰਨ ਬੱਚਿਆਂ ਦੀ ਕੁਹਾੜੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਨੂੰ ਪਰਿਵਾਰਕ ਵਿਵਾਦ ਦਾ ਨਤੀਜਾ ਦੱਸਿਆ ਹੈ। ਪੁਲਿਸ ਅਧਿਕਾਰੀ ਆਨੰਦ ਕਲਾਦਗੀ ਨੇ ਦੱਸਿਆ ਕਿ 28 ਸਾਲਾ ਕਥਿਤ ਦੋਸ਼ੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੀ ਉਸ ਸਮੇਂ ਕੁਹਾੜੀ ਨਾਲ ਹੱਤਿਆ ਕਰ ਦਿੱਤੀ ਜਦੋਂ ਉਹ ਸੁੱਤੇ ਪਏ ਸਨ। ਬੱਚਿਆਂ ਦੀ ਉਮਰ ਸੱਤ, ਚਾਰ ਅਤੇ ਇਕ ਸਾਲ ਸੀ। ਪਤੀ-ਪਤਨੀ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਕ ਸਾਲ ਪਹਿਲਾਂ, ਕਥਿਤ ਦੋਸ਼ੀ ਦੀ ਪਤਨੀ ਨੇ ਪੁਲਿਸ ਸਟੇਸ਼ਨ ਵਿਚ ਪਤੀ ਖ਼ਿਲਾਫ਼ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਸ਼ੁੱਕਰਵਾਰ ਨੂੰ ਵੀ ਦੋਹਾਂ ਵਿਚਕਾਰ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਮੁਲਜ਼ਮ ਦੇ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਘਰ ਦੇ ਵਿਵਾਦ ਖ਼ਤਮ ਕਰਨ ਦੀ ਸਲਾਹ ਦਿੱਤੀ ਸੀ। ਸਹੁਰੇ ਪੱਖ ਦੇ ਲੋਕਾਂ ਦੇ ਜਾਣ ਤੋਂ ਬਾਅਦ ਰਾਤ ਨੂੰ ਫਿਰ ਪਤੀ-ਪਤਨੀ ਵਿਚਕਾਰ ਵਿਵਾਦ ਹੋਇਆ। ਇਸ ਤੋਂ ਬਾਅਦ ਸਾਰੇ ਸੌਂ ਗਏ। ਜਦੋਂ ਪੂਰਾ ਪਰਿਵਾਰ ਸੌਂ ਗਿਆ ਤਾਂ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।