- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਸਤ 2023 ਦੀ ਇਕ ਰਾਤ ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਪੁਲਿਸ ਮੁਤਾਬਕ ਸ਼ਿਵਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬੱਚੀ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਉੱਥੇ ਸ਼ਕਤੀ ਨਾਂ ਦੇ ਵਿਅਕਤੀ ਨੂੰ ਬੁਲਾਇਆ। ਦੋਸ਼ ਹੈ ਕਿ ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਟਿਕਾਣੇ ਲਾ ਦਿੱਤਾ।

ਪਥਨਾਮਥਿੱਟਾ (ਪੀਟੀਆਈ) : ਕੇਰਲ ’ਚ ਅੱਠ ਮਹੀਨਿਆਂ ਦੀ ਬੱਚੀ ਦੇ ਰਾਤ ਨੂੰ ਰੋਣ ’ਤੇ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਉਸ ਦਾ ਕਤਲ ਕਰ ਕੇ ਲਾਸ਼ ਦਲਦਲੀ ਇਲਾਕੇ ’ਚ ਸੁੱਟ ਦਿੱਤੀ ਗਈ। ਇਹ ਘਟਨਾ ਅਗਸਤ 2023 ਦੀ ਹੈ। ਉਹ ਵਿਅਕਤੀ ਬੱਚੀ ਦੀ ਮਾਂ ਨਾਲ ਰਹਿੰਦਾ ਸੀ। ਕਰੀਬ ਤਿੰਨ ਸਾਲ ਬਾਅਦ ਪੁਲਿਸ ਨੇ ਬੱਚੀ ਦੀ ਮਾਂ ਮੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ 12 ਅਗਸਤ, 2023 ਨੂੰ ਵਲੰਜਾਵੱਟਮ ’ਚ ਬੱਚੀ ਦੀ ਲਾਸ਼ ਮਿਲੀ ਸੀ। 2023 ’ਚ ਆਪਣੇ ਪਤੀ ਇਸੱਕੀ ਨਾਲ ਝਗੜੇ ਤੋਂ ਬਾਅਦ ਮੰਜੂ ਬੱਚੀ ਨੂੰ ਲੈ ਕੇ ਅਲਾਪੁਝਾ ਚਲੀ ਗਈ ਸੀ। ਜਦੋਂ ਉਹ ਕਲਾਰਕੋਡੇ ’ਚ ਇਕ ਦੁਕਾਨ ’ਤੇ ਬੈਠੀ ਸੀ ਤਾਂ ਸ਼ਿਵਨ ਨਾਂ ਦਾ ਵਿਅਕਤੀ ਉੱਥੇ ਆਇਆ ਅਤੇ ਉਸ ਨੇ ਦੋਵਾਂ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਮੰਜੂ, ਸ਼ਿਵਨ ਨਾਲ ਰਹਿਣ ਲੱਗ ਪਈ।
ਅਗਸਤ 2023 ਦੀ ਇਕ ਰਾਤ ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਪੁਲਿਸ ਮੁਤਾਬਕ ਸ਼ਿਵਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬੱਚੀ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਉੱਥੇ ਸ਼ਕਤੀ ਨਾਂ ਦੇ ਵਿਅਕਤੀ ਨੂੰ ਬੁਲਾਇਆ। ਦੋਸ਼ ਹੈ ਕਿ ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਟਿਕਾਣੇ ਲਾ ਦਿੱਤਾ।
ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਮੰਜੂ ਬੱਚੀ ਤੋਂ ਬਿਨਾਂ ਪਲੱਕੜ ਸਥਿਤ ਆਪਣੀ ਕਾਲੋਨੀ ’ਚ ਵਾਪਸ ਆ ਗਈ। ਕਾਲੋਨੀ ’ਚ ਰਹਿਣ ਵਾਲੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁੱਛਗਿੱਛ ਦੌਰਾਨ ਮੰਜੂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਦੂਜੇ ਦੋ ਮੁਲਜ਼ਮਾਂ ਸ਼ਿਵਨ ਅਤੇ ਸ਼ਕਤੀ ਦੀ ਭਾਲ ਕਰ ਰਹੀ ਹੈ। ਮੰਜੂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।