
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿਮਾਚਲ ਦੇ ਸੋਲਨ ਦੇ ਉਦਯੋਗਿਕ ਖੇਤਰ ਬੱਦੀ ਵਿਚ ਸ਼ਨੀਵਾਰ ਰਾਤ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਪਤਨੀ ਦੀ ਪੇਪਰ ਕਟਰ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮਰਨ ਵਾਲੀ ਦੀ ਪਛਾਣ 33 ਸਾਲਾ ਸੁਨੈਹਰੀ ਦੇਵੀ, ਨਿਵਾਸੀ ਬਰੇਲੀ, ਉੱਤਰ ਪ੍ਰਦੇਸ਼ ਦੇ ਤੌਰ ’ਤੇ ਹੋਈ ਹੈ।

ਜਾਗਰਣ ਸੰਵਾਦਦਾਤਾ, ਸੋਲਨ : ਹਿਮਾਚਲ ਦੇ ਸੋਲਨ ਦੇ ਉਦਯੋਗਿਕ ਖੇਤਰ ਬੱਦੀ ਵਿਚ ਸ਼ਨੀਵਾਰ ਰਾਤ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਪਤਨੀ ਦੀ ਪੇਪਰ ਕਟਰ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮਰਨ ਵਾਲੀ ਦੀ ਪਛਾਣ 33 ਸਾਲਾ ਸੁਨੈਹਰੀ ਦੇਵੀ, ਨਿਵਾਸੀ ਬਰੇਲੀ, ਉੱਤਰ ਪ੍ਰਦੇਸ਼ ਦੇ ਤੌਰ ’ਤੇ ਹੋਈ ਹੈ।
ਦੋਸ਼ੀ ਦਾਤਾ ਰਾਮ ਜੁੱਡੀ ਕਲਾਂ ਵਿਚ ਕਿਰਾਏ ਦੇ ਮਕਾਨ ਵਿਚ ਆਪਣੀ ਪਤਨੀ, ਤਿੰਨ ਸਾਲਾ ਪੁੱਤਰ ਅਤੇ ਤਿੰਨ ਧੀਆਂ ਨਾਲ ਰਹਿੰਦਾ ਸੀ। ਔਰਤ ਦੀ ਹੱਤਿਆ ਅਤੇ ਮੁਲਜ਼ਮ ਦੇ ਫਰਾਰ ਹੋਣ ਤੋਂ ਬਾਅਦ ਹੁਣ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਹੈ। ਬੱਚਿਆਂ ਦੀ ਦੇਖਭਾਲ ਗੁਆਂਢੀ ਕਰ ਰਹੇ ਹਨ। ਇਹ ਘਟਨਾ 15 ਅਗਸਤ ਦੀ ਰਾਤ ਦੀ ਹੈ ਅਤੇ ਛੁੱਟੀ ਕਾਰਨ ਦਾਤਾ ਰਾਮ ਘਰ ’ਚ ਹੀ ਸੀ। ਉਹ ਬੱਦੀ ਵਿਚ ਇਕ ਪੈਕੇਜਿੰਗ ਉਦਯੋਗ ਵਿਚ ਕੰਮ ਕਰਦਾ ਹੈ ਅਤੇ ਉਦਯੋਗ ਵਿਚ ਵਰਤਿਆ ਜਾਣ ਵਾਲਾ ਪੇਪਰ ਕਟਰ ਵੀ ਘਰੇ ਹੀ ਸੀ।
ਮੁਲਜ਼ਮ ’ਤੇ ਦੋਸ਼ ਹੈ ਕਿ ਰਾਤ ਕਰੀਬ 9:30 ਵਜੇ ਉਹ ਸ਼ਰਾਬ ਦੇ ਨਸ਼ੇ ਵਿਚ ਘਰ ਪਹੁੰਚਿਆ ਅਤੇ ਪਤਨੀ ਨਾਲ ਕਿਹਾ-ਸੁਣੀ ਹੋ ਗਈ। ਇਸ ਦੌਰਾਨ ਉਸ ਨੇ ਪੇਪਰ ਕਟਰ ਨਾਲ ਪਤਨੀ ਦੇ ਪੇਟ ’ਤੇ ਕਈ ਵਾਰ ਵਾਰ ਕਰ ਦਿੱਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ। ਐੱਸਪੀ ਬੱਦੀ ਵਿਨੋਦ ਧੀਮਾਨ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੂੰ ਫੜਨ ਲਈ ਵੱਖ-ਵੱਖ ਟੀਮਾਂ ਨੂੰ ਭੇਜਿਆ ਗਿਆ ਹੈ।