ਖ਼ੌਫਨਾਕ ਕਤਲੇਆਮ: ਪਤੀ ਨੇ ਪਤਨੀ ਤੇ 2 ਮਾਸੂਮ ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਫਿਰ ਖ਼ੁਦ ਕੀਤੀ ਖ਼ੁਦਕੁਸ਼ੀ
ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਪਤੀ-ਪਤਨੀ ਵਿਚਾਲੇ ਹੋਏ ਆਪਸੀ ਝਗੜੇ 'ਚ ਪਤੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਆਪਣੇ ਦੋ ਮਾਸੂਮ ਬੱਚਿਆਂ ਅਤੇ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ 'ਚ ਖ਼ੁਦ ਵੀ ਟ੍ਰੇਨ ਅੱਗੇ ਕੁੱਦ ਕੇ ਆਤਮਹੱਤਿਆ ਕਰ ਲਈ। ਇਹ ਖ਼ੌਫਨਾਕ ਘਟਨਾ ਮਾਤਾ ਬਸੈਯਾ ਥਾਣਾ ਖੇਤਰ ਦੇ ਕਿਸ਼ਨਪੁਰ ਪਿੰਡ 'ਚ ਵਾਪਰੀ। ਇਸ ਕੱਤਲਕਾਂਡ ਦਾ ਪਤਾ ਸ਼ਨੀਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 27 Jun 2026 12:11 PM (IST)
Updated Date: Sat, 27 Jun 2026 12:13 PM (IST)

ਡਿਜੀਟਲ ਡੈਸਕ, ਭੋਪਾਲ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਪਤੀ-ਪਤਨੀ ਵਿਚਾਲੇ ਹੋਏ ਆਪਸੀ ਝਗੜੇ 'ਚ ਪਤੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਆਪਣੇ ਦੋ ਮਾਸੂਮ ਬੱਚਿਆਂ ਅਤੇ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ 'ਚ ਖ਼ੁਦ ਵੀ ਟ੍ਰੇਨ ਅੱਗੇ ਕੁੱਦ ਕੇ ਆਤਮਹੱਤਿਆ ਕਰ ਲਈ। ਇਹ ਖ਼ੌਫਨਾਕ ਘਟਨਾ ਮਾਤਾ ਬਸੈਯਾ ਥਾਣਾ ਖੇਤਰ ਦੇ ਕਿਸ਼ਨਪੁਰ ਪਿੰਡ 'ਚ ਵਾਪਰੀ। ਇਸ ਕੱਤਲਕਾਂਡ ਦਾ ਪਤਾ ਸ਼ਨੀਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਨੀ ਨਾਲ ਚੱਲ ਰਿਹਾ ਸੀ ਵਿਵਾਦ, ਦੋ ਦਿਨ ਪਹਿਲਾਂ ਹੀ ਸਹੁਰੇ ਘਰੋਂ ਲਿਆਇਆ ਸੀ
ਜਾਣਕਾਰੀ ਮੁਤਾਬਕ ਕਿਸ਼ਨਪੁਰ ਪਿੰਡ ਦੇ ਰਹਿਣ ਵਾਲੇ ਬਲਰਾਮ (ਪੁੱਤਰ ਹਰੀਚਰਨ ਕੁਸ਼ਵਾਹਾ) ਦਾ ਆਪਣੀ ਪਤਨੀ ਰਵਿਤਾ (ਉਮਰ 30 ਸਾਲ) ਨਾਲ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਪਿੰਡ ਕੁਤਵਾਰ 'ਚ ਰਹਿ ਰਹੀ ਸੀ। ਦੋ ਦਿਨ ਪਹਿਲਾਂ ਹੀ ਬਲਰਾਮ ਅਤੇ ਹੋਰ ਲੋਕ ਪੰਚਾਇਤ ਤੋਂ ਬਾਅਦ ਉਸ ਨੂੰ ਵਾਪਸ ਕਿਸ਼ਨਪੁਰ ਪਿੰਡ ਲੈ ਕੇ ਆਏ ਸਨ।
ਸ਼ੁੱਕਰਵਾਰ ਦੀ ਰਾਤ ਨੂੰ ਬਲਰਾਮ ਅਤੇ ਰਵਿਤਾ ਵਿਚਾਲੇ ਫਿਰ ਝਗੜਾ ਹੋ ਗਿਆ। ਗੁੱਸੇ 'ਚ ਆਏ ਬਲਰਾਮ ਨੇ ਰਵਿਤਾ ਅਤੇ ਆਪਣੇ ਬੱਚਿਆਂ ਆਰਵ (ਉਮਰ 10 ਸਾਲ) ਤੇ ਅਤੁਲ (ਉਮਰ 7 ਸਾਲ) 'ਤੇ ਕੁਹਾੜੀ ਨਾਲ ਤਾਬੜਤੋੜ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਸ ਵਾਰਦਾਤ ਤੋਂ ਬਾਅਦ ਉਹ ਖ਼ੁਦ ਘਰੋਂ ਭੱਜ ਗਿਆ। ਸਵੇਰੇ ਜਦੋਂ ਬਲਰਾਮ ਦੇ ਘਰ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਤਾਂ ਗੁਆਂਢੀਆਂ ਨੇ ਦੇਖਿਆ ਕਿ ਘਰ ਦੇ ਵਿਹੜੇ 'ਚ ਮਾਂ ਅਤੇ ਦੋਵਾਂ ਬੱਚਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੂਜੇ ਪਾਸੇ, ਸ਼ਨੀਵਾਰ ਸਵੇਰੇ ਪਤਾ ਲੱਗਿਆ ਕਿ ਸ਼ਿਕਾਰਪੁਰ ਫਾਟਕ ਦੇ ਕੋਲ ਜਾ ਕੇ ਬਲਰਾਮ ਨੇ ਵੀ ਟ੍ਰੇਨ ਅੱਗੇ ਕੁੱਦ ਕੇ ਖ਼ੁਦਕੁਸ਼ੀ ਕਰ ਲਈ ਹੈ।
ਚਰਿੱਤਰ 'ਤੇ ਸ਼ੱਕ ਨੇ ਉਜਾੜਿਆ ਪਰਿਵਾਰ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਲਰਾਮ ਆਪਣੀ ਪਤਨੀ ਰਵਿਤਾ ਦੇ ਚਰਿੱਤਰ 'ਤੇ ਸ਼ੱਕ ਕਰਨ ਲੱਗ ਪਿਆ ਸੀ। ਕੁਝ ਦਿਨ ਪਹਿਲਾਂ ਕਿਸ਼ਨਪੁਰ 'ਚ ਕਰਵਾਏ ਗਏ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਰਵਿਤਾ ਨੇ ਸਟੇਜ 'ਤੇ ਡਾਂਸ ਕੀਤਾ ਸੀ। ਪ੍ਰੋਗਰਾਮ 'ਚ ਮੌਜੂਦ ਕਿਸੇ ਨਜ਼ਦੀਕੀ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਕੇ ਬਲਰਾਮ ਨੂੰ ਭੇਜ ਦਿੱਤੀ।
ਵੀਡੀਓ ਦੇਖਣ ਤੋਂ ਬਾਅਦ ਬਲਰਾਮ ਦੇ ਮਨ 'ਚ ਪਤਨੀ ਨੂੰ ਲੈ ਕੇ ਸ਼ੱਕ ਹੋਰ ਡੂੰਘਾ ਹੋ ਗਿਆ ਅਤੇ ਉਹ ਆਏ ਦਿਨ ਉਸ ਨਾਲ ਝਗੜਾ ਕਰਨ ਲੱਗਾ। ਵਿਵਾਦ ਵਧਣ 'ਤੇ ਰਵਿਤਾ ਕੁਝ ਸਮੇਂ ਲਈ ਆਪਣੇ ਪੇਕੇ ਵੀ ਚਲੀ ਗਈ ਸੀ, ਪਰ ਇਸ ਦੇ ਬਾਵਜੂਦ ਬਲਰਾਮ ਦੀ ਨਾਰਾਜ਼ਗੀ ਅਤੇ ਨਫ਼ਰਤ ਘੱਟ ਨਹੀਂ ਹੋਈ। ਦੱਸਿਆ ਜਾਂਦਾ ਹੈ ਕਿ ਉਸ ਨੇ ਡਾਂਸ ਦੀ ਵੀਡੀਓ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਭੇਜੀ ਸੀ ਅਤੇ ਪਤਨੀ ਬਾਰੇ ਇਤਰਾਜ਼ਯੋਗ ਤੇ ਭਲਾ-ਬੁਰਾ ਲਿਖ ਕੇ ਮੈਸੇਜ ਵੀ ਕੀਤੇ ਸਨ।
ਵਾਰਦਾਤ ਨਾਲ ਜੁੜੇ ਅਹਿਮ ਘਟਨਾਕ੍ਰਮ :-
ਬਚਾਅ ਲਈ ਸਖ਼ਤ ਸੰਘਰਸ਼ – ਘਟਨਾ ਸਥਾਨ ਦੇ ਹਾਲਾਤ ਤੋਂ ਸਾਫ਼ ਹੈ ਕਿ ਮ੍ਰਿਤਕ ਰਵਿਤਾ ਨੇ ਖ਼ੁਦ ਨੂੰ ਅਤੇ ਬੱਚਿਆਂ ਨੂੰ ਬਚਾਉਣ ਲਈ ਸਖ਼ਤ ਸੰਘਰਸ਼ ਕੀਤਾ ਸੀ। ਉਸ ਦੀ ਲਾਸ਼ ਮੰਜੇ ਤੋਂ ਕਰੀਬ 20 ਫੁੱਟ ਦੂਰ ਮਿਲੀ।
ਮੌਕੇ ਤੋਂ ਕੁਹਾੜੀ ਬਰਾਮਦ – ਪੁਲਿਸ ਨੂੰ ਜਾਂਚ ਦੌਰਾਨ ਵਾਰਦਾਤ 'ਚ ਵਰਤੀ ਗਈ ਖੂਨ ਨਾਲ ਲੱਥਪੱਥ ਕੁਹਾੜੀ ਘਰ ਦੇ ਅੰਦਰੋਂ ਹੀ ਮਿਲ ਗਈ ਹੈ।
ਘਰ ਦੇ ਬਾਹਰ ਸੌਂ ਰਹੀ ਸੀ ਮਾਂ – ਦਿਲ ਕੰਬਾਊ ਗੱਲ ਇਹ ਹੈ ਕਿ ਮ੍ਰਿਤਕ ਬਲਰਾਮ ਦੀ ਮਾਂ ਰਾਮਕਲੀ ਰਾਤ ਭਰ ਘਰ ਦੇ ਬਾਹਰ ਹੀ ਸੌਂ ਰਹੀ ਸੀ, ਪਰ ਉਸ ਨੂੰ ਅੰਦਰ ਚੱਲ ਰਹੇ ਇਸ ਕੱਤਲੇਆਮ ਦੀ ਭਣਕ ਤੱਕ ਨਹੀਂ ਲੱਗੀ।
ਦੁੱਧ ਵਾਲੇ ਦੇ ਆਉਣ 'ਤੇ ਖੁੱਲ੍ਹਿਆ ਰਾਜ਼ – ਸ਼ਨੀਵਾਰ ਸਵੇਰੇ ਜਦੋਂ ਦੁੱਧ ਵਾਲਾ ਆਇਆ ਅਤੇ ਘਰ ਦੇ ਅੰਦਰ ਕੋਈ ਹਲਚਲ ਨਹੀਂ ਹੋਈ, ਉਦੋਂ ਜਾ ਕੇ ਇਸ ਖ਼ੌਫਨਾਕ ਹੱਤਿਆਕਾਂਡ ਦਾ ਖੁਲਾਸਾ ਹੋਇਆ।