
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਰ ਵੀ ਇਸ ਬੱਸ ਵਿੱਚ ਗੂੜ੍ਹੇ ਰੰਗ ਦੇ ਪਰਦੇ ਲਗਾਏ ਗਏ ਸਨ। ਇਸੇ ਦਾ ਫ਼ਾਇਦਾ ਚੁੱਕ ਕੇ ਨਾਬਾਲਗ ਨਾਲ 47 ਕਿਲੋਮੀਟਰ ਤੱਕ ਦਰਿੰਦਗੀ ਨੂੰ ਅੰਜਾਮ ਦਿੱਤਾ ਗਿਆ, ਜੋ ਕਈ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਗ੍ਰੇਟਰ ਨੋਇਡਾ ਦੇ ਪਰੀ ਚੌਕ ਤੋਂ ਦਿੱਲੀ ਦੇ ਕਸ਼ਮੀਰੀ ਗੇਟ ਤੱਕ ਦਾ 47 ਕਿਲੋਮੀਟਰ ਦਾ ਰਸਤਾ ਇੱਕ 16 ਸਾਲਾ ਨਾਬਾਲਗ ਲਈ ਜ਼ਿੰਦਗੀ ਦਾ ਸਭ ਤੋਂ ਖ਼ੌਫ਼ਨਾਕ ਸਫ਼ਰ ਬਣ ਗਿਆ। 4 ਅਗਸਤ ਦੀ ਰਾਤ, ਜਦੋਂ ਮੂਸਲਾਧਾਰ ਬਾਰਿਸ਼ ਅਤੇ ਘਣੇ ਹਨ੍ਹੇਰੇ ਵਿੱਚ ਮਦਦ ਦੀ ਉਮੀਦ ਲੈ ਕੇ ਉਹ ਇੱਕ ਖਾਲੀ ਸਲੀਪਰ ਬੱਸ ਵਿੱਚ ਸਵਾਰ ਹੋਈ ਸੀ, ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਬੱਸ ਵਿੱਚ ਮੌਜੂਦ ਡਰਾਈਵਰ ਅਤੇ ਕੰਡਕਟਰ ਹੀ ਦਰਿੰਦੇ ਨਿਕਲਣਗੇ।
ਵਰਕਸ਼ਾਪ ਤੋਂ ਨਿਕਲੀ ਬੱਸ ਬਣੀ ਕ੍ਰਾਈਮ ਸੀਨ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਸ ਸੂਰਜਪੁਰ ਵਿੱਚ ਮੁਰੰਮਤ ਤੋਂ ਬਾਅਦ ਤਿਮਾਰਪੁਰ ਵੱਲ ਲੰਘ ਰਹੀ ਸੀ। ਪਰੀ ਚੌਕ 'ਤੇ ਇਕੱਲੀ ਖੜ੍ਹੀ ਨਾਬਾਲਗ ਨੇ ਜਦੋਂ ਮਦਦ ਮੰਗੀ ਤਾਂ ਮੁਲਜ਼ਮ ਚਾਲਕ ਕੁਲਦੀਪ ਅਤੇ ਕੰਡਕਟਰ ਸੰਦੀਪ ਨੇ ਉਸ ਨੂੰ ਨੋਇਡਾ ਸੈਕਟਰ-63 ਛੱਡਣ ਦਾ ਝਾਂਸਾ ਦਿੱਤਾ।
ਪਰਦਿਆਂ ਦੀ ਆੜ 'ਚ ਦਰਿੰਦਗੀ
ਜਿਵੇਂ ਹੀ ਵਿਸ਼ਵਨਾਥ ਟ੍ਰਾਂਸਪੋਰਟ ਦੀ ਉਹ ਬੱਸ ਅੱਗੇ ਵਧੀ, ਕੰਡਕਟਰ ਸੰਦੀਪ ਨੇ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਨੇ ਵਾਰੀ-ਵਾਰੀ ਚੱਲਦੀ ਬੱਸ ਵਿੱਚ ਮਾਸੂਮ ਨਾਲ ਜਬਰ-ਜਨਾਹ ਕੀਤਾ। ਬਾਹਰ ਬਾਰਿਸ਼ ਅਤੇ ਅੰਦਰ ਸਲੀਪਰ ਬਰਥ ਦੀਆਂ ਖਿੜਕੀਆਂ 'ਤੇ ਲੱਗੇ ਭਾਰੇ ਪਰਦਿਆਂ ਦੇ ਪਿੱਛੇ ਮੁਲਜ਼ਮਾਂ ਨੇ ਇਹ ਕਰਤੂਤ ਕੀਤੀ। ਇਹੋ ਕਾਰਨ ਹੈ ਕਿ ਚੱਲਦੀ ਬੱਸ ਵਿੱਚ ਹੋ ਰਹੀ ਇਸ ਹੈਵਾਨੀਅਤ ਦਾ ਸੜਕ 'ਤੇ ਚੱਲ ਰਹੇ ਲੋਕਾਂ ਨੂੰ ਕੋਈ ਪਤਾ ਹੀ ਨਹੀਂ ਲੱਗਿਆ। ਵਿਰੋਧ ਕਰਨ 'ਤੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਸਲਾਖਾਂ ਪਿੱਛੇ ਗਏ ਦੋਵੇਂ ਮੁਲਜ਼ਮ
ਵਾਰਦਾਤ ਤੋਂ ਬਾਅਦ ਮੁਲਜ਼ਮ ਨਾਬਾਲਗ ਨੂੰ ਕਸ਼ਮੀਰੀ ਗੇਟ ਬੱਸ ਟ੍ਰਮੀਨਲ ਦੇ ਕੋਲ ਰਿੰਗ ਰੋਡ 'ਤੇ ਸੁੱਟ ਕੇ ਫ਼ਰਾਰ ਹੋ ਗਏ। ਪੀੜਤਾ ਦੀ ਸ਼ਿਕਾਇਤ 'ਤੇ ਕਸ਼ਮੀਰੀ ਗੇਟ ਥਾਣਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿਮਾਰਪੁਰ ਬੱਸ ਪਾਰਕਿੰਗ ਤੋਂ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਫੋਰੈਂਸਿਕ ਟੀਮ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਸਬੂਤ ਇਕੱਠੇ ਕੀਤੇ ਹਨ।
ਬੱਸ 'ਚ ਸੁਰੱਖਿਆ ਦੇ ਹਰ ਕਾਇਦੇ-ਕਾਨੂੰਨ ਤੋੜੇ ਗਏ
ਦੱਸ ਦੇਈਏ ਕਿ ਦਿੱਲੀ NCR ਵਿੱਚ ਡਰਾਈਵਰ-ਕੰਡਕਟਰ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਵਰਦੀ 'ਤੇ ਨੇਮ ਪਲੇਟ ਲਾਜ਼ਮੀ ਹੈ, ਪਰ ਇਸ ਮਾਮਲੇ ਵਿੱਚ ਇਸ ਨਿਯਮ ਦੀ ਪਾਲਣਾ ਹੋਈ ਸੀ ਜਾਂ ਨਹੀਂ, ਇਹ ਜਾਂਚ ਦਾ ਵਿਸ਼ਾ ਹੈ। ਬੱਸਾਂ ਵਿੱਚ ਵਿਜ਼ੀਬਿਲਟੀ ਰੋਕਣ ਵਾਲੇ ਪਰਦਿਆਂ 'ਤੇ ਵੀ ਸਖ਼ਤ ਪਾਬੰਦੀ ਹੈ।
ਫਿਰ ਵੀ ਇਸ ਬੱਸ ਵਿੱਚ ਗੂੜ੍ਹੇ ਰੰਗ ਦੇ ਪਰਦੇ ਲਗਾਏ ਗਏ ਸਨ। ਇਸੇ ਦਾ ਫ਼ਾਇਦਾ ਚੁੱਕ ਕੇ ਨਾਬਾਲਗ ਨਾਲ 47 ਕਿਲੋਮੀਟਰ ਤੱਕ ਦਰਿੰਦਗੀ ਨੂੰ ਅੰਜਾਮ ਦਿੱਤਾ ਗਿਆ, ਜੋ ਕਈ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।
ਬੱਸਾਂ ਵਿੱਚ CCTV ਵੀ ਲਾਜ਼ਮੀ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਸ ਮਾਮਲੇ ਵਿੱਚ ਅਜਿਹਾ ਕੁਝ ਨਹੀਂ ਸੀ। ਹੁਣ ਪੁਲਿਸ ਟ੍ਰਾਂਸਪੋਰਟ ਕੰਪਨੀ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗੇਗੀ।