- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ ’ਤੇ ਪੰਜ ਅਗਸਤ ਦੀ ਸਵੇਰ ਛੇ ਵਜੇ ਤਾਮਿਲਨਾਡੂ ਐਕਸਪ੍ਰੈੱਸ ਦੀ ਬੋਗੀ ਵਿਚ ਟਰਾਲੀ ਬੈਗ ਵਿਚ ਮਨੁੱਖੀ ਅੰਗ ਮਿਲੇ ਸਨ।

ਜਾਸ, ਆਗਰਾ : ਤਾਮਿਲਨਾਡੂ ਐਕਸਪ੍ਰੈੱਸ ਦੀ ਜਨਰਲ ਬੋਗੀ ਵਿਚ ਟ੍ਰਾਲੀ ਬੈਗ ਵਿਚ ਮਿਲੇ ਸਰੀਰ ਦੇ ਟੁਕੜਿਆਂ ਦੇ ਪੋਸਟਮਾਰਟਮ ਤੋਂ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ। ਕਤਲ ਤੋਂ ਬਾਅਦ ਕਟਰ ਨਾਲ ਲਾਸ਼ ਦੇ ਛੋਟੇ-ਛੋਟੇ ਟੁਕੜੇ ਕੀਤੇ ਗਏ ਸਨ। ਨਾਲ ਹੀ, ਇਨ੍ਹਾਂ ਅੰਗਾਂ ’ਤੇ ਤੇਜ਼ਾਬ ਪਾਉਣ ਦਾ ਸ਼ੱਕ ਹੈ। ਬਰਾਮਦ ਮਨੁੱਖੀ ਅੰਗਾਂ ਜਨਨ ਅੰਗ ਨਾ ਹੋਣ ਕਾਰਨ ਲਾਸ਼ ਇਸਤਰੀ ਜਾਂ ਪੁਰਸ਼ ਹੋਣ ਦੀ ਪਹੇਲੀ ਉਲਝ ਗਈ ਹੈ।
ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ ’ਤੇ ਪੰਜ ਅਗਸਤ ਦੀ ਸਵੇਰ ਛੇ ਵਜੇ ਤਾਮਿਲਨਾਡੂ ਐਕਸਪ੍ਰੈੱਸ ਦੀ ਬੋਗੀ ਵਿਚ ਟਰਾਲੀ ਬੈਗ ਵਿਚ ਮਨੁੱਖੀ ਅੰਗ ਮਿਲੇ ਸਨ। ਨਿਯਮਾਂ ਅਨੁਸਾਰ 72 ਘੰਟੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਐਤਵਾਰ ਨੂੰ ਫੋਰੈਂਸਿਕ ਅਤੇ ਡਾਕਟਰਾਂ ਦੇ ਤਿੰਨ ਮੈਂਬਰੀ ਪੈਨਲ ਦੁਆਰਾ ਪੋਸਟਮਾਰਟਮ ਕੀਤਾ ਗਿਆ। ਮਨੁੱਖੀ ਅੰਗ ਦੇ 18 ਟੁਕੜੇ ਕਤਲਕਾਂਡ ਦੀ ਬੇਰਹਿਮੀ ਨੂੰ ਬਿਆਨ ਕਰ ਰਹੇ ਸਨ। ਟਰਾਲੀ ਬੈਗ ਵਿਚ ਇੱਕ ਲੱਤ ਤੇ ਛਾਤੀ ਦਾ ਹਿੱਸਾ ਸੀ। ਇਸ ਨੂੰ ਕਿਸੇ ਕਟਰ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੱਟਿਆ ਗਿਆ ਸੀ।