- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਪਹਿਲਾਂ ਸਾਲ 2023 ’ਚ ਸਭ ਤੋਂ ਜ਼ਿਆਦਾ 18.35 ਲੱਖ ਯਾਤਰੀ ਬਦਰੀਨਾਥ ਧਾਮ ਪਹੁੰਚੇ ਸਨ। ਇਕ ਦਿਨ ’ਚ ਸਭ ਤੋਂ ਜ਼ਿਆਦਾ 32,219 ਯਾਤਰੀ ਵੀ ਇਸੇ ਸਾਲ 23 ਮਈ ਨੂੰ ਬਦਰੀਨਾਥ ਧਾਮ ਪਹੁੰਚੇ ਸਨ।

ਗੋਪੇਸ਼ਵਰ (ਚਮੋਲੀ): ਬਦਰੀਨਾਥ ਧਾਮ ’ਚ ਇਸ ਵਾਰ ਆਸਥਾ ਦਾ ਸੈਲਾਬ ਉਮੜ ਰਿਹਾ ਹੈ। 23 ਅਪ੍ਰੈਲ ਨੂੰ ਧਾਮ ਦੇ ਕਿਵਾੜ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ 18.70 ਲੱਖ ਯਾਤਰੀ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਲਈ ਪਹੁੰਚ ਚੁੱਕੇ ਹਨ, ਜਿਹੜੇ ਬਦਰੀਨਾਥ ਯਾਤਰਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਤੋਂ ਪਹਿਲਾਂ ਸਾਲ 2023 ’ਚ ਸਭ ਤੋਂ ਜ਼ਿਆਦਾ 18.35 ਲੱਖ ਯਾਤਰੀ ਬਦਰੀਨਾਥ ਧਾਮ ਪਹੁੰਚੇ ਸਨ। ਇਕ ਦਿਨ ’ਚ ਸਭ ਤੋਂ ਜ਼ਿਆਦਾ 32,219 ਯਾਤਰੀ ਵੀ ਇਸੇ ਸਾਲ 23 ਮਈ ਨੂੰ ਬਦਰੀਨਾਥ ਧਾਮ ਪਹੁੰਚੇ ਸਨ।