- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਲਿਮ ਆਬਾਦੀ ਦੇ ਮਾਮਲੇ ’ਚ ਪਾਕਿਸਤਾਨ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਵੇਗਾ। 2020 ’ਚ ਲਗਪਗ 23.9 ਕਰੋੜ ਮੁਸਲਮਾਨਾਂ ਨਾਲ ਇੰਡੋਨੇਸ਼ੀਆ ਪਹਿਲੇ ਸਥਾਨ ’ਤੇ ਸੀ। 2070 ਤੱਕ ਪਾਕਿਸਤਾਨ (46.1 ਕਰੋੜ), ਭਾਰਤ (33.4 ਕਰੋੜ) ਤੇ ਨਾਈਜੀਰੀਆ (28.2 ਕਰੋੜ) ਤੋਂ ਬਾਅਦ ਇੰਡੋਨੇਸ਼ੀਆ ਚੌਥੇ ਸਥਾਨ ’ਤੇ ਹੋਵੇਗਾ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤ ’ਚ 2070 ਤੱਕ ਹਿੰਦੂਆਂ ਦੀ ਆਬਾਦੀ ’ਚ ਅੰਦਾਜ਼ਨ 3.6 ਫ਼ੀਸਦੀ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ। ਹਾਲਾਂਕਿ, ਇਸ ਦਾ ਮਤਲਬ ਹਿੰਦੂਆਂ ਦੀ ਅਸਲ ਗਿਣਤੀ ਘਟਣਾ ਨਹੀਂ, ਸਗੋਂ ਦੇਸ਼ ਦੀ ਕੁੱਲ ਆਬਾਦੀ ’ਚ ਉਨ੍ਹਾਂ ਦੀ ਹਿੱਸੇਦਾਰੀ ਘਟਣਾ ਹੈ। ਪਿਊ ਰਿਸਰਚ ਸੈਂਟਰ ਦੇ ਨਵੇਂ ਅਧਿਐਨ ਮੁਤਾਬਕ, 2020 ’ਚ ਭਾਰਤ ਦੀ ਆਬਾਦੀ ’ਚ ਹਿੰਦੂਆਂ ਦਾ ਹਿੱਸਾ 79.4 ਫ਼ੀਸਦੀ ਸੀ, ਜੋ 2070 ਤੱਕ ਘਟ ਕੇ 75.8 ਫ਼ੀਸਦੀ ਰਹਿ ਸਕਦਾ ਹੈ। ਇਸੇ ਮਿਆਦ ਦੌਰਾਨ ਮੁਸਲਮਾਨਾਂ ਦੀ ਹਿੱਸੇਦਾਰੀ 15.2 ਫ਼ੀਸਦੀ ਤੋਂ ਵਧ ਕੇ 19.6 ਫ਼ੀਸਦੀ ਹੋਣ ਦਾ ਅੰਦਾਜ਼ਾ ਹੈ।
ਮੁਸਲਿਮ ਆਬਾਦੀ ਦੇ ਮਾਮਲੇ ’ਚ ਪਾਕਿਸਤਾਨ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਵੇਗਾ। 2020 ’ਚ ਲਗਪਗ 23.9 ਕਰੋੜ ਮੁਸਲਮਾਨਾਂ ਨਾਲ ਇੰਡੋਨੇਸ਼ੀਆ ਪਹਿਲੇ ਸਥਾਨ ’ਤੇ ਸੀ। 2070 ਤੱਕ ਪਾਕਿਸਤਾਨ (46.1 ਕਰੋੜ), ਭਾਰਤ (33.4 ਕਰੋੜ) ਤੇ ਨਾਈਜੀਰੀਆ (28.2 ਕਰੋੜ) ਤੋਂ ਬਾਅਦ ਇੰਡੋਨੇਸ਼ੀਆ ਚੌਥੇ ਸਥਾਨ ’ਤੇ ਹੋਵੇਗਾ।
ਪੀਟੀਆਈ ਮੁਤਾਬਕ, ਜੇ ਮੌਜੂਦਾ ਆਬਾਦੀ ਰੁਝਾਨ ਜਾਰੀ ਰਹੇ ਤਾਂ 2020 ਤੋਂ 2070 ਦਰਮਿਆਨ ਭਾਰਤ ’ਚ ਹਿੰਦੂਆਂ ਦੀ ਗਿਣਤੀ ਕਰੀਬ 17.6 ਕਰੋੜ ਵਧੇਗੀ। ਹਿੰਦੂਆਂ ਦੀ ਮੌਜੂਦਾ ਆਬਾਦੀ 111 ਕਰੋੜ ਤੋਂ ਵਧ ਕੇ 2070 ’ਚ ਲਗਪਗ 129 ਕਰੋੜ ਹੋ ਸਕਦੀ ਹੈ। ਭਾਵ, ਕੁੱਲ ਆਬਾਦੀ ’ਚ ਹਿੱਸਾ ਘਟਣ ਦੇ ਬਾਵਜੂਦ ਹਿੰਦੂਆਂ ਦੀ ਗਿਣਤੀ ਵਧਦੀ ਰਹੇਗੀ। ਇਸੇ ਦੌਰਾਨ ਮੁਸਲਿਮ ਆਬਾਦੀ 21.3 ਕਰੋੜ ਤੋਂ ਵਧ ਕੇ 33.4 ਕਰੋੜ ਹੋ ਸਕਦੀ ਹੈ। ਪਿਊ ਅਨੁਸਾਰ, ਪਿਛਲੇ ਕੁਝ ਦਹਾਕਿਆਂ ’ਚ ਭਾਰਤ ਦੀ ਕੁੱਲ ਪ੍ਰਜਨਨ ਦਰ ਤੇਜ਼ੀ ਨਾਲ ਘਟੀ ਹੈ ਪਰ ਮੁਸਲਿਮ ਔਰਤਾਂ ਦੇ ਔਸਤ ਬੱਚਿਆਂ ਦੀ ਗਿਣਤੀ ਹਿੰਦੂ ਔਰਤਾਂ ਨਾਲੋਂ ਵੱਧ ਰਹੀ ਹੈ। ਦੋਵਾਂ ਭਾਈਚਾਰਿਆਂ ਦੀ ਆਬਾਦੀ ਦੇ ਹਿੱਸੇ ’ਚ ਬਦਲਾਅ ਦਾ ਇਹ ਇਕ ਮੁੱਖ ਕਾਰਨ ਹੈ।
ਦੁਨੀਆ ਭਰ ’ਚ ਵੀ ਧਰਮਾਂ ਮੁਤਾਬਕ ਆਬਾਦੀ ਦਾ ਸਰੂਪ ਬਦਲਣ ਦੀ ਸੰਭਾਵਨਾ ਹੈ। ਅਧਿਐਨ ਮੁਤਾਬਕ, 2020 ’ਚ ਦੁਨੀਆ ’ਚ ਲਗਪਗ 120 ਕਰੋੜ ਹਿੰਦੂ ਸਨ ਤੇ 2070 ਤੱਕ ਇਹ ਗਿਣਤੀ ਵਧ ਕੇ ਕਰੀਬ 140 ਕਰੋੜ ਹੋ ਸਕਦੀ ਹੈ। ਇਸ ਦੇ ਬਾਵਜੂਦ, ਵਿਸ਼ਵ ਆਬਾਦੀ ’ਚ ਹਿੰਦੂਆਂ ਦਾ ਹਿੱਸਾ ਘਟਣ ਦਾ ਅੰਦਾਜ਼ਾ ਹੈ। ਉੱਥੇ ਹੀ, 2035 ਤੱਕ ਮੁਸਲਮਾਨਾਂ ਦੀ ਆਬਾਦੀ ਇਸਾਈਆਂ ਤੋਂ ਵੱਧ ਕੇ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਭਾਈਚਾਰਾ ਬਣ ਸਕਦੀ ਹੈ। ਪਿਊ ਦੇ ਅੰਦਾਜ਼ਿਆਂ ਮੁਤਾਬਕ, 2020 ਤੋਂ 2070 ਦਰਮਿਆਨ ਦੁਨੀਆ ਦੀ ਕੁੱਲ ਆਬਾਦੀ ’ਚ 29 ਫ਼ੀਸਦੀ ਵਾਧਾ ਹੋਵੇਗਾ। ਇਸ ਸਮੇਂ ਦੌਰਾਨ ਇਸਾਈਆਂ ਦੀ ਗਿਣਤੀ ’ਚ ਕਰੀਬ 30 ਫ਼ੀਸਦੀ ਅਤੇ ਮੁਸਲਮਾਨਾਂ ਦੀ ਗਿਣਤੀ ’ਚ 80 ਫ਼ੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ।
ਪਾਕਿਸਤਾਨ ’ਚ 50 ਲੱਖ ਤੋਂ ਵੱਧ ਹਿੰਦੂ ਵਧਣ ਦਾ ਅੰਦਾਜ਼ਾ
ਭਾਰਤ ਤੋਂ ਬਾਹਰ ਹਿੰਦੂ ਆਬਾਦੀ ’ਚ ਸਭ ਤੋਂ ਵੱਧ ਵਾਧਾ ਪਾਕਿਸਤਾਨ ਤੇ ਅਮਰੀਕਾ ’ਚ ਹੋਣ ਦਾ ਅੰਦਾਜ਼ਾ ਹੈ। ਪਿਊ ਮੁਤਾਬਕ, 2070 ਤੱਕ ਪਾਕਿਸਤਾਨ ’ਚ 50 ਲੱਖ ਤੋਂ ਵੱਧ ਤੇ ਅਮਰੀਕਾ ’ਚ 40 ਲੱਖ ਤੋਂ ਵੱਧ ਹਿੰਦੂ ਵਧ ਸਕਦੇ ਹਨ। ਇਸ ਨਾਲ ਅਮਰੀਕਾ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਹਿੰਦੂ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ। ਭਾਰਤ ਤੇ ਨੇਪਾਲ ਦੁਨੀਆ ਦੇ ਉਹ ਦੋ ਦੇਸ਼ ਬਣੇ ਰਹਿਣਗੇ, ਜਿੱਥੇ ਹਿੰਦੂ ਬਹੁਗਿਣਤੀ ’ਚ ਹੋਣਗੇ।