- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਸਟ ਵਾਂਟੇਡ ਸੂਚੀ 'ਚ ਵੱਖ-ਵੱਖ ਖ਼ਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਸ਼ੱਕੀ ਵੀ ਸ਼ਾਮਲ ਹਨ। ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਤੋਂ ਰਣਜੀਤ ਸਿੰਘ ਉਰਫ਼ ਨੀਤਾ ਤੇ ਪਰਮਜੀਤ ਸਿੰਘ ਪੰਮਾ, ਖ਼ਾਲਿਸਤਾਨ ਟਾਈਗਰ ਫ਼ੋਰਸ ਤੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੋਂ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਵਧਾਵਾ ਸਿੰਘ ਬੱਬਰ ਅਤੇ ਗੁਰਮੀਤ ਸਿੰਘ ਬੱਗਾ ਵਰਗੇ ਨਾਂ ਮੁੱਖ ਹਨ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ: ਆਜ਼ਾਦੀ ਦਿਵਸ ਸਮਾਰੋਹ ਤੋਂ ਪਹਿਲਾਂ ਰਾਜਧਾਨੀ ਦੀ ਸੁਰੱਖਿਆ-ਵਿਵਸਥਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਅੱਤਵਾਦੀ ਹਮਲੇ ਦੀ ਸ਼ੰਕਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਪੂਰੀ ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵਧਾਉਣ ਤੋਂ ਇਲਾਵਾ ਪੁਲਿਸ ਨੇ ਆਮ ਲੋਕਾਂ ਨੂੰ ਵੀ ਸੁਰੱਖਿਆ ਵਿਵਸਥਾ ਦਾ ਅਹਿਮ ਹਿੱਸਾ ਬਣਾਉਣ ਦੀ ਤਿਆਰੀ ਕੀਤੀ ਹੈ। ਇਸੇ ਲੜੀ 'ਚ ਰਾਜਧਾਨੀ ਦੇ ਮੁੱਖ ਬਾਜ਼ਾਰਾਂ, ਜਨਤਕ ਥਾਵਾਂ ਅਤੇ ਭੀੜਭਾੜ ਵਾਲੇ ਇਲਾਕਿਆਂ 'ਚ 19 ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਲਗਾਏ ਗਏ ਹਨ।
ਇਨ੍ਹਾਂ ਪੋਸਟਰਾਂ 'ਚ ਅਜਿਹੇ ਅੱਤਵਾਦੀਆਂ ਦੀਆਂ ਤਸਵੀਰਾਂ ਅਤੇ ਪਛਾਣ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ ਰਹੇ ਹਨ ਤੇ ਲੰਬੇ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਦਾ ਮਕਸਦ ਹੈ ਕਿ ਜਨਤਕ ਥਾਵਾਂ 'ਤੇ ਇਨ੍ਹਾਂ ਦੀਆਂ ਤਸਵੀਰਾਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣ ਤਾਂ ਜੋ ਕਿਸੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾ ਸਕੇ।
ਪੋਸਟਰ 'ਚ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਰਿਆਜ਼ ਭਟਕਲ ਅਤੇ ਸ਼ਬਾਂਦਰੀ ਮੁਹੰਮਦ ਇਕਬਾਲ ਉਰਫ਼ ਇਕਬਾਲ ਭਟਕਲ ਦੇ ਨਾਂ ਸ਼ਾਮਲ ਹਨ। ਉੱਥੇ ਹੀ ਅਲ-ਕਾਇਦਾ ਨਾਲ ਜੁੜੇ ਮੁਹੰਮਦ ਸ਼ਰਜੀਲ ਅਖ਼ਤਰ, ਅਬੂ ਸੁਫ਼ਿਆਨ ਅਤੇ ਸਈਅਦ ਮੁਹੰਮਦ ਅਰਸ਼ੀਆਨ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਮੋਸਟ ਵਾਂਟੇਡ ਸੂਚੀ 'ਚ ਵੱਖ-ਵੱਖ ਖ਼ਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਸ਼ੱਕੀ ਵੀ ਸ਼ਾਮਲ ਹਨ। ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਤੋਂ ਰਣਜੀਤ ਸਿੰਘ ਉਰਫ਼ ਨੀਤਾ ਤੇ ਪਰਮਜੀਤ ਸਿੰਘ ਪੰਮਾ, ਖ਼ਾਲਿਸਤਾਨ ਟਾਈਗਰ ਫ਼ੋਰਸ ਤੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੋਂ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਵਧਾਵਾ ਸਿੰਘ ਬੱਬਰ ਅਤੇ ਗੁਰਮੀਤ ਸਿੰਘ ਬੱਗਾ ਵਰਗੇ ਨਾਂ ਮੁੱਖ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਸਵਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਕੌਮੀ ਪ੍ਰਬੰਧਾਂ ਦੌਰਾਨ ਰਾਜਧਾਨੀ 'ਚ ਸੁਰੱਖਿਆ ਚੁਣੌਤੀ ਵਧ ਜਾਂਦੀ ਹੈ। ਅਜਿਹੇ ਵਿਚ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਸ-ਪਾਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਕਿਸੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਜਾਣਕਾਰੀ ਮਿਲਣ 'ਤੇ ਖ਼ੁਦ ਕਾਰਵਾਈ ਕਰਨ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਪੁਲਿਸ ਨੇ ਪੋਸਟਰਾਂ 'ਤੇ ਕੰਟਰੋਲ ਰੂਮ ਦਾ ਨੰਬਰ 112 ਅਤੇ ਸਪੈਸ਼ਲ ਸੈੱਲ ਦੇ ਸੰਪਰਕ ਨੰਬਰ ਵੀ ਉਪਲਬਧ ਕਰਵਾਏ ਹਨ। ਪੁਲਿਸ ਮੁਤਾਬਕ ਭਰੋਸੇਯੋਗ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਯੋਗ ਇਨਾਮ ਵੀ ਦਿੱਤਾ ਜਾਵੇਗਾ।