ਦੇਹਰਾਦੂਨ 'ਚ ਹਾਈ-ਅਲਰਟ: ਪੰਜਾਬ ਤੋਂ ਆਏ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਸਰਹੱਦ 'ਤੇ ਘੇਰਿਆ, ਤਣਾਅਪੂਰਨ ਮਾਹੌਲ
ਕਰਣਪ੍ਰਯਾਗ ਵਿਵਾਦ ਮਗਰੋਂ ਹਿਰਾਸਤ ’ਚ ਲਏ ਗਏ ਚਾਰ ਨਿਹੰਗਾਂ ਦੀ ਰਿਹਾਈ ਦੀ ਮੰਗ ਲੈ ਕੇ ਹਿਮਾਚਲ ਪ੍ਰਦੇਸ਼ ਰਾਹੀਂ ਉੱਤਰਾਖੰਡ ਆ ਰਹੇ ਨਿਹੰਗਾਂ ਦੇ ਜਥੇ ਨੂੰ ਉੱਤਰਾਖੰਡ ਪੁਲਿਸ ਨੇ ਕੁਲਹਾਲ ’ਚ ਰੋਕ ਲਿਆ। ਇਸ ਲਈ ਪੁਲਿਸ ਨੇ ਨੀਮ ਫ਼ੌਜੀ ਬਲਾਂ ਦੀ ਮਦਦ ਲਈ। ਇਹ ਪਾਵੰਟਾ ਸਾਹਿਬ ਗੁਰਦੁਆਰੇ ’ਚ ਰੁਕੇ ਸਨ ਜਿਥੋਂ ਦੇਰ ਰਾਤ ਦੇਹਰਾਦੂਨ ਲਈ ਨਿਕਲੇ। ਇਨ੍ਹਾਂ ਨੂੰ ਕੁਲਹਾਲ ਹੱਦ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ।
Publish Date: Fri, 26 Jun 2026 11:26 AM (IST)
Updated Date: Fri, 26 Jun 2026 11:27 AM (IST)
ਦੇਹਰਾਦੂਨ : ਕਰਣਪ੍ਰਯਾਗ ਵਿਵਾਦ ਮਗਰੋਂ ਹਿਰਾਸਤ ’ਚ ਲਏ ਗਏ ਚਾਰ ਨਿਹੰਗਾਂ ਦੀ ਰਿਹਾਈ ਦੀ ਮੰਗ ਲੈ ਕੇ ਹਿਮਾਚਲ ਪ੍ਰਦੇਸ਼ ਰਾਹੀਂ ਉੱਤਰਾਖੰਡ ਆ ਰਹੇ ਨਿਹੰਗਾਂ ਦੇ ਜਥੇ ਨੂੰ ਉੱਤਰਾਖੰਡ ਪੁਲਿਸ ਨੇ ਕੁਲਹਾਲ ’ਚ ਰੋਕ ਲਿਆ। ਇਸ ਲਈ ਪੁਲਿਸ ਨੇ ਨੀਮ ਫ਼ੌਜੀ ਬਲਾਂ ਦੀ ਮਦਦ ਲਈ। ਇਹ ਪਾਵੰਟਾ ਸਾਹਿਬ ਗੁਰਦੁਆਰੇ ’ਚ ਰੁਕੇ ਸਨ ਜਿਥੋਂ ਦੇਰ ਰਾਤ ਦੇਹਰਾਦੂਨ ਲਈ ਨਿਕਲੇ।
ਇਨ੍ਹਾਂ ਨੂੰ ਕੁਲਹਾਲ ਹੱਦ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ। ਇਸ ਕਾਰਨ ਉੱਥੇ ਮਾਹੌਲ ਤਣਾਅ ਪੂਰਨ ਹੋ ਗਿਆ ਤੇ ਲੰਬਾ ਜਾਮ ਲੱਗ ਗਿਆ। ਕਾਫੀ ਸਮਝਾਉਣ ਤੋਂ ਬਾਅਦ ਵੀ ਨਿਹੰਗ ਉੱਤਰਾਖੰਡ ’ਚ ਦਾਖ਼ਲ ਹੋਣ ’ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਚਾਰ ਨਿਹੰਗਾਂ ਨੂੰ ਵਾਪਸ ਪੰਜਾਬ ਨਹੀਂ ਭੇਜਿਆ ਜਾਂਦਾ ਉਹ ਵਾਪਸ ਨਹੀਂ ਜਾਣਗੇ।