ਛੋਟੇ ਜਿਹੇ ਬਗ ਨੇ ਠੱਪ ਕਰ ਦਿੱਤੇ ਸੀ Microsoft ਦੇ 80% ਸਰਵਰ, ਸਾਫਟਵੇਅਰ ਅਪਡੇਟ ਦੀ ਲੁਕੀ ਖ਼ਾਮੀ ਤਿੰਨ ਮਹੀਨੇ ਬਾਅਦ ਬਣੀ ਸੰਕਟ ਦਾ ਕਾਰਨ ਪੂਰੀ ਦੁਨੀਆ ’ਚ ਪਿਛਲੇ ਹਫ਼ਤੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ’ਚ ਆਈ ਵੱਡੀ ਰੁਕਾਵਟ ਪਿੱਛੇ ਜੁਲਾਈ ’ਚ ਕੀਤਾ ਗਿਆ ਸਾਫਟਵੇਅਰ ਅਪਡੇਟ ਜ਼ਿੰਮੇਵਾਰ ਸੀ। ਇਸ ਗੜਬੜੀ ਕਾਰਨ ਕੰਪਨੀ ਦੇ ਨੈੱਟਵਰਕਿੰਗ ਗੇਟਵੇ ਦੇ 80 ਫ਼ੀਸਦੀ ਤੋਂ ਵੱਧ ਸਰਵਰ ਠੱਪ ਹੋ ਗਏ ਸਨ। ਆਊਟਲੁਕ ਸਮੇਤ ਮਾਈਕ੍ਰੋਸਾਫਟ 365 ਦੀਆਂ ਕਈ ਸੇਵਾਵਾਂ ਕਰੀਬ 18 ਘੰਟਿਆਂ ਤੱਕ ਪ੍ਰਭਾਵਿਤ ਰਹੀਆਂ। ਕੰਪਨੀ ਦੇ ਸੀਨੀਅਰ ਅਧਿਕਾਰੀ ਚਾਰਲਸ ਲਮਾਨਾ ਨੇ ਸੋਮਵਾਰ ਨੂੰ ਇਸ ਪਰੇਸ਼ਾਨੀ ਪਿੱਛੇ ਤਿੰਨ ਕਾਰਨਾਂ ਦਾ ਖ਼ੁਲਾਸਾ ਕੀਤਾ ਸੀ।
Publish Date: Tue, 17 Nov 2026 11:27 AM (IST)
Updated Date: Tue, 17 Nov 2026 11:28 AM (IST)
ਨਵੀਂ ਦਿੱਲੀ (ਪੀਟੀਆਈ) : ਪੂਰੀ ਦੁਨੀਆ ’ਚ ਪਿਛਲੇ ਹਫ਼ਤੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ’ਚ ਆਈ ਵੱਡੀ ਰੁਕਾਵਟ ਪਿੱਛੇ ਜੁਲਾਈ ’ਚ ਕੀਤਾ ਗਿਆ ਸਾਫਟਵੇਅਰ ਅਪਡੇਟ ਜ਼ਿੰਮੇਵਾਰ ਸੀ। ਇਸ ਗੜਬੜੀ ਕਾਰਨ ਕੰਪਨੀ ਦੇ ਨੈੱਟਵਰਕਿੰਗ ਗੇਟਵੇ ਦੇ 80 ਫ਼ੀਸਦੀ ਤੋਂ ਵੱਧ ਸਰਵਰ ਠੱਪ ਹੋ ਗਏ ਸਨ। ਆਊਟਲੁਕ ਸਮੇਤ ਮਾਈਕ੍ਰੋਸਾਫਟ 365 ਦੀਆਂ ਕਈ ਸੇਵਾਵਾਂ ਕਰੀਬ 18 ਘੰਟਿਆਂ ਤੱਕ ਪ੍ਰਭਾਵਿਤ ਰਹੀਆਂ। ਕੰਪਨੀ ਦੇ ਸੀਨੀਅਰ ਅਧਿਕਾਰੀ ਚਾਰਲਸ ਲਮਾਨਾ ਨੇ ਸੋਮਵਾਰ ਨੂੰ ਇਸ ਪਰੇਸ਼ਾਨੀ ਪਿੱਛੇ ਤਿੰਨ ਕਾਰਨਾਂ ਦਾ ਖ਼ੁਲਾਸਾ ਕੀਤਾ ਸੀ।
ਮਾਈਕ੍ਰੋਸਾਫਟ ਦੇ ਕੋਪਾਇਲਟ, ਏਜੈਂਟਸ ਐਂਡ ਪਲੇਟਫਾਰਮ ਵਿਭਾਗ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਨੇ ਦੱਸਿਆ ਕਿ ਜੁਲਾਈ ’ਚ ਕੀਤੇ ਗਏ ਇਕ ਬਦਲਾਅ ’ਚ ਖਾਮੀ ਲੁਕੀ ਸੀ। ਇਹ ਗੜਬੜੀ ਆਮ ਹਾਲਾਤ ’ਚ ਸਾਹਮਣੇ ਨਹੀਂ ਆਈ ਪਰ ਜ਼ਿਆਦਾ ਲੋਡ ਦੌਰਾਨ ਸਰਵਰਾਂ ’ਤੇ ਦਬਾਅ ਵਧਣ ਨਾਲ ਉਨ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਕੰਪਨੀ ਦੇ ਪ੍ਰੀਖਣਾਂ ’ਚ ਵੀ ਇਹ ਖਾਮੀ ਕਾਬੂ ’ਚ ਨਹੀਂ ਆਈ ਕਿਉਂਕਿ ਜਾਂਚ ਕਮਜ਼ੋਰ ਹਾਰਡਵੇਅਰ ’ਤੇ ਕੀਤੀ ਗਈ ਸੀ, ਜਦਕਿ ਜ਼ਿਆਦਾ ਪ੍ਰੋਸੈਸਿੰਗ ਸਮਰੱਥਾ ਵਾਲੇ ਨਵੇਂ ਸਰਵਰਾਂ ’ਤੇ ਇਸਦਾ ਅਸਰ ਜ਼ਿਆਦਾ ਗੰਭੀਰ ਸੀ।
ਤਿੰਨ ਕਾਰਨਾਂ ਨੇ ਮਿਲ ਕੇ ਵਿਗਾੜੇ ਹਾਲਾਤ ਲਮਾਨਾ ਅਨੁਸਾਰ, ਦੂਜਾ ਕਾਰਨ ਆਊਟੇਜ ਤੋਂ ਕਰੀਬ 15 ਘੰਟੇ ਪਹਿਲਾਂ ਹੋਈ ਇਕ ਤਬਦੀਲੀ ਸੀ। ਮਾਈਕ੍ਰੋਸਾਫਟ ਟੀਮਸ ਨੂੰ ਬਦਲਵੇਂ ਗੇਟਵੇ ਤੋਂ ਹਟਾ ਕੇ ਮੁੱਖ ਗੇਟਵੇ ’ਤੇ ਤਬਦੀਲ ਕੀਤਾ ਗਿਆ ਸੀ। ਇਹੀ ਗੇਟਵੇ ਕੰਪਨੀ ਦੀ ਈਮੇਲ ਸੇਵਾ ਐਕਸਚੇਂਜ ਆਨਲਾਈਨ ਨੂੰ ਵੀ ਸੰਭਾਲਦਾ ਹੈ। ਇਸ ਨਾਲ ਉਸ ’ਤੇ ਟ੍ਰੈਫਿਕ ਦਾ ਦਬਾਅ ਵੱਧ ਗਿਆ।
ਤੀਜਾ ਕਾਰਨ ਇਹ ਸੀ ਕਿ ਇਕ ਦਿਨ ਪਹਿਲਾਂ ਆਈ ਵੱਖਰੀ ਤਕਨੀਕੀ ਸਮੱਸਿਆ ਕਾਰਨ ਗੇਟਵੇ ਦੀ ਕਰੀਬ 14 ਫ਼ੀਸਦੀ ਸਰਵਰ ਸਮਰੱਥਾ ਪਹਿਲਾਂ ਤੋਂ ਹੀ ਕੰਮ ਨਹੀਂ ਕਰ ਰਹੀ ਸੀ। ਇਸ ਤਰ੍ਹਾਂ ਵਧਦਾ ਟ੍ਰੈਫਿਕ, ਘਟਦੀ ਸਰਵਰ ਸਮਰੱਥਾ ਤੇ ਜੁਲਾਈ ਦਾ ਸਾਫਟਵੇਅਰ ਬਗ ਇਕੱਠੇ ਸਰਗਰਮ ਹੋ ਗਏ। ਨਤੀਜਾ ਇਹ ਹੋਇਆ ਕਿ ਸਰਵਰ ’ਤੇ ਅਪੀਲਾਂ ਦਾ ਢੇਰ ਲੱਗ ਗਿਆ ਤੇ ਦੇਖਦੇ ਹੀ ਦੇਖਦੇ ਗੜਬੜੀ ਦੂਜੇ ਸਿਸਟਮ ਤੱਕ ਫੈਲ ਗਈ। ਅਮਰੀਕਾ ’ਚ ਟ੍ਰੈਫਿਕ ਦੇ ਸਭ ਤੋਂ ਮਸਰੂਫ਼ ਸਮੇਂ ਦੌਰਾਨ 80 ਫ਼ੀਸਦੀ ਤੋਂ ਵੱਧ ਸਰਵਰ ਕੰਮ ਕਰਨਾ ਬੰਦ ਕਰ ਚੁੱਕੇ ਸਨ।
ਬਹਾਲੀ ’ਚ ਵੀ ਆਈ ਮੁਸ਼ਕਲ ਕੰਪਨੀ ਨੇ ਟੀਮਸ, ਵਨਡਰਾਈਵ, •ਸ਼ੇਅਰਪੁਆਇੰਟ ਤੇ ਆਫਿਸ ਐਪਸ ਵਰਗੀਆਂ ਸੇਵਾਵਾਂ ਨੂੰ ਦੂਜੇ ਗੇਟਵੇ ’ਤੇ ਤਬਦੀਲ ਕਰ ਕੇ ਹੌਲੀ-ਹੌਲੀ ਬਹਾਲ ਕੀਤਾ। ਹਾਲਾਂਕਿ, ਐਕਸਚੇਂਜ ਆਨਲਾਈਨ ਨੂੰ ਸੰਭਾਲਣ ’ਚ ਜ਼ਿਆਦਾ ਸਮਾਂ ਲੱਗਾ। ਸਰਵਰ ਦੁਬਾਰਾ ਸ਼ੁਰੂ ਹੁੰਦਿਆਂ ਹੀ ਉਨ੍ਹਾਂ ’ਤੇ ਲੰਬਿਤ ਟ੍ਰੈਫਿਕ ਦਾ ਦਬਾਅ ਵਧ ਜਾਂਦਾ ਸੀ ਤੇ ਉਹ ਫਿਰ ਠੱਪ ਹੋ ਜਾਂਦੇ ਸਨ। ਕੰਪਨੀ ਦਾ ਆਟੋਮੈਟਿਕ ਰਿਕਵਰੀ ਪ੍ਰਬੰਧ ਵੀ ਇੰਨੇ ਵੱਡੇ ਸੰਕਟ ਨਾਲ ਨਜਿੱਠਣ ’ਚ ਸਮਰੱਥ ਨਹੀਂ ਸੀ। ਅਖੀਰ ਇੰਜੀਨੀਅਰਾਂ ਨੇ ਕੋਡ ਨੂੰ ਪੁਰਾਣੀ ਹਾਲਤ ’ਚ ਲਿਆਉਣ ਲਈ ਅਪਡੇਟ ਤਿਆਰ ਕੀਤਾ ਤੇ ਸਰਵਰਾਂ ਨੂੰ ਪੜਾਅਵਾਰ ਤਰੀਕੇ ਨਾਲ ਬਹਾਲ ਕੀਤਾ।