ਪੈਟਰੋਲ-ਡੀਜ਼ਲ ਨੂੰ ਲੈ ਕੇ ਹਰਦੀਪ ਪੁਰੀ ਦਾ ਵੱਡਾ ਬਿਆਨ; ਖਾੜੀ ਦੇਸ਼ਾਂ 'ਚ ਤਣਾਅ ਦੇ ਬਾਵਜੂਦ ਕੀਮਤਾਂ 'ਚ ਕਟੌਤੀ ਦਾ ਸੰਕੇਤ
CNN-News 18 ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤਕ ਮੌਜੂਦਾ ਪੱਧਰ 'ਤੇ ਰਹਿਣ ਦੀ ਸੰਭਾਵਨਾ ਨਹੀਂ ਅਤੇ ਆਉਣ ਵਾਲੇ ਮਹੀਨਿਆਂ 'ਚ ਇਨ੍ਹਾਂ ਦੇ ਘਟਣ ਦੀ ਉਮੀਦ ਹੈ। ਇਸ ਨਾਲ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ 'ਚ ਕੁਝ ਕਟੌਤੀ ਹੋ ਸਕਦੀ ਹੈ।
Publish Date: Tue, 09 Jun 2026 04:37 PM (IST)
Updated Date: Tue, 09 Jun 2026 04:44 PM (IST)
ਆਟੋ ਡੈਸਕ, ਨਵੀਂ ਦਿੱਲੀ : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਬਾਵਜੂਦ ਆਉਣ ਵਾਲੇ ਮਹੀਨਿਆਂ 'ਚ ਤੇਲ ਦੀ ਕੀਮਤ ਘਟਣ ਦੀ ਉਮੀਦ ਹੈ। ਹਰਦੀਪ ਸਿੰਘ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਮੌਜੂਦਾ ਪੱਧਰ 'ਤੇ ਬਣੇ ਰਹਿਣ ਦੀ ਸੰਭਾਵਨਾ ਨਹੀਂ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਇਨ੍ਹਾਂ ਦੇ ਘਟਣ ਦੀ ਉਮੀਦ ਹੈ।
CNN-News 18 ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤਕ ਮੌਜੂਦਾ ਪੱਧਰ 'ਤੇ ਰਹਿਣ ਦੀ ਸੰਭਾਵਨਾ ਨਹੀਂ ਅਤੇ ਆਉਣ ਵਾਲੇ ਮਹੀਨਿਆਂ 'ਚ ਇਨ੍ਹਾਂ ਦੇ ਘਟਣ ਦੀ ਉਮੀਦ ਹੈ। ਇਸ ਨਾਲ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਵਿਚ ਕੁਝ ਕਟੌਤੀ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਖਾੜੀ ਖੇਤਰ 'ਚ ਤਣਾਅ ਹੋਰ ਵਧਦਾ ਹੈ ਤਾਂ ਹਾਲਾਤ ਚਿੰਤਾਜਨਕ ਹੋ ਸਕਦੇ ਹਨ।
ਭਾਰਤ ਕੋਲ ਤੇਲ ਭੰਡਾਰ
ਇਸੇ ਦੌਰਾਨ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਕੋਲ ਵਰਤਮਾਨ 'ਚ 76 ਤੋਂ 80 ਦਿਨਾਂ ਤਕ ਚੱਲਣ ਲਈ ਲੋੜੀਂਦਾ ਤੇਲ ਅਤੇ ਗੈਸ ਦਾ ਭੰਡਾਰ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਉਮੀਦ ਹੈ ਕਿ USA, ਕੈਨੇਡਾ ਅਤੇ ਵੈਸਟਰਨ ਹੈਮੀਸਫੀਅਰ ਦੇ ਹੋਰ ਦੇਸ਼ ਕਿਸੇ ਵੀ ਸਪਲਾਈ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਨਗੇ।
ਕੱਚੇ ਤੇਲ ਦੀਆਂ ਕੀਮਤਾਂ
ਖਾੜੀ ਖੇਤਰ 'ਚ ਜਹਾਜ਼ਾਂ ਦੇ ਆਉਣ-ਜਾਣ ਵਾਲੇ ਰਸਤਿਆਂ ਵਿੱਚ ਰੁਕਾਵਟ ਦੇ ਕਾਰਨ ਹਾਲ ਹੀ ਦੇ ਕੁਝ ਮਹੀਨਿਆਂ 'ਚ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਕਾਫ਼ੀ ਤੇਜ਼ੀ ਨਾਲ ਵਧੀਆਂ ਹਨ ਅਤੇ ਇਹ ਪ੍ਰਤੀ ਬੈਰਲ 100 ਅਮਰੀਕੀ ਡਾਲਰ ਦੇ ਕਰੀਬ ਪਹੁੰਚ ਗਈਆਂ ਹਨ। ਦੱਸ ਦੇਈਏ ਕਿ ਭਾਰਤ ਆਪਣੀ ਕੱਚੇ ਤੇਲ ਦੀਆਂ ਲੋੜਾਂ ਦਾ ਇਕ ਵੱਡਾ ਹਿੱਸਾ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਇਸੇ ਕਰਕੇ ਗਲੋਬਲ ਕੱਚੇ ਤੇਲ ਦੇ ਬਾਜ਼ਾਰ 'ਚ ਹੋਣ ਵਾਲੀਆਂ ਤਬਦੀਲੀਆਂ ਦਾ ਸਿੱਧਾ ਅਸਰ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਘਰੇਲੂ ਕੀਮਤਾਂ 'ਤੇ ਪੈਂਦਾ ਹੈ।