- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ’ਚ ਵੀ ਉਦਾਸ ਜਿਹਾ ਰਹਿੰਦਾ ਸੀ। ਬੇਟੇ ਦੀ ਹਾਲਤ ਦੇਖ ਕੇ ਪਰਿਵਾਰ ਨੇ ਉਸ ਨਾਲ ਗੱਲਬਾਤ ਕੀਤੀ। ਖਿਡਾਰੀ ਨੇ ਦੱਸਿਆ ਕਿ ਕੋਚ ਜਾਵੇਦ ਉਸ ਨੂੰ ਪ੍ਰੈਕਟਿਸ ਦੌਰਾਨ ਇਤਰਾਜ਼ਯੋਗ ਸ਼ਬਦਾਂ ਨਾਲ ਬੁਲਾਉਂਦੇ ਸਨ। 22 ਜੁਲਾਈ ਨੂੰ ਕੋਚ ਨੇ ਉਸ ਨੂੰ ਜਲਦੀ ਬੁਲਾਇਆ ਤੇ ਬਾਥਰੂਮ ’ਚ ਜਾ ਕੇ ਧਮਕੀ ਦੇ ਕੇ ਕੁਕਰਮ ਦੀ ਕੋਸ਼ਿਸ਼ ਕੀਤੀ। ਬਾਹਰ ਖਿਡਾਰੀਆਂ ਦੀ ਆਵਾਜ਼ ਸੁਣ ਕੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਨਿਕਲਿਆ। ਘਟਨਾ ਤੋਂ ਬਾਅਦ ਖਿਡਾਰੀ ਇਕ ਹਫਤਾ ਸਟੇਡੀਅਮ ਨਹੀਂ ਗਿਆ।

ਜਾਸ, ਆਗਰਾ : ਏਕਲਵਯ ਸਪੋਰਟਸ ਸਟੇਡੀਅਮ ਦੇ 14 ਸਾਲਾ ਜਿਮਨਾਸਟਿਕ ਖਿਡਾਰੀ ਨੇ ਆਪਣੇ ਕੋਚ ’ਤੇ ਕੁਕਰਮ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਕੋਚ ਖਿਲਾਫ ਮੁਕੱਦਮਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਮੁਲਜ਼ਮ ਕੋਚ ਜਾਵੇਦ ਦਾ ਕਹਿਣਾ ਹੈ ਕਿ ਮੇਰੇ ਖਿਲਾਫ ਸਾਜ਼ਿਸ਼ ਹੋ ਰਹੀ ਹੈ। ਜਾਣਕਾਰੀ ਮੁਤਾਬਕ 14 ਸਾਲਾ ਜਿਮਨਾਸਟਿਕ ਖਿਡਾਰੀ ਨੇ ਇਕ ਸਾਲ ਪਹਿਲਾਂ ਸਟੇਡੀਆਮ ’ਚ ਦਾਖਲਾ ਲਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਪ੍ਰੈਕਟਿਸ ਲਈ ਸਟੇਡੀਅਮ ਨਹੀਂ ਜਾ ਰਿਹਾ ਸੀ।
ਘਰ ’ਚ ਵੀ ਉਦਾਸ ਜਿਹਾ ਰਹਿੰਦਾ ਸੀ। ਬੇਟੇ ਦੀ ਹਾਲਤ ਦੇਖ ਕੇ ਪਰਿਵਾਰ ਨੇ ਉਸ ਨਾਲ ਗੱਲਬਾਤ ਕੀਤੀ। ਖਿਡਾਰੀ ਨੇ ਦੱਸਿਆ ਕਿ ਕੋਚ ਜਾਵੇਦ ਉਸ ਨੂੰ ਪ੍ਰੈਕਟਿਸ ਦੌਰਾਨ ਇਤਰਾਜ਼ਯੋਗ ਸ਼ਬਦਾਂ ਨਾਲ ਬੁਲਾਉਂਦੇ ਸਨ। 22 ਜੁਲਾਈ ਨੂੰ ਕੋਚ ਨੇ ਉਸ ਨੂੰ ਜਲਦੀ ਬੁਲਾਇਆ ਤੇ ਬਾਥਰੂਮ ’ਚ ਜਾ ਕੇ ਧਮਕੀ ਦੇ ਕੇ ਕੁਕਰਮ ਦੀ ਕੋਸ਼ਿਸ਼ ਕੀਤੀ। ਬਾਹਰ ਖਿਡਾਰੀਆਂ ਦੀ ਆਵਾਜ਼ ਸੁਣ ਕੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਨਿਕਲਿਆ। ਘਟਨਾ ਤੋਂ ਬਾਅਦ ਖਿਡਾਰੀ ਇਕ ਹਫਤਾ ਸਟੇਡੀਅਮ ਨਹੀਂ ਗਿਆ।
31 ਜੁਲਾਈ ਨੂੰ ਜਦੋਂ ਸਟੇਡੀਅਮ ਗਿਆ ਤਾਂ ਕੋਚ ਨੇ ਉਸ ਨੂੰ ਧਮਕੀ ਦਿੱਤੀ ਕਿ ਘਟਨਾ ਬਾਰੇ ਕਿਸੇ ਨੂੰ ਨਾ ਦੱਸੇ। ਏਸੀਪੀ ਸਦਰ ਰਾਮ ਪ੍ਰਵੇਸ਼ ਗੁਪਤਾ ਨੇ ਦੱਸਿਆ ਕਿ ਖਿਡਾਰੀ ਦੇ ਚਾਚਾ ਦੇ ਬਿਆਨਾਂ ਦੇ ਆਧਾਰ ’ਤੇ ਕੋਚ ਜਾਵੇਦ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੀੜਤ ਦਾ ਮੈਡੀਕਲ ਕਰਵਾਇਆ ਗਿਆ। ਸਬੂਤਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।