- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਦਾਲਤ ਨੇ ਪੰਜਾਂ ਨੂੰ ਭਾਰਤੀ ਦੰਡ ਸੰਹਿਤਾ (ਬੀਐੱਨਐੱਸ) ਤੇ ਬੱਚਿਆਂ ਦੇ ਯੌਨ ਅਪਰਾਧਾਂ ਤੋਂ ਸੁਰੱਖਿਆ ਐਕਟ (ਪੋਕਸੋ) ਦੀਆਂ ਧਾਰਾਵਾਂ ਹੇਠ ਸਮੂਹਿਕ ਜਬਰ ਜਨਾਹ, ਸਬੂਤ ਨਸ਼ਟ ਕਰਨ ਅਤੇ ਡਾਕੇ ਸਣੇ ਹੋਰ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ। ਦੋਸ਼ੀਆਂ ਦੀ ਪਛਾਣ ਮੁਮਤਾਜ਼, ਅਜ਼ਮਲ, ਮੁੰਨਾ ਬੰਜਾਰਾ, ਸੈਫ ਅਤੇ ਸ਼ਾਹਰੁਖ ਵਜੋਂ ਹੋਈ ਹੈ।

ਵਡੋਦਰਾ (ਪੀਟੀਆਈ) : ਗੁਜਰਾਤ ਦੇ ਵਡੋਦਰਾ ਵਿਚ 2024 ਵਿਚ ਨਵਰਾਤਰੀ ਦੀ ਰਾਤ ਇਕ ਕੁੜੀ ਨਾਲ ਸਮੂਹਿਕ ਜਬਰ ਜਨਾਹ ਕੇਸ ਵਿਚ ਅਦਾਲਤ ਨੇ ਵੀਰਵਾਰ ਨੂੰ ਪੰਜ ਲੋਕਾਂ ਨੂੰ ਦੋਸ਼ੀ ਐਲਾਨ ਕੀਤਾ। ਵਾਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੀਐੱਮ ਪਵਾਰ ਨੇ ਦੋਸ਼ੀਆਂ ਦੀ ਸਜ਼ਾ ਨਿਰਧਾਰਿਤ ਕਰਨ ਲਈ 25 ਅਗਸਤ ਨੂੰ ਸੁਣਵਾਈ ਰੱਖੀ ਹੈ।
ਵਿਸ਼ੇਸ਼ ਸਰਕਾਰੀ ਵਕੀਲ ਨਯਨ ਸੁਖੜਵਾਲਾ ਅਨੁਸਾਰ, ਪੰਜ ਦੋਸ਼ੀਆਂ ਵਿਚੋਂ ਤਿੰਨ ਨੇ ਕੁੜੀ ਨਾਲ ਜਬਰ ਜਨਾਹ ਕੀਤਾ, ਜਦਕਿ ਦੋ ਹੋਰ ਦੋਸ਼ੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਨੇ ਪੀੜਿਤਾ ਅਤੇ ਉਸਦਾ ਪੁਰਸ਼ ਦੋਸਤ ਨੂੰ ਤੰਗ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਸਮੂਹਿਕ ਜਬਰ ਜਨਾਹ ਦੇ ਕੇਸ ਵਿਚ ਮੌਕੇ ’ਤੇ ਮੌਜੂਦ ਰਹਿਣ ਵਾਲਿਆਂ ਨੂੰ ਵੀ ਅਪਰਾਧ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਾਂਝੀ ਮਨਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪੰਜ ਮੁਲਜ਼ਮਾਂ ਨੂੰ ਦੋਸ਼ੀ ਪਾਇਆ।