- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਪਹੀਆ ਵਾਹਨ ਤੋਂ 50, ਕਾਰ ਤੋਂ 100, ਐੱਸਯੂਵੀ ਤੇ ਐੱਮਯੂਵੀ ਤੋਂ 300 ਤੇ ਬੱਸ ਤੋਂ 500 ਰੁਪਏ ਗਰੀਨ ਟੈਕਸ ਵਸੂਲਿਆ ਜਾਏਗਾ। ਇਹ ਟੈਕਸ ਭਰਮੌਰ ’ਚ ਦਾਖ਼ਲ ਹੋਣ ਵਾਲੇ ਹੋਰਨਾਂ ਸੂਬਿਆਂ ਦੇ ਵਾਹਨਾਂ ’ਤੇ ਲਾਗੂ ਹੋਵੇਗਾ।

ਸੰਵਾਦ ਸਹਿਯੋਗੀ, ਜਾਗਰਣ, ਭਰਮੌਰ (ਚੰਬਾ) : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਮਣੀਮਹੇਸ਼ ਯਾਤਰਾ ਤੋਂ ਪਹਿਲਾਂ ਸਬ-ਡਵੀਜ਼ਨ ਹੈੱਡਕੁਆਰਟਰ ਭਰਮੌਰ ’ਚ ਵਾਤਾਵਰਣ ਸੁਰੱਖਿਆ ਤੇ ਖੇਤਰ ਦੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਮਕਸਦ ਨਾਲ ਪ੍ਰਸ਼ਾਸਨ ਨੇ ਗਰੀਨ ਟੈਕਸ ਲਾਗੂ ਕਰ ਦਿੱਤਾ ਹੈ। ਸੋਮਵਾਰ ਨੂੰ ਭਰਮੌਰ ’ਚ ਦਾਖ਼ਲ ਹੋਣ ਵਾਲੇ ਪਾਤਰ ਬਾਹਰੀ ਵਾਹਨਾਂ ਤੋਂ ਉਨ੍ਹਾਂ ਦੀ ਸ਼੍ਰੇਣੀ ਦੇ ਮੁਤਾਬਕ ਗਰੀਨ ਟੈਕਸ ਵਸੂਲਿਆ ਜਾਏਗਾ। ਇਸ ਲਈ ਭਰਮੌਰ ਦੀ ਸੁੰਕੂ ਦੀ ਟਿਪਰੀ ’ਚ ਟੈਕਸ ਸੰਗ੍ਰਹਿ ਕੇਂਦਰ ਸਥਾਪਤ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਮੁਤਾਬਕ, ਗਰੀਨ ਟੈਕਸ ਦੀ ਇਹ ਵਿਵਸਥਾ ਲਗਾਤਾਰ ਲਾਗੂ ਰਹੇਗੀ। ਦੋਪਹੀਆ ਵਾਹਨ ਤੋਂ 50, ਕਾਰ ਤੋਂ 100, ਐੱਸਯੂਵੀ ਤੇ ਐੱਮਯੂਵੀ ਤੋਂ 300 ਤੇ ਬੱਸ ਤੋਂ 500 ਰੁਪਏ ਗਰੀਨ ਟੈਕਸ ਵਸੂਲਿਆ ਜਾਏਗਾ। ਇਹ ਟੈਕਸ ਭਰਮੌਰ ’ਚ ਦਾਖ਼ਲ ਹੋਣ ਵਾਲੇ ਹੋਰਨਾਂ ਸੂਬਿਆਂ ਦੇ ਵਾਹਨਾਂ ’ਤੇ ਲਾਗੂ ਹੋਵੇਗਾ।