- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧ ਵਿਚ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਅਧਿਕਾਰਤ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਵਿਜੇਨਗਰ ਜ਼ਿਲ੍ਹੇ ਦੇ ਕੁਡਲਿਗੀ ਵਿਚ ‘ਪਰਜਾ ਸੇਵਾ ਮੁਹਿੰਮ’ ਦੌਰਾਨ ਸਪਸ਼ਟ ਕੀਤਾ ਕਿ ਮਾਪੇ ਸਾਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਜੀਵਨ ਦਾ ਸਹੀ ਮਾਰਗ ਦਿਖਾ ਕੇ ਸਾਨੂੰ ਇਨਸਾਨ ਬਣਾਉਂਦੇ ਹਨ।

ਬੈਂਗਲੁਰੂ (ਪੀਟੀਆਈ) : ਅਧਿਆਪਕ ਦਿਵਸ ਮਨਾਉਣ ਮੌਕੇ ਕਾਂਗਰਸ ਦੀ ਕਰਨਾਟਕ ਸਰਕਾਰ ਨੇ ਅਧਿਆਪਕ ਦਿਵਸ ਮੌਕੇ ਇਤਿਹਾਸਕ ਅਤੇ ਪ੍ਰੇਰਣਾਦਾਇਕ ਫ਼ੈਸਲਾ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕੈਬਨਿਟ ਦੀ ਸਹਿਮਤੀ ਤੋਂ ਬਾਅਦ ਐਲਾਨ ਕੀਤਾ ਹੈ ਕਿ ਹੁਣ ਕਰਨਾਟਕ ਦੇ ਕਰੀਬ ਸਾਢੇ ਚਾਰ ਲੱਖ ਅਧਿਆਪਕ ਆਪਣੇ ਨਾਂ ਦੇ ਅੱਗੇ 'ਟੀਆਰ' (ਟੀਚਰ) ਲਕਬ ਲਗਾ ਸਕਣਗੇ। ਇਹ ਫ਼ੈਸਲਾ ਅਧਿਆਪਕਾਂ ਨੂੰ ਡਾਕਟਰ, ਇੰਜੀਨੀਅਰ ਅਤੇ ਪ੍ਰੋਫੈਸਰ ਵਰਗੇ ਉੱਘੇ ਪੇਸ਼ੇਵਰਾਂ ਦੇ ਬਰਾਬਰ ਖੜ੍ਹਾ ਕਰਦਾ ਹੈ।
ਇਸ ਸਬੰਧ ਵਿਚ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਅਧਿਕਾਰਤ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਵਿਜੇਨਗਰ ਜ਼ਿਲ੍ਹੇ ਦੇ ਕੁਡਲਿਗੀ ਵਿਚ ‘ਪਰਜਾ ਸੇਵਾ ਮੁਹਿੰਮ’ ਦੌਰਾਨ ਸਪਸ਼ਟ ਕੀਤਾ ਕਿ ਮਾਪੇ ਸਾਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਜੀਵਨ ਦਾ ਸਹੀ ਮਾਰਗ ਦਿਖਾ ਕੇ ਸਾਨੂੰ ਇਨਸਾਨ ਬਣਾਉਂਦੇ ਹਨ। ਸਿੱਖਿਆ ਦੇ ਖੇਤਰ ਵਿਚ ਦਿੱਤੀ ਜਾਣ ਵਾਲੀ ਇਹ ਸੇਵਾ ਰੱਬ ਦੀ ਇਬਾਦਤ ਦੇ ਬਰਾਬਰ ਹੈ। ‘ਟੀਆਰ’ ਸਿਰਫ਼ ਦੋ ਅੱਖਰ ਨਹੀਂ, ਸਗੋਂ ਪੂਰੀ ਜ਼ਿੰਦਗੀ ਸਮਾਜ ਅਤੇ ਬੱਚਿਆਂ ਦੇ ਭਵਿੱਖ ਨੂੰ ਸਮਰਪਤ ਕਰਨ ਦੀ ਮਿਸਾਲ ਹੋਇਆ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੈਬਨਿਟ ਬੈਠਕ ਵਿਚ ਚਰਚਾ ਦੇ ਬਾਅਦ, ਇਸ ਪੇਸ਼ੇ ਦੇ ਸਨਮਾਨ ਵਿਚ ਅਧਿਆਪਕਾਂ ਨੂੰ ਆਪਣੇ ਨਾਮ ਦੇ ਅੱਗੇ ‘ਟੀਆਰ’ (ਟੀਚਰ) ਲਗਾਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ, "ਜੋ ਸਮਾਜ ਆਪਣੇ ਅਧਿਆਪਕਾਂ ਦਾ ਸਨਮਾਨ ਕਰਦਾ ਹੈ, ਉਹ ਆਪਣੇ ਭਵਿੱਖ ਦਾ ਸਨਮਾਨ ਕਰਦਾ ਹੈ, ਸਮਾਜ ਦੋ ਕਿਸਮ ਦੇ ਲੋਕਾਂ ਨੂੰ ਰੱਬ ਵਰਗਾ ਦਾ ਦਰਜਾ ਦਿੰਦਾ ਹੈ। ਮਾਪੇ ਸਾਨੂੰ ਜਨਮ ਦਿੰਦੇ ਹਨ ਅਤੇ ਅਧਿਆਪਕ ਜੀਵਨ ਵਿਚ ਸਾਡੇ ਮਾਰਗਦਰਸ਼ਕ ਹੁੰਦੇ ਹਨ। ਤਾਲੀਮ ਦੇ ਜ਼ਰੀਏ ਸੇਵਾ ਕਰਨਾ ਰੱਬ ਦੀ ਇਬਾਦਤ ਵਾਂਗ ਹੈ। ਇਸ ਲਈ ਅਸੀਂ ਅਧਿਆਪਕਾਂ ਨੂੰ ਇਹ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਅਜਿਹਾ ਪੇਸ਼ਾ ਹੈ ਜੋ ਬਿਨਾਂ ਕਿਸੇ ਸਵਾਰਥ ਦੇ ਸਮਾਜ ਨੂੰ ਆਕਾਰ ਦਿੰਦਾ ਹੈ ਅਤੇ ਉਸ ਦਾ ਮਾਰਗਦਰਸ਼ਨ ਕਰਦਾ ਹੈ। ਫ਼ੌਜੀ, ਮਜ਼ਦੂਰ, ਅਧਿਆਪਕ ਅਤੇ ਕਿਸਾਨ ਦੇਸ਼ ਦੇ ਥੰਮ੍ਹ ਹਨ। ਸਾਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।