- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ੜੇ ਅਨਸਰਾਂ ਨੇ ਇਸ ਘਟਨਾ ਦਾ ਇਕ ਮਿੰਟ ਦਾ ਵੀਡੀਓ ਬਣਾ ਕੇ ਪੰਜ ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਜਦੋਂ ਇਹ ਵੀਡੀਓ ਪੁਲਿਸ ਤੱਕ ਪੁੱਜੀ, ਉਦੋਂ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਪੁਲਿਸ ਟੀਮਾਂ ਨੇ ਹੋਰ ਮੁਲਜ਼ਮਾਂ ਦੀ ਭਾਲ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਸ, ਬਦਾਯੂੰ : ਬਿਹਾਰ ਦੇ ਜਮੂਈ ਵਾਂਗ ਇੱਥੇ ਸ਼ਰਹ ਬਰੌਲੀਆ ਪਿੰਡ ਦੇ ਜੰਗਲ ਵਿਚ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਸੱਤ-ਅੱਠ ਗੁੰਡਿਆਂ ਨੇ ਪ੍ਰੇਮੀ ਜੋੜੇ ’ਤੇ ਜ਼ੁਲਮ ਕੀਤਾ ਤੇ ਕੁੱਟਮਾਰ ਕਰ ਕੇ ਉਸ ਦੇ ਪੈਸੇ ਲੁੱਟ ਲਏ। ਇਹੀ ਨਹੀਂ ਅਰਧਨਗਨ ਕੁੜੀ ਦੇ ਕਪੜੇ ਖੋਹ ਲਏ ਗਏ। ਉਹ ਗਿਡ਼ਗਿਡ਼ਾ ਰਹੀ ਸੀ ਪਰ ਉਸ ’ਤੇ ਤਰਸ ਕਰਨ ਦੀ ਬਜਾਏ, ਮੁਲਜ਼ਮਾਂ ਨੇ ਛੇੜਛਾੜ ਕੀਤੀ। ਉਨ੍ਹਾਂ ਨੇ ਉਸ ਨੂੰ ਕਪੜੇ ਨਹੀਂ ਪਾਉਣ ਦਿੱਤੇ। ਮਾੜੇ ਅਨਸਰਾਂ ਨੇ ਇਸ ਘਟਨਾ ਦਾ ਇਕ ਮਿੰਟ ਦਾ ਵੀਡੀਓ ਬਣਾ ਕੇ ਪੰਜ ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਜਦੋਂ ਇਹ ਵੀਡੀਓ ਪੁਲਿਸ ਤੱਕ ਪੁੱਜੀ, ਉਦੋਂ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਪੁਲਿਸ ਟੀਮਾਂ ਨੇ ਹੋਰ ਮੁਲਜ਼ਮਾਂ ਦੀ ਭਾਲ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਇਹ ਘਟਨਾ 17 ਸਤੰਬਰ ਨੂੰ ਵਾਪਰੀ ਸੀ। ਕੁੜੀ ਤੇ ਉਸ ਦਾ ਪ੍ਰੇਮੀ ਸ਼ਰਹ ਬਰੌਲੀਆ ਦੇ ਜੰਗਲ ਵਿਚ ਸਨ। ਉਸੇ ਦੌਰਾਨ, ਆਸ-ਪਾਸ ਤੁਰੇ-ਫਿਰਦੇ ਸੱਤ-ਅੱਠ ਗੁੰਡੇ ਪਹੁੰਚ ਗਏ। ਮਾੜੇ ਅਨਸਰਾਂ ਨੇ ਪ੍ਰੇਮੀ ਜੋੜੇ ਨੂੰ ਕਿਹਾ ਕਿ ਉਹ ਇਤਰਾਜ਼ਯੋਗ ਹਾਲਤ ਵਿਚ ਹਨ। ਇਸ ਦੌਰਾਨ ਗੁੰਡਿਆਂ ਨੇ ਨੌਜਵਾਨ ਦੀ ਜੇਬ ਵਿੱਚੋਂ 1500 ਰੁਪਏ ਕੱਢ ਲਏ। ਜਦੋਂ ਦੋ-ਤਿੰਨ ਗੁੰਡੇ ਅਰਧਨਗਨ ਕੁੜੀ ਵੱਲ ਵਧੇ, ਤਾਂ ਉਹ ਬਚਣ ਲਈ ਵਾਸਤੇ ਪਾਉਣ ਲੱਗੀ। ਮਾੜੇ ਅਨਸਰਾਂ ਨੇ ਉਸ ਦੇ ਕੱਪੜੇ ਖੋਹ ਲਏ ਤੇ ਅਸ਼ਲੀਲ ਵੀਡੀਓ ਵੀ ਬਣਾਇਆ। ਗੁੰਡਿਆਂ ਦੇ ਚੁੰਗਲ ਵਿੱਚੋਂ ਮਸਾਂ ਬਚੇ ਪ੍ਰੇਮੀ ਜੋੜੇ ਨੇ ਹਾਲੇ ਤੱਕ ਸ਼ਿਕਾਇਤ ਵੀ ਨਹੀਂ ਦਿੱਤੀ।
ਦਰਅਸਲ, ਵੀਰਵਾਰ ਨੂੰ ਕੁਝ ਨੌਜਵਾਨਾਂ ਨੂੰ ਇਸ ਘਟਨਾ ਅਤੇ ਵੀਡੀਓ ਬਾਰੇ ਪਤਾ ਲੱਗਾ। ਉਨ੍ਹਾਂ ਨੇ ਇਕ ਗੁੰਡੇ ਨੂੰ ਭਰੋਸੇ ਵਿਚ ਲੈ ਕੇ ਵੀਡੀਓ ਮੰਗੀ ਤਾਂ ਉਸ ਮਾੜੇ ਅਨਸਰਨ ਨੇ ਪੰਜ ਹਜ਼ਾਰ ਰੁਪਏ ਲਏ। ਸੀਓ ਆਲੋਕ ਸਿੱਧੂ ਦੱਸਦਾ ਹੈ ਕਿ ਵੀਰਵਾਰ ਦੁਪਹਿਰੇ ਇਕ ਵਿਅਕਤੀ ਤੋਂ ਘਟਨਾ ਦੀ ਜਾਣਕਾਰੀ ਅਤੇ ਸਬੂਤ ਵਜੋਂ ਵੀਡੀਓ ਪ੍ਰਾਪਤ ਹੋਈ ਹੈ। ਉਸ ਵਿਚ ਪੀੜਤ ਨੌਜਵਾਨ ਦੀ ਬਾਈਕ ਦੀ ਨੰਬਰ ਪਲੇਟ ਨਜ਼ਰ ਆ ਰਹੀ ਸੀ। ਉਸੇ ਦੇ ਆਧਾਰ ’ਤੇ ਨੌਜਵਾਨ ਅਤੇ ਮੁਟਿਆਰ ਦੀ ਪਛਾਣ ਕਰਕੇ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਥਾਣੇ ਆ ਕੇ ਘਟਨਾ ਬਾਰੇ ਦੱਸ ਦਿੱਤਾ ਹੈ। ਥਾਣਾ ਇੰਚਾਰਜ ਉਦੇਵੀਰ ਮੁਤਾਬਕ ਸੁਗੇਂਦਰ ਯਾਦਵ, ਬੇਚੈਨ ਜਾਟਵ, ਛੋਟੂ ਜਾਟਵ ਅਤੇ ਜੀਤੇਸ਼ ਦੇ ਨਾਲ ਕੁਝ ਹੋਰ ਮਾੜੇ ਅਨਸਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ੁੱਕਰਵਾਰ ਨੂੰ ਸੁਗੇਂਦਰ, ਬੇਚੈਨ ਅਤੇ ਛੋਟੇ ਨੂੰ ਕੋਰਟ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ।