
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੇ ਹਾਲੀਆ ਮਹੀਨਿਆਂ ਵਿਚ ਭਰਮਾਊ ਵਿਗਿਆਪਨਾਂ, ਝੂਠੇ ਦਾਅਵਿਆਂ ਅਤੇ ਲੇਬਲਿੰਗ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਫੂਡ ਕੰਪਨੀਆਂ ਨੂੰ 150 ਤੋਂ ਵੱਧ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।

ਨਵੀਂ ਦਿੱਲੀ, (ਪੀਟੀਆਈ) : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੇ ਹਾਲੀਆ ਮਹੀਨਿਆਂ ਵਿਚ ਭਰਮਾਊ ਵਿਗਿਆਪਨਾਂ, ਝੂਠੇ ਦਾਅਵਿਆਂ ਅਤੇ ਲੇਬਲਿੰਗ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਫੂਡ ਕੰਪਨੀਆਂ ਨੂੰ 150 ਤੋਂ ਵੱਧ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਉਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਿਨ੍ਹਾਂ ਕੰਪਨੀਆਂ ’ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਚ ਨੈਸਲੇ ਇੰਡੀਆ, ਪੈਪਸੀਕੋ, ਕੋਕਾ-ਕੋਲਾ ਇੰਡੀਆ ਵਰਗੇ ਪ੍ਰਸਿੱਧ ਬ੍ਰਾਂਡ ਸ਼ਾਮਲ ਹਨ। ਇਹ ਕਦਮ ਉਪਭੋਗਤਾਵਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਅਤੇ ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਈ-ਕਮਰਸ ਕੰਪਨੀਆਂ ਐਮਾਜ਼ੋਨ ਅਤੇ ਫਲਿਪਕਾਰਟ ਨੂੰ 12 ਨੋਟਿਸ ਭੇਜੇ ਗਏ ਹਨ। ਐਮਾਜ਼ੋਨ ਦੇ ਇਕ ਗੁਦਾਮ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।
ਕੇਐੱਫਸੀ, ਮੈਕਡੋਨਲਡਜ਼, ਪਿੱਜ਼ਾ ਹੱਟ, ਡੋਮੀਨੋਜ਼ ਅਤੇ ਕੋਸਟਾ ਕੌਫ਼ੀ ਵਰਗੇ ਫੂਡ ਸਰਵਿਸ ਆਊਟਲੈਟਸ ਨੂੰ 30 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ। ਡੋਮੀਨੋਜ਼ ਦੇ ਪੰਜ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ।