- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਘਟਨਾ ’ਚ ਪ੍ਰਿਆ ਧਾਮੋਨੇ ਤੇ ਗੰਗਾ ਧਾਮੋਨੇ ਗੰਭੀਰ ਜ਼ਖ਼ਮੀ ਹੋ ਗਈਆਂ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ, ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਫਰਿੱਜ ਫਟਣ ਤੋਂ ਬਾਅਦ ਅੱਗ ਲੱਗ ਗਈ।

ਬੇਲਗਾਵੀ (ਏਜੰਸੀ) : ਕਰਨਾਟਕ ਦੇ ਬੇਲਗਾਵੀ ’ਚ ਇੱਕ ਘਰ ’ਚ ਫਰਿੱਜ ਫਟਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਮ੍ਰਿਤਕਾਂ ਦੀ ਪਛਾਣ ਗਜਾਨਨ ਧਾਮੋਨੇ, ਰੋਸ਼ਨ ਧਾਮੋਨੇ, ਸ਼ਾਰਦਾ ਧਾਮੋਨੇ ਤੇ ਭਾਰਤੀ ਧਾਮੋਨੇ ਵਜੋਂ ਹੋਈ ਹੈ। ਇਸ ਘਟਨਾ ’ਚ ਪ੍ਰਿਆ ਧਾਮੋਨੇ ਤੇ ਗੰਗਾ ਧਾਮੋਨੇ ਗੰਭੀਰ ਜ਼ਖ਼ਮੀ ਹੋ ਗਈਆਂ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ, ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਫਰਿੱਜ ਫਟਣ ਤੋਂ ਬਾਅਦ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਪੂਰੇ ਘਰ ’ਚ ਫੈਲ ਗਈ, ਜਿਸ ਕਾਰਨ ਘਰ ’ਚ ਮੌਜੂਦ ਲੋਕ ਅੰਦਰ ਹੀ ਫਸ ਗਏ। ਪੀੜਤ ਬਾਹਰ ਨਹੀਂ ਨਿਕਲ ਸਕੇ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ।