ਕੇਦਾਰਨਾਥ ’ਚ ਮੁੜ ਬਰਫ਼ਬਾਰੀ, ਪਾਰਾ ਮਨਫ਼ੀ 10 ਡਿਗਰੀ; ਹੈਲੀ ਸੇਵਾਵਾਂ ਮੁਅੱਤਲ
ਮੀਂਹ ਤੇ ਬਰਫ਼ਬਾਰੀ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਠੰਢ ਵਧ ਗਈ ਹੈ। ਕੇਦਾਰਨਾਥ ਵਿਚ ਤਾਜ਼ਾ ਬਰਫ਼ਬਾਰੀ ਮਗਰੋਂ ਰਾਤ ਵੇਲੇ ਤਾਪਮਾਨ ਮਨਫ਼ੀ 10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦਕਿ ਸਵੇਰੇ ਇਹ ਮਨਫ਼ੀ 7 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ।
Publish Date: Sat, 31 Oct 2026 11:02 AM (IST)
Updated Date: Sat, 31 Oct 2026 11:04 AM (IST)
ਜਾਸ, ਦੇਹਰਾਦੂਨ : ਕੇਦਾਰਨਾਥ ਤੇ ਗੰਗੋਤਰੀ ਧਾਮ ਸਣੇ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ’ਤੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਬਰਫ਼ਬਾਰੀ ਜਾਰੀ ਰਹੀ। ਮੀਂਹ ਤੇ ਬਰਫ਼ਬਾਰੀ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਠੰਢ ਵਧ ਗਈ ਹੈ। ਕੇਦਾਰਨਾਥ ਵਿਚ ਤਾਜ਼ਾ ਬਰਫ਼ਬਾਰੀ ਮਗਰੋਂ ਰਾਤ ਵੇਲੇ ਤਾਪਮਾਨ ਮਨਫ਼ੀ 10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦਕਿ ਸਵੇਰੇ ਇਹ ਮਨਫ਼ੀ 7 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਖ਼ਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਰੁਦਰਪ੍ਰਯਾਗ ਦੇ ਫਾਟਾ, ਸਿਰਸੀ ਤੇ ਗੁਪਤਕਾਸ਼ੀ ਤੋਂ ਕੇਦਾਰਨਾਥ ਲਈ ਚਲਾਈਆਂ ਜਾਂਦੀਆਂ ਹੈਲੀ ਸੇਵਾਵਾਂ ਮੁਅੱਤਲ ਰਹੀਆਂ। ਚਾਰਧਾਮ ਅਤੇ ਆਦਿ ਕੈਲਾਸ਼ ਯਾਤਰਾ ਜਾਰੀ ਹੈ।