ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਫਰਵਰੀ ਨੂੰ ਨਵੀਂ ਪੀਐਮਓ ਇਮਾਰਤਾਂ, 'ਸੇਵਾ ਤੀਰਥ' ਅਤੇ 'ਕਰਤਵਯ ਭਵਨ' ਇੱਕ ਅਤੇ ਦੋ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ, ਉਹ ਸਾਊਥ ਬਲਾਕ ਵਿੱਚ ਅੰਤਿਮ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜੋ 125 ਸਾਲਾਂ ਬਾਅਦ ਬ੍ਰਿਟਿਸ਼ ਯੁੱਗ ਦੀ ਛਾਪ ਦੇ ਅੰਤ ਨੂੰ ਦਰਸਾਉਂਦੀ ਹੈ। ਪੁਰਾਣੇ ਉੱਤਰੀ ਅਤੇ ਦੱਖਣੀ ਬਲਾਕਾਂ ਨੂੰ 'ਯੁਗੇ ਯੁਗੇਨ ਭਾਰਤ ਰਾਸ਼ਟਰੀ ਅਜਾਇਬ ਘਰ' ਵਿੱਚ ਬਦਲ ਦਿੱਤਾ ਜਾਵੇਗਾ। ਇਹ ਕਦਮ ਪ੍ਰਸ਼ਾਸਨਿਕ ਢਾਂਚੇ ਨੂੰ ਬਸਤੀਵਾਦ ਤੋਂ ਮੁਕਤ ਕਰਨ ਦੀ ਸਰਕਾਰ ਦੀ ਪਹਿਲਕਦਮੀ ਦਾ ਹਿੱਸਾ ਹੈ।

ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਫਰਵਰੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੀ ਨਵੀਂ ਇਮਾਰਤ ‘ਸੇਵਾ ਤੀਰਥ’ ਅਤੇ ਕਰਤੱਵਿਆ ਭਵਨ ਇਕ ਅਤੇ ਦੋ ਦਾ ਸ਼ੁੱਕਰਵਾਰ ਸ਼ਾਮ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਪੀਐੱਮ ਮੋਦੀ ਇਸੇ ਦਿਨ ਦੱਖਣੀ ਬਲਾਕ ਵਿਚ ਕੇਂਦਰੀ ਕੈਬਨਿਟ ਦੀ ਇਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜੋ ਬ੍ਰਿਟਿਸ਼ ਯੁੱਗ ਦੇ ਸਕੱਤਰੇਤ ਭਵਨ ਵਿਚ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਨਵੇਂ ਕੰਪਲੈਕਸ ‘ਸੇਵਾ ਤੀਰਥ’ ਵਿਚ ਟਰਾਂਸਫਰ ਤੋਂ ਪਹਿਲਾਂ ਦੀ ਆਖਰੀ ਮੀਟਿੰਗ ਹੋਵੇਗੀ। ਇਹ ਭਾਰਤੀ ਕਾਰਜਪਾਲਿਕਾ ’ਤੇ ਲਗਪਗ 125 ਸਾਲਾਂ ਬਾਅਦ ਬ੍ਰਿਟਿਸ਼ ਛਾਪ ਦਾ ਅੰਤ ਹੀ ਨਹੀਂ ਸਗੋਂ ਆਜ਼ਾਦ ਆਧੁਨਿਕ ਭਾਰਤ ਦੀ ਨਿਰੰਤਰ ਕਾਰਜ ਪ੍ਰਣਾਲੀ ਦਾ ਨਵਾਂ ਪੜਾਅ ਹੋਵੇਗਾ।
ਅਧਿਕਾਰਤ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਪੀਐੱਮਓ ਵਿਚ ਆਖਰੀ ਕੈਬਨਿਟ ਮੀਟਿੰਗ ਹੋਵੇਗੀ, ਜੋ 1900 ਦੇ ਦਹਾਕੇ ਦੀ ਸ਼ੁਰੂਆਤ ਵਿਚ ਬ੍ਰਿਟਿਸ਼ ਆਰਕੀਟੈਕਟ ਹਰਬਰਟ ਬੇਕਰ ਵੱਲੋਂ ਬ੍ਰਿਟਿਸ਼ ਰਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਦੁਪਹਿਰ 4 ਵਜੇ ਨਿਰਧਾਰਤ ਇਸ ਕੈਬਨਿਟ ਮੀਟਿੰਗ ਤੋਂ ਬਾਅਦ ਪੀਐੱਮਓ ਦਾ ‘ਸੇਵਾ ਤੀਰਥ’ ਵਿਚ ਟਰਾਂਸਫਰ ਹੋਵੇਗਾ। ਇਹ ਕਦਮ ਇਕ ਯੁੱਗ ਦੇ ਅੰਤ ਦਾ ਪ੍ਰਤੀਕ ਹੋਵੇਗਾ, ਕਿਉਂਕਿ ਸਾਰੇ ਸਰਕਾਰੀ ਵਿਭਾਗ ਉੱਤਰੀ ਅਤੇ ਦੱਖਣੀ ਬਲਾਕਾਂ ਨੂੰ ਖਾਲੀ ਕਰ ਦੇਣਗੇ ਜੋ 1921 ਤੋਂ ਸੱਤਾ ਦਾ ਕੇਂਦਰ ਰਹੇ ਹਨ। ਸਰਕਾਰ ਇਨ੍ਹਾਂ ਪ੍ਰਸਿੱਧ ਭਵਨਾਂ ਨੂੰ ‘ਯੁਗੇ ਯੁਗੇਨ ਭਾਰਤ ਰਾਸ਼ਟਰੀ ਸੰਗ੍ਰਹਾਲੇ’ ਵਿਚ ਬਦਲਣ ਦੀ ਯੋਜਨਾ ਬਣਾ ਰਹੀ ਹੈ ਜੋ ਭਾਰਤ ਦੀ ਸੱਭਿਆਚਾਰਕ ਯਾਤਰਾ ਨੂੰ ਦਰਸਾਉਣ ਵਾਲਾ ਇਕ ਵਿਸ਼ਵ ਪੱਧਰੀ ਮਿਊਜ਼ੀਅਮ ਹੋਵੇਗਾ। ਇਹ ਟਰਾਂਸਫਰ ਭਾਰਤ ਦੀ ਪ੍ਰਸ਼ਾਸਕੀ ਵਾਸਤੂਕਲਾ ਅਤੇ ਸ਼ਾਸਨ ਨੂੰ ਬਸਤੀਵਾਦ ਤੋਂ ਮੁਕਤ ਕਰਨ ਲਈ ਸਰਕਾਰ ਦੀ ਵਿਆਪਕ ਪਹਿਲ ਦਾ ਹਿੱਸਾ ਹੈ। ਉੱਤਰੀ ਅਤੇ ਦੱਖਣੀ ਬਲਾਕ ਦੇਸ਼ ਵਿਚ 125 ਸਾਲ (ਬ੍ਰਿਟਿਸ਼ ਕਾਲ ਤੋਂ ਹੁਣ ਤੱਕ) ਤੋਂ ਸੱਤਾ ਦਾ ਕੇਂਦਰ ਰਹੇ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲਾ ਲੁਟੀਅਨਜ਼ ਦਿੱਲੀ ਦੇ ਰਾਏਸੀਨਾ ਹਿਲਜ਼ ਵਿਚ ਨਾਰਥ ਬਲਾਕ ਕੰਪਲੈਕਸ ਤੋਂ ਤਬਦੀਲ ਹੋ ਗਿਆ ਸੀ।