
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿਬਾਂਗ ਵੈਲੀ ਜ਼ਿਲ੍ਹੇ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਆ ਗਿਆ, ਜਿਸ ਨਾਲ ਪਾਸ਼ੂ ਪਾਣੀ ਆਰਮੀ ਕੈਂਪ 'ਚ 5ਵੀਂ ਗ੍ਰੇਨੇਡੀਅਰ ਦੇ ਦੋ ਸ਼ੈਲਟਰ ਵਹਿ ਗਏ। 5ਵੀਂ ਗ੍ਰੇਨੇਡੀਅਰ ਦੀਆਂ ਦੋ ਖੋਜ ਅਤੇ ਰਾਹਤ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ।

ਡਿਜੀਟਲ ਡੈਸਕ, ਈਟਾਨਗਰ : ਅਰੁਣਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਫੌਜ ਦੇ ਪੰਜ ਜਵਾਨ ਲਾਪਤਾ ਹਨ। ਸਟੇਟ ਇਮਰਜੈਂਸੀ ਆਪ੍ਰੇਸ਼ਨਜ਼ ਸੈਂਟਰ ਦੇ ਮੁਤਾਬਕ, ਇਹ ਦੋਵੇਂ ਘਟਨਾਵਾਂ ਸ਼ੁੱਕਰਵਾਰ ਸ਼ਾਮ ਨੂੰ ਹੋਈਆਂ। ਅਧਿਕਾਰੀਆਂ ਨੇ ਅੱਜ ਸ਼ਨੀਵਾਰ, 15 ਅਗਸਤ ਨੂੰ ਜਾਣਕਾਰੀ ਦਿੱਤੀ ਕਿ ਅਰੁਣਾਚਲ ਪ੍ਰਦੇਸ਼ ਦੇ ਦਿਬਾਂਗ ਵੈਲੀ ਜ਼ਿਲ੍ਹੇ 'ਚ ਭਾਰੀ ਬਾਰਿਸ਼ ਦੇ ਕਾਰਨ ਅਚਾਨਕ ਆਏ ਹੜ੍ਹ 'ਚ ਆਰਮੀ ਦੇ ਦੋ ਸ਼ੈਲਟਰ ਵਹਿ ਗਏ, ਜਿਸ ਨਾਲ ਪੰਜ ਜਵਾਨ ਲਾਪਤਾ ਹੋ ਗਏ ਹਨ।
ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ 'ਚ ਸੜਕ ਨਿਰਮਾਣ ਵਾਲੀ ਜਗ੍ਹਾ 'ਤੇ ਹੋਏ ਵੱਡੇ ਲੈਂਡਸਲਾਈਡ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਲੈਂਡਸਲਾਈਡ ਹੋਣ ਨਾਲ ਮਲਬੇ ਹੇਠਾਂ ਕਈ ਲੋਕ ਦੱਬ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਲੋਕਾਂ ਦੇ ਨਾਮ ਟਾਡੂ ਬਾਕੀ, ਤਾਜੀ ਰਾਏ, ਮਾਰਕੋਸ਼ ਬਸੁਮਤਾਰੀ ਅਤੇ ਬਾਬੁਲ ਅਲੀ ਦੱਸੇ ਜਾ ਰਹੇ ਹਨ।
ਅੱਪਰ ਸੁਬਨਸਿਰੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਬਾਬੁਲ ਅਲੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਖੋਜ ਤੇ ਰਾਹਤ ਮੁਹਿੰਮ ਲਈ ਨਾਚੋ ਪੁਲਿਸ ਸਟੇਸ਼ਨ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਡਪੋਰਿਜੋ ਤੋਂ ਫਾਇਰ ਅਤੇ ਇਮਰਜੈਂਸੀ ਸਰਵਿਸ ਦੇ ਜਵਾਨਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ, ਜਦੋਂ ਕਿ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ (SDRF) ਦੀ ਇੱਕ ਟੀਮ ਵੀ ਮੁਹਿੰਮ 'ਚ ਮਦਦ ਕਰੇਗੀ।
ਦਿਬਾਂਗ ਵੈਲੀ ਜ਼ਿਲ੍ਹੇ 'ਚ ਸ਼ੁੱਕਰਵਾਰ ਸ਼ਾਮ ਭਾਰੀ ਬਾਰਿਸ਼ ਕਾਰਨ ਹੜ੍ਹ ਆ ਗਿਆ, ਜਿਸ ਨਾਲ ਪਾਸ਼ੂ ਪਾਣੀ ਆਰਮੀ ਕੈਂਪ 'ਚ 5ਵੀਂ ਗ੍ਰੇਨੇਡੀਅਰ ਦੇ ਦੋ ਸ਼ੈਲਟਰ ਵਹਿ ਗਏ। 5ਵੀਂ ਗ੍ਰੇਨੇਡੀਅਰ ਦੀਆਂ ਦੋ ਖੋਜ ਅਤੇ ਰਾਹਤ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ 'ਚ ਆਰਮੀ ਦੇ ਸੱਤ ਜਵਾਨ ਵਹਿ ਗਏ ਸਨ, ਜਿਨ੍ਹਾਂ ਵਿੱਚੋਂ ਦੋ ਨੂੰ ਬਚਾਅ ਲਿਆ ਗਿਆ, ਜਦੋਂ ਕਿ ਪੰਜ ਅਜੇ ਵੀ ਲਾਪਤਾ ਹਨ। ਲਾਪਤਾ ਜਵਾਨਾਂ ਦੀ ਪਛਾਣ ਹਵਾਲਦਾਰ ਉਪੇਂਦਰ ਅਤੇ ਆਰਮੀ ਜਵਾਨ ਕੁੰਦਨ, ਵਿਨੋਦ, ਆਦਿਤਿਆ ਅਤੇ ਸਮੁੰਡਾ ਦੇ ਤੌਰ 'ਤੇ ਕੀਤੀ ਗਈ ਹੈ।
ਖੋਜ ਮੁਹਿੰਮ ਲਈ ITBP ਦੀ 58ਵੀਂ ਬਟਾਲੀਅਨ, ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਦੀ 62 RCC, ਸਥਾਨਕ ਵਲੰਟੀਅਰਾਂ ਅਤੇ ਅਰੁਣਾਚਲ ਪ੍ਰਦੇਸ਼ ਪੁਲਿਸ ਦੇ ਜਵਾਨਾਂ ਵਾਲੀਆਂ ਟੀਮਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ। ਪਾਸੀਘਾਟ ਤੋਂ SDRF ਦੀ ਇਕ ਟੀਮ ਵੀ ਬਚਾਅ ਮੁਹਿੰਮ 'ਚ ਮਦਦ ਲਈ ਜੁਟੀ ਹੈ।