ਸਿਹਤ ਸਪਲੀਮੈਂਟਸ ਖਾਣ ਵਾਲੇ ਹੋ ਜਾਣ ਸਾਵਧਾਨ! ਹੈਲਥਕੇਅਰ ਤੇ ਹਰਬਲ ਦੀਆਂ 6 'ਨਿਊਟਰਾਸਿਊਟੀਕਲ' ਕੰਪਨੀਆਂ 'ਤੇ ਡਿੱਗੀ ਗਾਜ, ਲਾਇਸੈਂਸ ਹੋਣਗੇ ਮੁਅੱਤਲ
ਜਿਨ੍ਹਾਂ ਛੇ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿਚ ਐਰੇਨ ਹਰਬਲਜ਼, ਐਕਵਾਬਲਿਸ ਲਾਈਫਸਾਇੰਸਿਜ਼, ਰਾਸਕਮ ਹੈਲਥਕੇਅਰ, ਸੁਪਰਕਿਊਰ ਬਾਇਓਟੈਕ, ਐਂਬਿਕੋ ਆਯੁਰਵੇਦਿਕ ਹੈਲਥਕੇਅਰ ਅਤੇ ਵੇਦਾਂਤ ਰੈਮੇਡੀਜ਼ ਸ਼ਾਮਲ ਹਨ।
Publish Date: Tue, 17 Nov 2026 11:35 AM (IST)
Updated Date: Tue, 17 Nov 2026 11:46 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਛੇ ਨਿਊਟਰਾਸਿਊਟੀਕਲ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਕੰਪਨੀਆਂ ’ਤੇ ਖੁਰਾਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।
‘ਨਿਊਟਰਾਸਿਊਟੀਕਲ’ ਸ਼ਬਦ ‘ਨਿਊਟ੍ਰਿਸ਼ਨ’ (ਪੋਸ਼ਣ) ਅਤੇ ‘ਫਾਰਮਾਸਿਊਟੀਕਲ’ (ਦਵਾਈ) ਤੋਂ ਮਿਲ ਕੇ ਬਣਿਆ ਹੈ। ਇਹ ਅਜਿਹੇ ਖੁਰਾਕੀ ਉਤਪਾਦ ਹੁੰਦੇ ਹਨ ਜੋ ਆਮ ਪੋਸ਼ਣ ਦੇਣ ਦੇ ਨਾਲ-ਨਾਲ ਬਿਮਾਰੀਆਂ ਦੀ ਰੋਕਥਾਮ ਵਿਚ ਵੀ ਮਦਦਗਾਰ ਹੁੰਦੇ ਹਨ।
ਐੱਫਐੱਸਐੱਸਏਆਈ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਕਿਹਾ ਕਿ ਖੁਰਾਕ ਸੁਰੱਖਿਆ ਸਬੰਧੀ ਨਿਯਮਾਂ ਦੀ ਗੰਭੀਰ ਉਲੰਘਣਾ ਦੇ ਮੱਦੇਨਜ਼ਰ ਲਾਇਸੈਂਸ ਮੁਅੱਤਲ ਕਰਨ ਸਮੇਤ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜਿਨ੍ਹਾਂ ਛੇ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿਚ ਐਰੇਨ ਹਰਬਲਜ਼, ਐਕਵਾਬਲਿਸ ਲਾਈਫਸਾਇੰਸਿਜ਼, ਰਾਸਕਮ ਹੈਲਥਕੇਅਰ, ਸੁਪਰਕਿਊਰ ਬਾਇਓਟੈਕ, ਐਂਬਿਕੋ ਆਯੁਰਵੇਦਿਕ ਹੈਲਥਕੇਅਰ ਅਤੇ ਵੇਦਾਂਤ ਰੈਮੇਡੀਜ਼ ਸ਼ਾਮਲ ਹਨ।