- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਨੇ ਪਰਾਏ ਰਿਸ਼ਤਿਆਂ ਦੇ ਮੋਹ ਵਿਚ ਆਪਣੇ ਪਰਿਵਾਰ ਦੇ ਖ਼ਿਲਾਫ਼ ਸਾਜ਼ਿਸ਼ ਰਚੀ। ਪੰਜ ਜਣੀਆਂ ਜਿੱਥੇ ਆਪਣੇ-ਆਪਣੇ ਪਤੀ ਦੇ ਕਤਲ ਦੀਆਂ ਗੁਨਹਗਾਰ ਹਨ, ਉੱਥੇ ਛੇਵੀਂ ਜਣੀ ਨੇ ਤਾਂ ਆਪਣੀ ਕੁੱਥੋਂ ਜਨਮੇ ਪੁੱਤਰ ਹੀ ਮਰਵਾ ਦਿੱਤਾ ਸੀ। ਇਸ ਬੈਰਕ ਦਾ ਦ੍ਰਿਸ਼ ਹਰ ਸਵੇਰ ਹੋਰਨਾਂ ਬੈਰਕਾਂ ਤੋਂ ਕੁਝ ਵੱਖਰਾ ਹੁੰਦਾ ਹੈ। ਸਵੇਰੇ-ਸਵੇਰੇ ਸੁੰਦਰ ਕਾਂਡ ਦੇ ਪਾਠ ਦੇ ਨਾਲ ਭਜਨ-ਕੀਰਤਨ ਦੀ ਧੁਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹਰ ਸਵੇਰ ਇਹ ਪੰਜੇ ਜਣੀਆਂ ਭਗਤੀ ਦੇ ਜ਼ਰੀਏ ਆਪਣੇ ਅੰਦਰ ਦੇ ਅਪਰਾਧਬੋਧ ਨਾਲ ਜੂਝਦੀਆਂ ਨਜ਼ਰ ਆਉਂਦੀਆਂ ਹਨ।

ਸੁਸ਼ੀਲ ਕੁਮਾਰ, ਜਾਗਰਣ, ਮੇਰਠ : ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਵਰਜਿਤ ਰਿਸ਼ਤੇ ਵਿਚ ਪਏ ਵਿਆਹੇ ਬੰਦੇ-ਜ਼ਨਾਨੀਆਂ ਕਈ ਵਾਰ ਪਰਿਵਾਰਕ ਮੈਂਬਰਾਂ ਦੀ ਜਾਨ ਵੀ ਲੈ ਲੈਂਦੇ ਹਨ। ਇਵੇਂ ਹੀ ਮੇਰਠ ਦੇ ਪ੍ਰਸਿੱਧ ਅਤੁਲ ਪੰਵਾਰ ਹੱਤਿਆਕਾਂਡ ਨੇ ਇਕ ਵਾਰ ਫਿਰ ਉਹ ਕਾਲੇ ਪੰਨੇ ਖੋਲ੍ਹ ਦਿੱਤੇ ਹਨ, ਜਿੱਥੇ ਪਤਨੀਆਂ ਨੇ ਆਪਣੇ-ਆਪਣੇ ਸੁਹਾਗ ਦੀ ਜਾਨ ਲੈ ਲਈ ਸੀ। ਚੌਧਰੀ ਚਰਣ ਸਿੰਘ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ 12ਏ ਵਿਚ ਛੇ ਔਰਤਾਂ ਵੀ ਬੰਦ ਹਨ। ਇਨ੍ਹਾਂ ਨੇ ਪਰਾਏ ਰਿਸ਼ਤਿਆਂ ਦੇ ਮੋਹ ਵਿਚ ਆਪਣੇ ਪਰਿਵਾਰ ਦੇ ਖ਼ਿਲਾਫ਼ ਸਾਜ਼ਿਸ਼ ਰਚੀ। ਪੰਜ ਜਣੀਆਂ ਜਿੱਥੇ ਆਪਣੇ-ਆਪਣੇ ਪਤੀ ਦੇ ਕਤਲ ਦੀਆਂ ਗੁਨਹਗਾਰ ਹਨ, ਉੱਥੇ ਛੇਵੀਂ ਜਣੀ ਨੇ ਤਾਂ ਆਪਣੀ ਕੁੱਥੋਂ ਜਨਮੇ ਪੁੱਤਰ ਹੀ ਮਰਵਾ ਦਿੱਤਾ ਸੀ। ਇਸ ਬੈਰਕ ਦਾ ਦ੍ਰਿਸ਼ ਹਰ ਸਵੇਰ ਹੋਰਨਾਂ ਬੈਰਕਾਂ ਤੋਂ ਕੁਝ ਵੱਖਰਾ ਹੁੰਦਾ ਹੈ। ਸਵੇਰੇ-ਸਵੇਰੇ ਸੁੰਦਰ ਕਾਂਡ ਦੇ ਪਾਠ ਦੇ ਨਾਲ ਭਜਨ-ਕੀਰਤਨ ਦੀ ਧੁਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹਰ ਸਵੇਰ ਇਹ ਪੰਜੇ ਜਣੀਆਂ ਭਗਤੀ ਦੇ ਜ਼ਰੀਏ ਆਪਣੇ ਅੰਦਰ ਦੇ ਅਪਰਾਧਬੋਧ ਨਾਲ ਜੂਝਦੀਆਂ ਨਜ਼ਰ ਆਉਂਦੀਆਂ ਹਨ।
ਜੇਲ੍ਹ ਵਿਚ ਇਸ ਵੇਲੇ 67 ਜਣੀਆਂ ਬੰਦ ਹਨ, ਜਿਨ੍ਹਾਂ ਨੂੰ ਬੈਰਕ 12ਏ ਅਤੇ 12ਬੀ ਵਿਚ ਰੱਖਿਆ ਗਿਆ ਹੈ। ਇਕ ਜਣੀ ਦਾਮਿਨੀ ਹੈ ਜੋ ਕਿ ਸਕੂਲ ਦੀ ਪ੍ਰਿੰਸੀਪਲ ਸੀ, ਤੇ ਉਸ ਨੇ ਆਪਣੇ ਪਤੀ ਨੂੰ ਸੱਪ ਤੋਂ ਡੰਗ ਮਾਰ ਕੇ ਮਰਵਾ ਦਿੱਤਾ ਸੀ। ਦਾਮਿਨੀ ਨੂੰ ਵੀ ਇਸ ਬੈਰਕ ਵਿਚ ਮੁਸਕਾਨ, ਅੰਜਲੀ, ਰਵਿਤਾ, ਕੋਮਲ ਅਤੇ ਗੁਰਪ੍ਰੀਤ ਕੌਰ ਦੇ ਨਾਲ ਰੱਖਿਆ ਗਿਆ ਹੈ। ਜੇਲ੍ਹ ਪ੍ਰਬੰਧਕਾਂ ਮੁਤਾਬਕ ਦਾਮਿਨੀ ਇਸ ਵੇਲੇ ਕਿਸੇ ਨਾਲ ਬੋਲਦੀ ਨਹੀਂ। ਜੇਲ੍ਹ ਅਧਿਕਾਰੀ ਵੀਰੇਸ਼ ਰਾਜ ਸ਼ਰਮਾ ਦੱਸਦਾ ਹੈ ਕਿ ਇਨ੍ਹਾਂ ਕੈਦੀ ਔਰਤਾਂ ਨੂੰ ਇੱਕੋ ਬੈਰਕ ਵਿਚ ਰੱਖਣ ਦਾ ਮਕਸਦ ਇਹ ਹੈ ਕਿ ਉਹ ਇਕ-ਦੂਜੀ ਦਾ ਸਹਾਰਾ ਬਣ ਸਕਣ। ਇਨ੍ਹਾਂ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੈ। ਜਦੋਂ ਪਰਿਵਾਰਕ ਮੈਂਬਰ ਮਿਲਣ ਆਉਂਦੇ ਹਨ, ਤਾਂ ਉਨ੍ਹਾਂ ਦਾ ਭਾਵਨਾਤਮਕ ਸੰਤੁਲਨ ਟੁੱਟ ਜਾਂਦਾ ਹੈ ਤੇ ਕਹਿੰਦੀਆਂ ਨੇ ਕਿ ਮੱਤ ਮਾਰੀ ਗਈ ਸੀ ਕਿ ਆਪਣਾ ਹੀ ਘਰ ਬਰਬਾਦ ਕਰ ਲਿਆ। ਸਵੇਰੇ ਸੁੰਦਰ ਕਾਂਡ ਦੇ ਪਾਠ ਤੋਂ ਉਪਰੰਤ ਮੁਸਕਾਨ ਆਪਣੀ ਧੀ ਨਾਲ ਵਕਤ ਗੁਜ਼ਾਰਦੀ ਹੈ, ਜਦਕਿ ਅੰਜਲੀ, ਗੁਰਪ੍ਰੀਤ, ਰਵਿਤਾ ਅਤੇ ਕੋਮਲ ਸਿਲਾਈ-ਕਢਾਈ ਦੇ ਕੰਮ ਵਿਚ ਲੱਗ ਜਾਂਦੀਆਂ ਹਨ।
ਯਾਦ ਰਹੇ, 3 ਮਾਰਚ, 2025 ਨੂੰ ਮੁਸਕਾਨ ਰਸਤੋਗੀ ਨੇ ਆਪਣੇ ਪੁਰਾਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਮਾਸੂਮ ਪਤੀ ਸੌਰਭ ਦੀ ਹੱਤਿਆ ਕਰ ਕੇ ਲਾਸ਼ ਨੂੰ ਨੀਲੇ ਡਰੰਮ ਵਿਚ ਪਾ ਕੇ ਉੱਪਰੋਂ ਸੀਮੈਂਟ ਨਾਲ ਭਰ ਦਿੱਤਾ ਸੀ। ਇਵੇਂ ਹੀ ਨਵੰਬਰ, 2025 ਨੂੰ ਅੰਜਲੀ ਨੇ ਪ੍ਰੇਮੀ ਅਜੈ ਨਾਲ ਮਿਲ ਕੇ ਪਤੀ ਰਾਹੁਲ ਦੀ ਗੋਲੀ ਮਾਰ ਕੇ ਹੱਤਿਆ ਕਰਵਾ ਦਿੱਤੀ ਸੀ। ਰਵਿਤਾ ਨੇ 17 ਅਪ੍ਰੈਲ, 2025 ਨੂੰ ਪ੍ਰੇਮੀ ਅਮਰਦੀਪ ਦੇ ਨਾਲ ਮਿਲ ਕੇ ਪਤੀ ਅਮਿਤ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਨੂੰ ਲੁਕਾਉਣ ਲਈ ਸੱਪ ਖ਼ਰੀਦ ਕੇ ਮਾਸੂਮ ਪਤੀ ਦੇ ਬਿਸਤਰੇ ਉੱਤੇ ਛੱਡ ਦਿੱਤਾ ਸੀ। ਕੋਮਲ ਨੇ ਆਪਣੇ ਭੈਣ ਦੇ ਮੰਗੇਤਰ ਗੁਲਸ਼ਨ ਨਾਲ ਮਿਲ ਕੇ ਇਸੇ ਸਾਲ 4 ਅਪ੍ਰੈਲ ਨੂੰ ਪਤੀ ਨੈਨ ਸਿੰਘ ਦੀ ਭਾੜੇ ਦੇ ਸ਼ੂਟਰਾਂ ਕੋਲੋਂ ਹੱਤਿਆ ਕਰਵਾ ਦਿੱਤੀ ਸੀ। ਨੈਨ ਸਿੰਘ ਬੀਐੱਸਐੱਫ ਦਾ ਜਵਾਨ ਸੀ। ਗੁਰਪ੍ਰੀਤ ਨੇ ਇਸੇ ਸਾਲ 17 ਜੂਨ ਨੂੰ ਪੁਰਾਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਸੱਤ ਸਾਲਾ ਪੁੱਤਰ ਦੀ ਹੱਤਿਆ ਕਰਵਾਈ ਸੀ। ਹੁਣ ਇਹ ਸਾਰੀਆਂ ਜਣੀਆਂ ਜੇਲ੍ਹ ਦੀ ਚਾਰਦੀਵਾਰੀ ਵਿਚ ਰਹਿੰਦੀਆਂ ਹਨ। ਸਵੇਰ ਵੇਲੇ ਇਹ ਭਜਨ ਬੰਦਗੀ ਕਰਦੀਆਂ ਹਨ ਤੇ ਦਿਨ ਦਾ ਅੰਤ ਪਛਤਾਵੇ ਨਾਲ ਹੁੰਦਾ ਹੈ।