- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਓਪਨਏਆਈ ਦੇ ਸਿਸਟਮ ’ਚ ਤਕਨੀਕੀ ਖਾਮੀਆਂ ਖ਼ੁਦ ਲੱਭੀਆਂ ਤੇ ਹੈਕਿੰਗ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇਕ ਹੋਰ ਅਮਰੀਕੀ ਏਆਈ ਕੰਪਨੀ ਐਂਥ੍ਰੋਪਿਕ ਦੇ ਏਆਈ ਚੈਟਬੋਟ ਕਲਾਡ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਏਆਈ ਦੀ ਮਦਦ ਨਾਲ ਹੁਣ ਸਾਈਬਰ ਸੁਰੱਖਿਆ ਦੀਆਂ ਉਹ ਪਰਤਾਂ ਵੀ ਤੇਜ਼ੀ ਨਾਲ ਪਰਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਤੋੜਣਾ ਕਦੇ ਬਹੁਤ ਗੁੰਝਲਦਾਰ ਅਤੇ ਸਮਾਂ ਲੈਣ ਵਾਲਾ ਕੰਮ ਮੰਨਿਆ ਜਾਂਦਾ ਸੀ।

ਜੇਐੱਨਐੱਨ, ਨਵੀਂ ਦਿੱਲੀ : ਤਿੰਨ ਭਾਰਤੀ ਸਾਈਬਰ ਸੁਰੱਖਿਆ ਖੋਜਕਾਰਾਂ ਨੇ ਅਮਰੀਕੀ ਏਆਈ ਕੰਪਨੀ ਓਪਨਏਆਈ ਦੇ ਸੁਰੱਖਿਆ ਸਿਸਟਮ ਵਿਚ ਸੰਨ੍ਹ ਲਾਉਂਦੇ ਹੋਏ ਸਿਰਫ 72 ਘੰਟਿਆਂ ਵਿਚ ਸਿਸਟਮ ਨੂੰ ਹੈਕ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਕੰਪਨੀ ਦੇ ਕਰਮਚਾਰੀਆਂ ਦੇ ਖਾਤਿਆਂ ਅਤੇ ਨਿੱਜੀ ਗਿਟਹਬ ਰਿਪੋਜ਼ਿਟਰੀ ਤੱਕ ਪਹੁੰਚ ਬਣਾਈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਓਪਨਏਆਈ ਦੇ ਸਿਸਟਮ ’ਚ ਤਕਨੀਕੀ ਖਾਮੀਆਂ ਖ਼ੁਦ ਲੱਭੀਆਂ ਤੇ ਹੈਕਿੰਗ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇਕ ਹੋਰ ਅਮਰੀਕੀ ਏਆਈ ਕੰਪਨੀ ਐਂਥ੍ਰੋਪਿਕ ਦੇ ਏਆਈ ਚੈਟਬੋਟ ਕਲਾਡ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਏਆਈ ਦੀ ਮਦਦ ਨਾਲ ਹੁਣ ਸਾਈਬਰ ਸੁਰੱਖਿਆ ਦੀਆਂ ਉਹ ਪਰਤਾਂ ਵੀ ਤੇਜ਼ੀ ਨਾਲ ਪਰਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਤੋੜਣਾ ਕਦੇ ਬਹੁਤ ਗੁੰਝਲਦਾਰ ਅਤੇ ਸਮਾਂ ਲੈਣ ਵਾਲਾ ਕੰਮ ਮੰਨਿਆ ਜਾਂਦਾ ਸੀ।
ਹਾਲਾਂਕਿ, ਇਹ ਕੋਈ ਅਣਅਧਿਕਾਰਤ ਸਾਈਬਰ ਹਮਲਾ ਨਹੀਂ ਸੀ, ਬਲਕਿ ਓਪਨਏਆਈ ਦੇ ਬੱਗ-ਬਾਊਂਟੀ ਪ੍ਰੋਗਰਾਮ ਤਹਿਤ ਕੀਤਾ ਗਿਆ ਅਧਿਕਾਰਤ ਸੁਰੱਖਿਆ ਪ੍ਰੀਖਣ ਸੀ। ਖੋਜਕਾਰਾਂ ਦਾ ਮਕਸਦ ਕੰਪਨੀ ਦੇ ਸਿਸਟਮ ਵਿਚ ਮੌਜੂਦ ਕਮਜ਼ੋਰੀਆਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਉਣਾ ਸੀ, ਤਾਂ ਜੋ ਸਮੇਂ ’ਤੇ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ‘ਵਾਲ ਸਟ੍ਰੀਟ ਜਰਨਲ’ ਮੁਤਾਬਕ ਤਿੰਨੋਂ ਖੋਜਕਾਰਾਂ ਨੇ ਜੁਲਾਈ ਵਿਚ ਓਪਨਏਆਈ ਦੀਆਂ ਸੁਰੱਖਿਆ ਖ਼ਾਮੀਆਂ ਦਾ ਪ੍ਰੀਖਣ ਕੀਤਾ। ਖਾਮੀ ਲੱਭਣ ਤੋਂ ਲੈ ਕੇ ਉਸ ਦਾ ਫਾਇਦਾ ਚੁੱਕਣ ਲਈ ਜ਼ਰੂਰੀ ਐਕਸਪਲੋਇਟ ਤਿਆਰ ਕਰਨ ਅਤੇ ਕੰਪਨੀ ਦੀ ਨਿੱਜੀ ਰਿਪੋਜ਼ਿਟਰੀ ਤੱਕ ਪਹੁੰਚ ਹਾਸਲ ਕਰਨ ਦੀ ਪੂਰੀ ਪ੍ਰਕਿਰਿਆ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪੂਰੀ ਹੋ ਗਈ। ਇਸ ਪੂਰੇ ਪ੍ਰੀਖਣ ਦੌਰਾਨ ਏਆਈ ਟੋਕਨ ’ਤੇ 3000 ਡਾਲਰ ਤੋਂ ਵੀ ਘੱਟ ਖਰਚ ਆਇਆ। ਪਰੀਖਣ ਤੋਂ ਬਾਅਦ ਓਪਨਏਆਈ ਨੇ ਸਾਹਮਣੇ ਆਈ ਸੁਰੱਖਿਆ ਖ਼ਾਮੀਆਂ ਨੂੰ ਦੂਰ ਕੀਤਾ ਅਤੇ ਖੋਜਕਾਰਾਂ ਨੂੰ 6500 ਡਾਲਰ ਦਾ ਇਨਾਮ ਦਿੱਤਾ।
--------
ਏਆਈ ਨੇ ਮੁਸ਼ਕਲ ਕੰਮ ਨੂੰ ਤੇਜ਼ੀ ਨਾਲ ਕੀਤਾ ਪੂਰਾ
ਖੋਜਕਾਰਾਂ ਨੇ ਓਪਨਏਆਈ ਦੇ ਜਨਤਕ ਕਮਿਊਨਿਟੀ ਫੋਰਮ ਵਿਚ ਸੁਰੱਖਿਆ ਖਾਮੀ ਦਾ ਪਤਾ ਲਗਾਇਆ। ਇਹ ਖਾਮੀ ਉਸ ਤਰੀਕੇ ਨਾਲ ਜੁੜੀ ਸੀ, ਜਿਸ ਨਾਲ ਫੋਰਮ ਕੁਝ ਇਮੇਜ ਫਾਈਲਾਂ ਨੂੰ ਸੰਭਾਲਦਾ ਸੀ। ਖੋਜਕਾਰਾਂ ਮੁਤਾਬਕ ਇਸ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਫੋਰਮ ਦੇ ਸਰਵਰ ’ਤੇ ਕੋਡ ਚਲਾਉਣ ਦੀ ਸਥਿਤੀ ਪੈਦਾ ਕੀਤੀ ਜਾ ਸਕਦੀ ਸੀ। ਇਸ ਤੋਂ ਬਾਅਦ ਟੀਮ ਨੇ ਐਂਥ੍ਰੋਪਿਕ ਦੇ ਏਆਈ ਚੈਟਬੋਟ ਕਲਾਡ ਦੀ ਮਦਦ ਨਾਲ ਖਾਮੀ ਦੀ ਜਾਂਚ ਕੀਤੀ ਅਤੇ ਇਕ ਕਾਰਗਰ ਐਕਸਪਲੋਇਟ ਤਿਆਰ ਕੀਤਾ।
---------
ਤਿੰਨੋਂ ਭਾਰਤੀ ਸਾਈਬਰ ਸੁਰੱਖਿਆ ਦੇ ਮਾਹਿਰ
ਹਰਸ਼ ਜੈਸਵਾਲ, ਮੋਹਨ ਪੇਢਾਪਤੀ ਅਤੇ ਰਾਹੁਲ ਮੈਣੀ ਸਾਈਬਰ ਸੁਰੱਖਿਆ ਸਟਾਰਟਅਪ ‘ਹੈਕਟ੍ਰਾਨ ਏਆਈ’ ਨਾਲ ਜੁੜੇ ਹੋਏ ਹਨ ਅਤੇ ਤਿੰਨੋਂ ਇਸ ਦੇ ਸਹਿ-ਸੰਸਥਾਪਕ ਹਨ। ਮੋਹਨ ਪੇਢਾਪਤੀ ਕੰਪਨੀ ਦੇ ਸੀਟੀਓ ਹਨ। ਉਹ ਇਸ ਤੋਂ ਪਹਿਲਾਂ ਇਲੈਕਟ੍ਰੋਵੋਲਟ ਇੰਫੋਸੈਕ, ਕਿਊਰ53 ਅਤੇ ਆਈਜੈਨ ਵੇਕਟਰਸ ਵਰਗੀਆਂ ਕੰਪਨੀਆਂ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਂਧਰ ਪ੍ਰਦੇਸ਼ ਤੋਂ 2021 ਵਿਚ ਬੀਟੈੱਕ ਕੀਤਾ ਹੈ।
ਹਰਸ਼ ਇਸ ਤੋਂ ਪਹਿਲਾਂ ਐਪਲ, ਪੇਪਾਲ ਅਤੇ ਗਿਟਹਬ ਦੇ ਨਾਲ-ਨਾਲ ਪ੍ਰੋਜੈਕਟ ਡਿਸਕਵਰੀ, ਜੋਮਾਟੋ ਅਤੇ ਕਿਊਰ53 ਵਿਚ ਸੁਰੱਖਿਆ ਇੰਜੀਨੀਅਰ ਅਤੇ ਖੋਜਕਰਤਾ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ। ਜਦਕਿ, ਦਿੱਲੀ ਸਥਿਤ ਭਾਰਤੀ ਵਿਦਿਆਪੀਠ ਦੇ ਸਾਬਕਾ ਵਿਦਿਆਰਥੀ ਰਾਹੁਲ ਮੈਣੀ ਹੈਕਟ੍ਰਾਨ ਏਆਈ ਵਿਚ ਵਲਨਰੇਬਿਲਿਟੀ ਰਿਸਰਚਰ ਹਨ। ਉਹ ਕੋਬਾਲਟ, ਸਾਈਨੈਕ ਰੈੱਡ ਟੀਮ, ਹੈਕਰਵਨ ਅਤੇ ਬੱਗਕ੍ਰਾਊਡ ਵਿਚ ਪੇਂਟੇਸਟਰ ਅਤੇ ਬੱਗ ਹੰਟਰ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਹਨ।