- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ ਅਧਿਆਪਕਾ ਕਰਮਿਲਾ ਟੋਪੋ ਦੇ ਸਾਹਮਣੇ ਹਰ ਮੁਸ਼ਕਲ ਹਾਰ ਮੰਨ ਲੈਂਦੀ ਹੈ। ਕਰਮਿਲਾ ਟੋਪੋ ਅਤੇ ਉਨ੍ਹਾਂ ਦੀ ਸਾਥੀ ਅਧਿਆਪਕਾ ਸੰਧਿਆ ਹਾਲਦਾਰ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਨਦੀ ਪਾਰ ਕਰਦੀਆਂ ਹਨ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਪਹੁੰਚਦੀਆਂ ਹਨ। ਦੋਵੇਂ ਅਧਿਆਪਕਾਵਾਂ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਪਿੰਡ ਧੌਰਪੁਰ ਦੇ ਪ੍ਰਾਇਮਰੀ ਸਕੂਲ ਵਿਚ ਮੁਲਾਜ਼ਮ ਹਨ।

ਅਸੀਮ ਸੇਨਗੁਪਤਾ, ਨਈ ਦੁਨੀਆ ਪ੍ਰਤੀਨਿਧੀ, ਅੰਬਿਕਾਪੁਰ : ਗੋਦ ਵਿਚ ਕੱਪੜੇ ਨਾਲ ਬੰਨ੍ਹੀ 9 ਮਹੀਨਿਆਂ ਦੀ ਬੇਟੀ, ਦੂਜੇ ਹੱਥ ਵਿਚ ਛਤਰੀ, ਮੋਢੇ ’ਤੇ ਬੈਗ ਅਤੇ ਸਾਹਮਣੇ ਆਫਰੀ ਨਦੀ ਹੁੰਦੀ ਹੈ। ਦੂਜੇ ਪਾਸੇ ਅਧਿਆਪਕਾ ਕਰਮਿਲਾ ਟੋਪੋ ਦੇ ਸਾਹਮਣੇ ਹਰ ਮੁਸ਼ਕਲ ਹਾਰ ਮੰਨ ਲੈਂਦੀ ਹੈ। ਕਰਮਿਲਾ ਟੋਪੋ ਅਤੇ ਉਨ੍ਹਾਂ ਦੀ ਸਾਥੀ ਅਧਿਆਪਕਾ ਸੰਧਿਆ ਹਾਲਦਾਰ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਨਦੀ ਪਾਰ ਕਰਦੀਆਂ ਹਨ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਪਹੁੰਚਦੀਆਂ ਹਨ। ਦੋਵੇਂ ਅਧਿਆਪਕਾਵਾਂ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਪਿੰਡ ਧੌਰਪੁਰ ਦੇ ਪ੍ਰਾਇਮਰੀ ਸਕੂਲ ਵਿਚ ਮੁਲਾਜ਼ਮ ਹਨ।
ਜੰਗਲਾਂ ਵਿਚਾਲੇ ਵੱਸੇ ਇਸ ਪਿੰਡ ਵਿਚ 15 ਤੋਂ 20 ਘਰ ਹਨ। ਇੱਥੇ ਤੱਕ ਪਹੁੰਚਣ ਲਈ ਬਰਸਾਤ ਵਿਚ ਮੋਰਨ ਅਤੇ ਇਰੀਆ ਨਦੀ ਦੇ ਸੰਗਮ ਨੂੰ ਪਾਰ ਕਰਨਾ ਪੈਂਦਾ ਹੈ। ਸਰਕਾਰ ਨੇ ਸਾਲ 2005 ਵਿਚ ਇੱਥੇ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਸੀ। ਇਸ ਸਕੂਲ ਵਿਚ ਇਸ ਸਮੇਂ 9 ਬੱਚੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਦੋ ਔਰਤ ਅਧਿਆਪਕਾਵਾਂ ਕਰਮਿਲਾ ਟੋਪੋ ਅਤੇ ਸੰਧਿਆ ਹਾਲਦਾਰ ਮੁਲਾਜ਼ਮ ਹਨ। ਕਰਮਿਲਾ ਕੁਝ ਮਹੀਨੇ ਪਹਿਲਾਂ ਹੀ ਮਾਂ ਬਣੀ ਹੈ ਅਤੇ ਉਨ੍ਹਾਂ ਦੀ ਬੇਟੀ 9 ਮਹੀਨਿਆਂ ਦੀ ਹੈ ਪਰ ਅਧਿਆਪਨ ਪ੍ਰਤੀ ਉਨ੍ਹਾਂ ਦਾ ਸਮਰਪਣ ਬੇਮਿਸਾਲ ਹੈ। ਕਰਮਿਲਾ ਦਾ ਪਤੀ ਵੀ ਅਧਿਆਪਕ ਹੈ।
-------
ਦੀਦੀ ਕੱਲ੍ਹ ਆਓਗੀ ਨਾ? : ਅਧਿਆਪਕਾਵਾਂ ਨੇ ਦੱਸਿਆ ਕਿ ਉਹ ਘਰ ਤੋਂ ਨਿਕਲਦੀਆਂ ਤਾਂ ਸਕੂਟੀ ’ਤੇ ਹੁੰਦੀਆਂ ਹਨ, ਪਰ ਉਸ ਨੂੰ ਮੜਨਾ ਨਾਂ ਦੇ ਪਿੰਡ ਵਿਚ ਖੜ੍ਹੀ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਦੋਵੇਂ ਕਰੀਬ ਤਿੰਨ ਕਿੱਲੋਮੀਟਰ ਦਾ ਪਥਰੀਲਾ ਰਾਹ ਪੈਦਲ ਤੈਅ ਕਰਦੀਆਂ ਹਨ, ਫਿਰ ਨਦੀ ਪਾਰ ਕਰਦੀਆਂ ਹਨ। ਇਸ ਤੋਂ ਬਾਅਦ ਉਹ ਸਕੂਲ ਪਹੁੰਚਦੀਆਂ ਹਨ। ਕਰਮਿਲਾ ਟੋਪੋ ਦੱਸਦੀ ਹੈ ਕਿ ਡਰ ਤਾਂ ਲੱਗਦਾ ਹੈ, ਪਾਣੀ ਦਾ ਵਹਾਅ ਹੁੰਦਾ ਹੈ, ਗੋਦ ਵਿਚ ਬੱਚੀ ਵੀ ਰਹਿੰਦੀ ਹੈ। ਉਹ ਸਾਲ 2014 ਤੋਂ ਇਸ ਸਕੂਲ ਵਿਚ ਮੁਲਾਜ਼ਮ ਹਨ ਜਦਕਿ ਸੰਧਿਆ ਹਾਲਦਾਰ ਦੀ ਡਿਊਟੀ ਉਨ੍ਹਾਂ ਤੋਂ ਬਾਅਦ ਲੱਗੀ ਹੈ। ਉਹ ਦੱਸਦੀ ਹੈ ਕਿ ਬੱਚਿਆਂ ਦਾ ਇਹ ਪੁੱਛਣਾ ਕਿ ‘ਦੀਦੀ ਕੱਲ੍ਹ ਆਓਗੀ ਨਾ..?’ ਉਨ੍ਹਾਂ ਨੂੰ ਹਰ ਹਾਲਤ ਵਿਚ ਸਕੂਲ ਖਿੱਚ ਲਿਆਉਂਦਾ ਹੈ। ਦੋਵਾਂ ਦੇ ਇਸ ਜਜ਼ਬੇ ਦੀ ਸ਼ਲਾਘਾ ਕਲੈਕਟਰ ਚੰਦਨ ਸੰਜੇ ਤ੍ਰਿਪਾਠੀ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਅਧਿਆਪਕਾਂ ਦਾ ਬਹੁਤ ਆਦਰ ਕਰਦੇ ਹਨ, ਜੋ ਆਪਣੇ ਫ਼ਰਜ਼ਾਂ ਪ੍ਰਤੀ ਏਨੇ ਸਮਰਪਤ ਹਨ, ਅਜਿਹੇ ਅਧਿਆਪਕ ਸੱਚਮੁੱਚ ਦੁਰਲੱਭ ਹਨ। ਹਾਲਾਂਕਿ, ਉਨ੍ਹਾਂ ਨੇ ਸਮੱਸਿਆ ਦੇ ਹੱਲ ਦਾ ਕੋਈ ਭਰੋਸਾ ਨਹੀਂ ਦਿੱਤਾ।