- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਦੀ ਤਨਖ਼ਾਹ 30 ਹਜ਼ਾਰ ਰੁਪਏ ਮਹੀਨਾਵਾਰ ਸੀ। ਉਸ ਨੇ ਜੂਨ ਮਹੀਨੇ ਨੌਕਰੀ ਛੱਡ ਦਿੱਤੀ ਸੀ ਤੇ ਬਕਾਇਆ 10 ਹਜ਼ਾਰ ਰੁਪਏ ਨੂੰ ਲੈ ਕੇ ਵਪਾਰੀ ਉਸ ਦੇ ਨਾਲ ਲੜ ਪਿਆ ਸੀ। ਇਸ ਕਾਰਨ ਮੁਲਾਜ਼ਮ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਹੱਟੀ ਵਿਚ ਮੌਜੂਦ ਕੱਪੜਿਆਂ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਮਾਲਕ ਮੁਤਾਬਕ ਅੱਗਜ਼ਨੀ ਵਿਚ ਉਹਦਾ ਕਰੀਬ 24 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸਟੇਟ ਬਿਊਰੋ, ਅਹਿਮਦਾਬਾਦ : ਸੂਰਤ ਵਿਚ ਇਕ ਕਪੜਾ ਵਪਾਰੀ ਦੀ ਦੁਕਾਨ ’ਤੇ ਅਕਾਉਂਟੈਂਟ ਵਜੋਂ ਨੌਕਰੀ ਕਰਨ ਵਾਲੇ ਨੌਜਵਾਨ ਨੇ 10 ਹਜ਼ਾਰ ਰੁਪਏ ਦੀ ਬਕਾਇਆ ਤਨਖ਼ਾਹ ਨਾ ਦੇਣ ’ਤੇ ਹੱਟੀ ਵਿਚ ਪਏ 24 ਕਰੋੜ ਰੁਪਏ ਦੇ ਕਪੜਾ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਕਾਰੇ ਤੋਂ ਬਾਅਦ ਉਹ ਰਾਜਸਥਾਨ ਦੇ ਖਾਟੂ ਸ਼ਿਆਮ, ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਫਿਰ ਮਹਾਰਾਸ਼ਟਰ ਵੱਲ ਚਲਾ ਗਿਆ। ਦੋ ਦਿਨ ਪਹਿਲਾਂ ਜਦੋਂ ਉਹ ਸੂਰਤ ਵਾਪਸ ਪਰਤਿਆਂ ਤਾਂ ਝਾਕ ਵਿਚ ਬੈਠੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਸੂਰਤ ਦੇ ਬਾਰਡੋਲੀ ਰੋਡ ’ਤੇ ਸਥਿਤ ਕਪੜੇ ਦੇ ਬਾਜ਼ਾਰ ਸ਼ਿਆਮ ਸੰਗਿਨੀ ਦੀ ਛਠੀ ਮੰਜ਼ਿਲ ’ਤੇ ਜਗਦੰਬਾ ਟੈਕਸਟਾਈਲ ਨਾਂ ਦੀ ਹੱਟੀ ਵਿਚ ਵਿਨੋਦ ਸਾਵਲੇ ਅਕਾਉਂਟੈਂਟ ਲੱਗਾ ਸੀ। ਉਸ ਦੀ ਤਨਖ਼ਾਹ 30 ਹਜ਼ਾਰ ਰੁਪਏ ਮਹੀਨਾਵਾਰ ਸੀ। ਉਸ ਨੇ ਜੂਨ ਮਹੀਨੇ ਨੌਕਰੀ ਛੱਡ ਦਿੱਤੀ ਸੀ ਤੇ ਬਕਾਇਆ 10 ਹਜ਼ਾਰ ਰੁਪਏ ਨੂੰ ਲੈ ਕੇ ਵਪਾਰੀ ਉਸ ਦੇ ਨਾਲ ਲੜ ਪਿਆ ਸੀ। ਇਸ ਕਾਰਨ ਮੁਲਾਜ਼ਮ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਹੱਟੀ ਵਿਚ ਮੌਜੂਦ ਕੱਪੜਿਆਂ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਮਾਲਕ ਮੁਤਾਬਕ ਅੱਗਜ਼ਨੀ ਵਿਚ ਉਹਦਾ ਕਰੀਬ 24 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।