ਹੁਣ ਘਰ ਬੈਠੇ ਮਿੰਟਾਂ 'ਚ ਹੋਵੇਗੀ Email ID ਅਪਡੇਟ, ਆਧਾਰ ਐਪ ਰਾਹੀਂ ਮਿਲੇਗੀ ਇਹ ਖਾਸ ਸਹੂਲਤ
ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਆਧਾਰ ਧਾਰਕਾਂ ਲਈ ਸਹੂਲਤ ਸ਼ੁਰੂ ਕੀਤੀ ਹੈ। ਹੁਣ ਲੋਕ ਨਵੇਂ ਆਧਾਰ ਐਪ ਰਾਹੀਂ ਆਪਣਾ ਈਮੇਲ ਆਈਡੀ ਜੋੜ ਜਾਂ ਅਪਡੇਟ ਕਰ ਸਕਣਗੇ। ਯੂਆਈਡੀਏਆਈ ਮੁਤਾਬਕ ਇਹ ਸੇਵਾ ਜੁਲਾਈ 2026 ਤੋਂ ਅਗਲੇ ਛੇ ਮਹੀਨਿਆਂ ਤੱਕ ਮੁਫ਼ਤ ਮੁਹੱਈਆ ਰਹੇਗੀ।
Publish Date: Sat, 04 Jul 2026 12:04 PM (IST)
Updated Date: Sat, 04 Jul 2026 12:05 PM (IST)
ਨਵੀਂ ਦਿੱਲੀ (ਪੀਟੀਆਈ) : ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਆਧਾਰ ਧਾਰਕਾਂ ਲਈ ਸਹੂਲਤ ਸ਼ੁਰੂ ਕੀਤੀ ਹੈ। ਹੁਣ ਲੋਕ ਨਵੇਂ ਆਧਾਰ ਐਪ ਰਾਹੀਂ ਆਪਣਾ ਈਮੇਲ ਆਈਡੀ ਜੋੜ ਜਾਂ ਅਪਡੇਟ ਕਰ ਸਕਣਗੇ। ਯੂਆਈਡੀਏਆਈ ਮੁਤਾਬਕ ਇਹ ਸੇਵਾ ਜੁਲਾਈ 2026 ਤੋਂ ਅਗਲੇ ਛੇ ਮਹੀਨਿਆਂ ਤੱਕ ਮੁਫ਼ਤ ਮੁਹੱਈਆ ਰਹੇਗੀ।
ਅਥਾਰਟੀ ਨੇ ਦੱਸਿਆ ਕਿ ਨਵੀਂ ਸਹੂਲਤ ਸ਼ੁਰੂ ਹੋਣ ਤੋਂ ਸਿਰਫ ਦੋ ਦਿਨਾਂ ਦੇ ਅੰਦਰ 2.5 ਲੱਖ ਤੋਂ ਵੱਧ ਲੋਕਾਂ ਨੇ ਆਧਾਰ ਐਪ ਰਾਹੀਂ ਈਮੇਲ ਆਈਡੀ ਅਪਡੇਟ ਕਰਵਾਇਆ ਹੈ। ਆਧਾਰ ਨਾਲ ਈਮੇਲ ਆਈਡੀ ਜੁੜਣ ’ਤੇ ਹਰ ਆਧਾਰ ਪ੍ਰਮਾਣੀਕਰਨ ਸਮੇਂ ਸਬੰਧਤ ਵਿਅਕਤੀ ਨੂੰ ਤੁਰੰਤ ਈਮੇਲ ਸੂਚਨਾ ਪ੍ਰਾਪਤ ਹੋਵੇਗੀ। ਇਹ ਸਹੂਲਤ ਲਾਂਚ ਦੇ ਪੰਜ ਮਹੀਨਿਆਂ ਵਿਚ ਨਵੇਂ ਆਧਾਰ ਮੋਬਾਈਲ ਐਪ ਨੂੰ 3.1 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ। ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਐਪ ਰਾਹੀਂ ਮੋਬਾਈਲ ਨੰਬਰ ਅੱਪਡੇਟ ਕੀਤਾ ਹੈ ਤੇ ਕਰੀਬ 10 ਲੱਖ ਯੂਜ਼ਰਾਂ ਨੇ ਆਪਣੇ ਪਤੇ ਵਿਚ ਸੋਧ ਕੀਤੀ ਹੈ।