
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਤਾਬਦੀਪੁਰਮ ਨਿਵਾਸੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਇੰਦਰਾ ਨਗਰ ’ਚ ਮੀਟਰ ਚੈੱਕ ਕਰ ਰਿਹਾ ਸੀ ਕਿ ਮਕਾਨ ਮਾਲਕ ਵੀਰੂ ਤੋਮਰ ਆਇਆ ਤੇ ਗਾਲ੍ਹਾਂ ਕੱਢਣ ਲੱਗਾ। ਫਿਰ ਕੁੱਟਮਾਰ ਕਰ ਕੇ ਬੰਧਕ ਬਣਾਇਆ ਤੇ ਕੁੱਤੇ ਛੱਡ ਦਿੱਤੇ। ਦੋਸ਼ ਹੈ ਕਿ ਮੁਲਜ਼ਮ ਨੇ ਬੰਦੂਕ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਜਾਂਚ ਕਰ ਰਹੀ ਹੈ।

ਜਾਗਰਣ ਸੰਵਾਦਦਾਤਾ, ਗਵਾਲੀਅਰ : ਸ਼ਹਿਰ ਦੇ ਹਜ਼ੀਰਾ ਥਾਣਾ ਖੇਤਰ ਦੇ ਇੰਦਰਾ ਨਗਰ ’ਚ ਬਿਜਲੀ ਦੇ ਮੀਟਰ ਚੈੱਕ ਕਰਨ ਪੁੱਜੇ ਇਕ ਨਿੱਜੀ ਮੁਲਾਜ਼ਮ ਨਾਲ ਕੁੱਟਮਾਰ ਕਰ ਕੇ ਉਸ ਨੂੰ ਬੰਧਕ ਬਣਾਉਣ ਤੇ ਕੁੱਤਿਆਂ ਤੋਂ ਵਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮ ਦਾ ਦੋਸ਼ ਹੈ ਕਿ ਮਕਾਨ ਮਾਲਕ ਨੇ ਉਸ ਨੂੰ ਘਰ ਦੇ ਇਕ ਕਮਰੇ ’ਚ ਬੰਦ ਕਰ ਕੇ ਕੁੱਤਿਆਂ ਨੂੰ ਉਸ ਉੱਪਰ ਛੱਡ ਦਿੱਤਾ। ਕੁੱਤਿਆਂ ਨੇ ਉਸਦੇ ਸਰੀਰ ’ਤੇ 17 ਥਾਵਾਂ ’ਤੇ ਵੱਢਿਆ।
ਵਿਵਾਦ ਦੌਰਾਨ ਰੌਲਾ ਸੁਣ ਕੇ ਇਲਾਕੇ ’ਚ ਰਹਿਣ ਵਾਲੀ ਸੂਬੇ ਦੇ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਦੀ ਭੈਣ ਨੇ ਮੌਕੇ ’ਤੇ ਪਹੁੰਚ ਕੇ ਮੁਲਾਜ਼ਮ ਨੂੰ ਛੁਡਵਾਇਆ। ਸ਼ਤਾਬਦੀਪੁਰਮ ਨਿਵਾਸੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਇੰਦਰਾ ਨਗਰ ’ਚ ਮੀਟਰ ਚੈੱਕ ਕਰ ਰਿਹਾ ਸੀ ਕਿ ਮਕਾਨ ਮਾਲਕ ਵੀਰੂ ਤੋਮਰ ਆਇਆ ਤੇ ਗਾਲ੍ਹਾਂ ਕੱਢਣ ਲੱਗਾ। ਫਿਰ ਕੁੱਟਮਾਰ ਕਰ ਕੇ ਬੰਧਕ ਬਣਾਇਆ ਤੇ ਕੁੱਤੇ ਛੱਡ ਦਿੱਤੇ। ਦੋਸ਼ ਹੈ ਕਿ ਮੁਲਜ਼ਮ ਨੇ ਬੰਦੂਕ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਜਾਂਚ ਕਰ ਰਹੀ ਹੈ।