- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮੁਤਾਬਕ, ਰੂਪ ਨਗਰ ਵਿਚ ਰਹਿਣ ਵਾਲੇ 74 ਸਾਲਾ ਤਾਰੇਸ਼ ਬੈਸੀਵਾਲਾ ਕਸ਼ਮੀਰੀ ਗੇਟ ਵਿਚ ਕਾਰੋਬਾਰ ਕਰਦੇ ਹਨ। ਉਹ 70 ਸਾਲਾ ਪਤਨੀ ਅਰਚਨਾ ਨਾਲ ਬੰਗਲੇ ਵਿਚ ਰਹਿੰਦੇ ਹਨ। ਸ਼ੁੱਕਰਵਾਰ ਰਾਤ ਤਕਰੀਬਨ 2:30 ਵਜੇ ਤਾਰੇਸ਼ ਪਖਾਨਾ ਜਾਣ ਲਈ ਉੱਠੇ।

ਜਾਸ, ਨਵੀਂ ਦਿੱਲੀ : ਉੱਤਰੀ ਦਿੱਲੀ ਵਿਚ ਹਥਿਆਰਬੰਦ ਚਾਰ ਮਾੜੇ ਅਨਸਰਾਂ ਨੇ ਬੰਗਲੇ ਵਿਚ ਰਹਿੰਦੇ ਬਿਰਧ ਉਮਰ ਦੇ ਜੋੜੇ ਨੂੰ ਬੰਧਕ ਬਣਾ ਕੇ 10 ਲੱਖ ਦੀ ਨਕਦੀ ਅਤੇ ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਲੁੱਟ ਲਿਆ। ਪੁਲਿਸ ਨੂੰ ਵਾਰਦਾਤ ਦੇ ਪਿੱਛੇ ਕਿਸੇ ਜਾਣਕਾਰ ਦਾ ਹੱਥ ਹੋਣ ਦਾ ਸ਼ੱਕ ਹੈ। ਬਦਮਾਸ਼ਾਂ ਨੂੰ ਬੰਗਲੇ ਦੇ ਅੰਦਰ ਦੇ ਕਮਰਿਆਂ ਅਤੇ ਸਾਹਮਣੇ ਪਏ ਸਾਮਾਨ ਬਾਰੇ ਪੂਰੀ ਜਾਣਕਾਰੀ ਸੀ।
ਪੁਲਿਸ ਮੁਤਾਬਕ, ਰੂਪ ਨਗਰ ਵਿਚ ਰਹਿਣ ਵਾਲੇ 74 ਸਾਲਾ ਤਾਰੇਸ਼ ਬੈਸੀਵਾਲਾ ਕਸ਼ਮੀਰੀ ਗੇਟ ਵਿਚ ਕਾਰੋਬਾਰ ਕਰਦੇ ਹਨ। ਉਹ 70 ਸਾਲਾ ਪਤਨੀ ਅਰਚਨਾ ਨਾਲ ਬੰਗਲੇ ਵਿਚ ਰਹਿੰਦੇ ਹਨ। ਸ਼ੁੱਕਰਵਾਰ ਰਾਤ ਤਕਰੀਬਨ 2:30 ਵਜੇ ਤਾਰੇਸ਼ ਪਖਾਨਾ ਜਾਣ ਲਈ ਉੱਠੇ। ਟੂਟੀ ਵਿਚ ਪਾਣੀ ਨਾ ਆਉਣ ’ਤੇ ਉਹ ਮੋਟਰ ਚਲਾਉਣ ਲਈ ਬੰਗਲੇ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੇ। ਇਸੇ ਦੌਰਾਨ ਪਹਿਲਾਂ ਤੋਂ ਬੈਠੇ ਚਾਰ ਹਥਿਆਰਬੰਦ ਬਦਮਾਸ਼ ਉਨ੍ਹਾਂ ਨੂੰ ਧੱਕਾ ਦੇ ਕੇ ਘਰ ਦੇ ਅੰਦਰ ਵੜ ਗਏ। ਬਦਮਾਸ਼ਾਂ ਨੇ ਤਾਰੇਸ਼ ਨੂੰ ਦਬੋਚ ਲਿਆ ਤੇ ਉਨ੍ਹਾਂ ਦੀ ਛਾਤੀ ’ਤੇ ਪਿਸਤੌਲ ਤਾਣ ਕੇ ਨਕਦੀ ਅਤੇ ਗਹਿਣਿਆਂ ਬਾਰੇ ਪੁੱਛਿਆ। ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਬਿਰਧ ਔਰਤ ਦੇ ਹੱਥ-ਪੈਰ ਕੱਪੜੇ ਨਾਲ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਫਰਸ਼ ’ਤੇ ਲਿਟਾ ਦਿੱਤਾ। ਪੀੜਤ ਮੁਤਾਬਕ, ਚਾਰੇ ਬਦਮਾਸ਼ ਨਕਾਬਪੋਸ਼ ਸਨ। ਬਦਮਾਸ਼ਾਂ ਨੇ ਤਿਜੋਰੀਆਂ ਦੇ ਤਾਲੇ ਤੋੜ ਕੇ ਕਰੀਬ 10 ਲੱਖ ਰੁਪਏ ਨਕਦ ਅਤੇ ਸੋਨੇ ਦੀਆਂ ਕਰੀਬ 15 ਤੋਂ 20 ਚੇਨਾਂ, 20 ਤੋਂ 25 ਅੰਗੂਠੀਆਂ, ਪੰਜ ਸੋਨੇ ਦੇ ਸਿੱਕੇ, ਚਾਂਦੀ ਦੀਆਂ ਮੂਰਤੀਆਂ ਅਤੇ ਗਹਿਣੇ ਲੈ ਗਏ। ਓਧਰ, ਜ਼ਖ਼ਮੀ ਬਜ਼ੁਰਗ ਜੋੜੇ ਨੂੰ ਬਾੜਾ ਹਿੰਦੂ ਰਾਓ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ।