- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਵਿਚ ਪਸ਼ੂਆਂ ਦੇ ਚਾਰੇ ਦੀ ਸਪਲਾਈ ਘਟਣ ਨਾਲ ਦੁੱਧ ਉਤਪਾਦਨ ਦੀ ਵਾਧਾ ਦਰ ਘੱਟ ਕੇ ਦੋ ਫ਼ੀਸਦ ਰਹਿ ਸਕਦੀ ਹੈ। ਇਸ ਦਾ ਅਸਰ ਛੋਟੇ ਪਸ਼ੂ ਪਾਲਕਾਂ ਦੀ ਆਮਦਨ ’ਤੇ ਪੈਣਾ ਤੈਅ ਹੈ। ਪਿਛਲੇ ਸਾਲ ਚੰਗੇ ਮਾਨਸੂਨ ਕਾਰਨ ਚਾਰੇ ਦੀ ਉਪਲਬਧਤਾ ਵਧੀ ਸੀ, ਜਿਸ ਦੇ ਮੱਦੇਨਜ਼ਰ 2026 ਵਿਚ ਦੁੱਧ ਉਤਪਾਦਨ ਵਿਚ 2.5 ਫ਼ੀਸਦੀ ਵਾਧੇ ਦਾ ਅਨੁਮਾਨ ਹੈ ਪਰ ਅਗਲੇ ਸਾਲ ਇਹ ਰਫ਼ਤਾਰ ਕਾਇਮ ਰਹਿਣ ਦੀ ਸੰਭਾਵਨਾ ਘੱਟ ਹੈ। ਇਸ ਨਾਲ ਚਾਰੇ ਦੇ ਨਾਲ-ਨਾਲ ਦੁੱਧ ਉਤਪਾਦਨ ਦੀ ਲਾਗਤ ਵੀ ਵਧੇਗੀ।

ਜਾਸ, ਨਵੀਂ ਦਿੱਲੀ : ਅਲਨੀਨੋ ਦਾ ਅਸਰ ਚਾਰੇ ਦੀ ਉਪਲਬਧਤਾ ’ਤੇ ਵੀ ਪੈਂਦਾ ਦਿਸ ਰਿਹਾ ਹੈ। ਇਸ ਕਾਰਨ ਅਗਲੇ ਸਾਲ ਭਾਰਤ ਦੇ ਡੇਅਰੀ ਖੇਤਰ ਦੀ ਰਫ਼ਤਾਰ ਹੌਲੀ ਪੈ ਸਕਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਅਲਨੀਨੋ ਦਾ ਅਸਰ ਅਗਲੇ ਸਾਲ ਫ਼ਰਵਰੀ-ਮਾਰਚ ਤੱਕ ਰਹਿ ਸਕਦਾ ਹੈ। ਅਜਿਹੇ ਵਿਚ ਪਸ਼ੂਆਂ ਦੇ ਚਾਰੇ ਦੀ ਸਪਲਾਈ ਘਟਣ ਨਾਲ ਦੁੱਧ ਉਤਪਾਦਨ ਦੀ ਵਾਧਾ ਦਰ ਘੱਟ ਕੇ ਦੋ ਫ਼ੀਸਦ ਰਹਿ ਸਕਦੀ ਹੈ। ਇਸ ਦਾ ਅਸਰ ਛੋਟੇ ਪਸ਼ੂ ਪਾਲਕਾਂ ਦੀ ਆਮਦਨ ’ਤੇ ਪੈਣਾ ਤੈਅ ਹੈ। ਪਿਛਲੇ ਸਾਲ ਚੰਗੇ ਮਾਨਸੂਨ ਕਾਰਨ ਚਾਰੇ ਦੀ ਉਪਲਬਧਤਾ ਵਧੀ ਸੀ, ਜਿਸ ਦੇ ਮੱਦੇਨਜ਼ਰ 2026 ਵਿਚ ਦੁੱਧ ਉਤਪਾਦਨ ਵਿਚ 2.5 ਫ਼ੀਸਦੀ ਵਾਧੇ ਦਾ ਅਨੁਮਾਨ ਹੈ ਪਰ ਅਗਲੇ ਸਾਲ ਇਹ ਰਫ਼ਤਾਰ ਕਾਇਮ ਰਹਿਣ ਦੀ ਸੰਭਾਵਨਾ ਘੱਟ ਹੈ। ਇਸ ਨਾਲ ਚਾਰੇ ਦੇ ਨਾਲ-ਨਾਲ ਦੁੱਧ ਉਤਪਾਦਨ ਦੀ ਲਾਗਤ ਵੀ ਵਧੇਗੀ।
ਅਮਰੀਕੀ ਖੇਤੀਬਾੜੀ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੋਣ ਦੇ ਬਾਵਜੂਦ ਭਾਰਤ ਵਿਚ ਪਸ਼ੂਆਂ ਦੀ ਗਿਣਤੀ ਵਧ ਰਹੀ ਹੈ ਪਰ ਕਾਪੀ ਪਸ਼ੂ ਦੁੱਧ ਉਤਪਾਦਨ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਇਸ ਕਾਰਨ 2027 ਵਿਚ ਦੁੱਧ ਉਤਪਾਦਨ ਸਿਰਫ਼ ਦੋ ਫ਼ੀਸਦੀ ਵੱਧ ਕੇ 22.65 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਪਸ਼ੂ-ਖ਼ੁਰਾਕ ਦੀ ਘਾਟ ਅਤੇ ਛੋਟੇ ਤੇ ਖਿੰਡੇ ਹੋਏ ਡੇਅਰੀ ਲੈਅ ਇਸ ਦੇ ਮੁੱਖ ਕਾਰਨ ਹਨ। ਦੇਸ਼ ਦੇ ਕਰੀਬ 95 ਫ਼ੀਸਦੀ ਦੁੱਧ ਉਤਪਾਦਕਾਂ ਕੋਲ ਇਕ ਤੋਂ ਪੰਜ ਪਸ਼ੂ ਹਨ। ਕਰੀਬ 8 ਕਰੋੜ ਪੇਂਡੂ ਪਰਿਵਾਰ ਡੇਅਰੀ ਦੇ ਕੰਮ ਨਾਲ ਜੁੜੇ ਹੋਏ ਹਨ। ਡੇਅਰੀ ਖੇਤਰ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਕਰੀਬ ਪੰਜ ਫ਼ੀਸਦੀ ਯੋਗਦਾਨ ਹੈ। ਇਸ ਲਈ ਉਤਪਾਦਨ ਦੀ ਰਫ਼ਤਾਰ ਵਿਚ ਮਾਮੂਲੀ ਕਮੀ ਵੀ ਪੇਂਡੂ ਅਰਥਚਾਰੇ ਤੇ ਛੋਟੇ ਕਿਸਾਨਾਂ ਦੀ ਆਮਦਨ ਨੂੰ ਪ੍ਰਭਾਵਤ ਕਰ ਸਕਦੀ ਹੈ।
ਡੇਅਰੀ ਖੇਤਰ ਦੀ ਸਭ ਤੋਂ ਵੱਡੀ ਕਮਜ਼ੋਰੀ ਚਾਰੇ ਦੀ ਘੱਟ ਉਪਲਬਧਤਾ ਹੈ। ਭਾਰਤੀ ਘਾਹ ਮੈਦਾਨ ਅਤੇ ਚਾਰਾ ਭਾਲ ਸੰਸਥਾ (ਆਈਜੀਐੱਫਆਰਆਈ) ਦਾ ਵੀ ਮੰਨਣਾ ਹੈ ਕਿ ਦੇਸ਼ ਵਿਚ ਹਰੇ ਚਾਰੇ ਦੀ ਮੰਗ ਅਤੇ ਉਪਲਬਧਤਾ ਦਰਮਿਆਨ 11 ਤੋਂ 32 ਫ਼ੀਸਦੀ ਤੱਕ ਦਾ ਪਾੜਾ ਹੈ। ਸੁੱਕੇ ਚਾਰੇ ਦੀ ਘਾਟ 23 ਫ਼ੀਸਦੀ ਹੈ ਜਦਕਿ ਸੰਘਣੀ ਪਸ਼ੂ-ਖੁਰਾਕ ਦੀ ਘਾਟ 28 ਤੋਂ 40 ਫ਼ੀਸਦੀ ਤੱਕ ਹੈ। ਜੇ ਅਲਨੀਨੋ ਦਾ ਅਸਰ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਪਸ਼ੂ ਪਾਲਕਾਂ ਲਈ ਚਾਰੇ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਦੁੱਧ ਤੇ ਡੇਅਰੀ ਉਤਪਾਦਾਂ ਦੀ ਮੰਗ ਘਟਣ ਦੀ ਸੰਭਾਵਨਾ ਨਹੀਂ
ਦੁੱਧ ਉਤਪਾਦਨ ਦੀ ਵਾਧਾ ਦਰ ਹੌਲੀ ਪੈਣ ਦੇ ਬਾਵਜੂਦ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮੰਗ ਘਟਣ ਦੀ ਸੰਭਾਵਨਾ ਨਹੀਂ ਹੈ। ਵਧਦੀ ਆਮਦਨ, ਸ਼ਹਿਰੀਕਰਨ ਅਤੇ ਸੰਗਠਤ ਪ੍ਰਚੂਨ ਬਾਜ਼ਾਰ ਦੇ ਪਸਾਰ ਕਾਰਨ 2027 ਵਿਚ ਤਰਲ ਦੁੱਧ ਦੀ ਘਰੇਲੂ ਖਪਤ ਲਗਪਗ 9.5 ਕਰੋੜ ਟਨ ਰਹਿਣ ਦੀ ਉਮੀਦ ਹੈ। ਉੱਥੇ ਹੀ, ਪ੍ਰੋਸੈਸਿੰਗ ਲਈ ਦੁੱਧ ਦੀ ਖਪਤ ਵਧ ਕੇ 13.15 ਕਰੋੜ ਟਨ ਤੱਕ ਪਹੁੰਚ ਸਕਦੀ ਹੈ।
ਮੱਖਣ ਦਾ ਉਤਪਾਦਨ 2.2 ਫ਼ੀਸਦੀ ਵਧ ਕੇ 76 ਲੱਖ ਟਨ ਅਤੇ ਸਕਿਮਡ ਮਿਲਕ ਪਾਊਡਰ ਦਾ ਉਤਪਾਦਨ 2.5 ਫ਼ੀਸਦੀ ਵਧ ਕੇ 8.10 ਲੱਖ ਟਨ ਰਹਿਣ ਦਾ ਅਨੁਮਾਨ ਹੈ। ਮੰਗ ਤੇ ਸਪਲਾਈ ਵਿਚਲਾ ਪਾੜਾ ਨਿਰਯਾਤ ’ਤੇ ਵੀ ਅਸਰ ਪਾਏਗਾ। 2027 ਵਿਚ ਮੱਖਣ ਦਾ ਨਿਰਯਾਤ 45 ਹਜ਼ਾਰ ਟਨ ਤੋਂ ਘੱਟ ਕੇ 40 ਹਜ਼ਾਰ ਟਨ ਅਤੇ ਸਕਿਮਡ ਮਿਲਕ ਪਾਊਡਰ ਦਾ ਨਿਰਯਾਤ 15 ਹਜ਼ਾਰ ਟਨ ਤੋਂ ਘਟ ਕੇ ਸੱਤ ਹਜ਼ਾਰ ਟਨ ਰਹਿ ਸਕਦਾ ਹੈ। ਦੁੱਧ ਦਾ ਨਿਰਯਾਤ ਵੀ 30 ਹਜ਼ਾਰ ਟਨ ਤੋਂ ਘੱਟ ਕੇ 25 ਹਜ਼ਾਰ ਟਨ ਰਹਿਣ ਦਾ ਅਨੁਮਾਨ ਹੈ।