- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤਾ ਨੇ DSP ’ਤੇ 10 ਦਿਨਾਂ ਤਕ ਕਮਰੇ 'ਚ ਬੰਦ ਕਰ ਕੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਅਨੁਸਾਰ, ਵਿਆਹ ਤੋਂ ਬਾਅਦ ਵੀ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਪੈਸਿਆਂ ਦੀ ਮੰਗ ਜਾਰੀ ਰਹੀ। ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਆਪਣੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਕਿਹਾ।

ਜਾਗਰਣ ਸੰਵਾਦਦਾਤਾ, ਰਾਂਚੀ : ਸਦਰ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਪਤੀ, ਸੱਸ, ਸਹੁਰੇ ਤੇ ਹੋਰ ਰਿਸ਼ਤੇਦਾਰਾਂ ’ਤੇ ਦਾਜ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ ਕਰਨ, ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦਾ ਵਿਆਹ 11 ਮਾਰਚ 2026 ਨੂੰ ਡੀਐੱਸਪੀ ਵਜੋਂ ਤਾਇਨਾਤ ਰਾਮ ਪ੍ਰਵੇਸ਼ ਕੁਮਾਰ ਨਾਲ ਹੋਇਆ ਸੀ।
ਔਰਤ ਅਨੁਸਾਰ, ਵਿਆਹ ਤੋਂ ਪਹਿਲਾਂ ਹੀ ਸਹੁਰੇ ਪਰਿਵਾਰ ਵੱਲੋਂ ਗੱਡੀ, ਕਰੀਬ 25 ਲੱਖ ਰੁਪਏ ਦੇ ਗਹਿਣੇ ਤੇ ਵਿਆਹ ਦਾ ਖਰਚਾ ਦੇਣ ਦੀ ਮੰਗ ਕੀਤੀ ਗਈ ਸੀ। ਦੋਸ਼ ਹੈ ਕਿ ਉਸ ਦੇ ਪਿਤਾ ਨੇ ਕਰੀਬ 12 ਲੱਖ ਰੁਪਏ ਦੀ ਸਕਾਰਪੀਓ, ਲਗਪਗ 22 ਤੋਂ 25 ਲੱਖ ਰੁਪਏ ਦੇ ਗਹਿਣੇ ਤੇ ਸਹੁਰੇ ਦੇ ਖਾਤੇ 'ਚ 10 ਲੱਖ ਰੁਪਏ ਦੇਣ ਸਮੇਤ ਹੋਰ ਖਰਚੇ ਕੀਤੇ। ਇਸ ਤੋਂ ਬਾਅਦ 11 ਮਾਰਚ ਨੂੰ ਵਿਆਹ ਹੋਇਆ।
ਪੀੜਤਾ ਨੇ DSP ’ਤੇ 10 ਦਿਨਾਂ ਤਕ ਕਮਰੇ 'ਚ ਬੰਦ ਕਰ ਕੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਅਨੁਸਾਰ, ਵਿਆਹ ਤੋਂ ਬਾਅਦ ਵੀ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਪੈਸਿਆਂ ਦੀ ਮੰਗ ਜਾਰੀ ਰਹੀ। ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਆਪਣੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਕਿਹਾ।
ਇਸ ਤੋਂ ਬਾਅਦ ਉਸ ਨੂੰ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਗਿਆ। ਉਸ ਨੇ ਪਤੀ ਦੇ ਇਕ ਰਿਸ਼ਤੇਦਾਰ ’ਤੇ ਕਮਰੇ 'ਚ ਲੁਕ ਕੇ ਬੈਠਣ ਤੇ ਇਤਰਾਜ਼ਯੋਗ ਹਰਕਤ ਕਰਨ ਦਾ ਵੀ ਦੋਸ਼ ਲਗਾਇਆ ਹੈ। ਔਰਤ ਅਨੁਸਾਰ, ਉਹ ਬੋਕਾਰੋ ਸਥਿਤ ਪਤੀ ਦੇ ਕੁਆਰਟਰ 'ਪਹੁੰਚੀ, ਜਿੱਥੇ ਸੱਸ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਵੀ ਉਸ ਨੂੰ ਪਰੇਸ਼ਾਨ ਕੀਤਾ ਗਿਆ।
ਸ਼ਿਕਾਇਤ ਅਨੁਸਾਰ, ਸੱਸ ਤੇ ਪਤੀ ਨੇ ਨਨਾਣ ਦੇ ਵਿਆਹ ਲਈ 20 ਤੋਂ 25 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਦਬਾਅ ਬਣਾਇਆ ਤੇ ਪੈਸੇ ਨਾ ਦੇਣ ’ਤੇ ਪਰਿਵਾਰ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ। ਔਰਤ ਦਾ ਦੋਸ਼ ਹੈ ਕਿ ਉਸ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ।
ਸਦਰ ਥਾਣੇ ਪਹੁੰਚੀ DSP ਦੀ ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਇਕ ਦਿਨ ਪਹਿਲਾਂ ਵੀ ਉਸ ਨਾਲ ਦੁਬਾਰਾ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ਕੁੱਟਮਾਰ ਤੋਂ ਬਾਅਦ DSP ਨੇ ਉਸ ਨੂੰ ਘਰ ਵਿਚ ਕੈਦ ਕਰ ਦਿੱਤਾ ਸੀ। ਕਿਸੇ ਤਰ੍ਹਾਂ ਬਹਾਨਾ ਬਣਾ ਕੇ ਉਹ ਉਥੋਂ ਨਿਕਲ ਕੇ ਰਾਂਚੀ ਪਹੁੰਚੀ ਤੇ ਸਦਰ ਥਾਣੇ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸਦਰ ਹਸਪਤਾਲ 'ਵਿਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਹਿਲਾ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।